Quran Apps in many lanuages:

Surah Aal-E-Imran Ayahs #104 Translated in Punjabi

يَا أَيُّهَا الَّذِينَ آمَنُوا إِنْ تُطِيعُوا فَرِيقًا مِنَ الَّذِينَ أُوتُوا الْكِتَابَ يَرُدُّوكُمْ بَعْدَ إِيمَانِكُمْ كَافِرِينَ
ਹੇ ਈਮਾਨ ਵਾਲਿਓ! ਜੇਕਰ ਤੁਸੀਂ ਕਿਤਾਬ ਵਾਲਿਆਂ ਵਿਚੋਂ (ਈਸਾਈ ਅਤੇ ਯਹੂਦੀ) ਇੱਕ ਸਮੂਹ ਦੀ ਗੱਲ ਮੰਨ ਲਵੋਂਗੇ ਤਾਂ ਉਹ ਤੁਹਾਨੂੰ ਈਮਾਨ ਦੇ ਬਾਅਦ ਫਿਰ ਮੁਨਕਰ ਬਣਾ ਦੇਣਗੇ।
وَكَيْفَ تَكْفُرُونَ وَأَنْتُمْ تُتْلَىٰ عَلَيْكُمْ آيَاتُ اللَّهِ وَفِيكُمْ رَسُولُهُ ۗ وَمَنْ يَعْتَصِمْ بِاللَّهِ فَقَدْ هُدِيَ إِلَىٰ صِرَاطٍ مُسْتَقِيمٍ
ਤੁਸੀਂ ਕਿਸ ਤਰ੍ਹਾਂ ਅਵੱਗਿਆ ਕਰੋਗੇ ਹਾਲਾਂਕਿ ਤੁਹਾਨੂੰ ਅੱਲਾਹ ਦੀਆਂ ਆਇਤਾਂ ਸੁਣਾਈਆਂ ਜਾ ਰਹੀਆਂ ਹਨ ਅਤੇ ਤੁਹਾਡੇ ਵਿੱਚ ਉਨ੍ਹਾਂ ਦਾ ਰਸੂਲ ਮੌਜੂਦ ਹੈ ਜਿਹੜਾ ਬੰਦਾ ਅੱਲਾਹ ਨੂੰ ਦ੍ਰਿੜਤਾ ਨਾਲ ਪਕੜੇਗਾ ਤਾਂ ਉਹ ਸਿੱਧੇ ਰਸਤੇ ਉੱਪਰ ਪਹੁੰਚ ਗਿਆ।
يَا أَيُّهَا الَّذِينَ آمَنُوا اتَّقُوا اللَّهَ حَقَّ تُقَاتِهِ وَلَا تَمُوتُنَّ إِلَّا وَأَنْتُمْ مُسْلِمُونَ
ਹੇ ਈਮਾਨ ਵਾਲਿਓ ਅੱਲਾਹ ਤੋਂ ਡਰੋ ਜਿਵੇਂ ਕਿ ਉਸ ਤੋਂ ਡਰਣਾ ਚਾਹੀਦਾ ਹੈ। ਤੁਹਾਨੂੰ ਮੌਤ ਨਾ ਆਏ ਪਰੰਤੂ ਇਸ ਹਾਲਤ ਵਿਚ ਕਿ ਤੁਸੀਂ ਮੁਸਲਿਮ ਹੋ।
وَاعْتَصِمُوا بِحَبْلِ اللَّهِ جَمِيعًا وَلَا تَفَرَّقُوا ۚ وَاذْكُرُوا نِعْمَتَ اللَّهِ عَلَيْكُمْ إِذْ كُنْتُمْ أَعْدَاءً فَأَلَّفَ بَيْنَ قُلُوبِكُمْ فَأَصْبَحْتُمْ بِنِعْمَتِهِ إِخْوَانًا وَكُنْتُمْ عَلَىٰ شَفَا حُفْرَةٍ مِنَ النَّارِ فَأَنْقَذَكُمْ مِنْهَا ۗ كَذَٰلِكَ يُبَيِّنُ اللَّهُ لَكُمْ آيَاتِهِ لَعَلَّكُمْ تَهْتَدُونَ
ਸਾਰੇ ਮਿਲ ਕੇ ਅੱਲਾਹ ਦੀ ਰੱਸੀ ਨੂੰ ਦ੍ਰਿੜਤਾ ਨਾਲ ਪਕੜ ਲਵੋ ਅਤੇ ਫੁੱਟ ਨਾ ਪਾਉ। ਅੱਲਾਹ ਦੇ ਇਹ ਉਪਕਾਰ ਆਪਣੇ ਉੱਪਰ ਯਾਦ ਰੱਖੋਂ ਕਿ ਤੁਸੀਂ ਇੱਕ ਦੂਸਰੇ ਦੇ ਦੁਸ਼ਮਣ ਸੀ। ਫਿਰ ਉਸ ਨੇ ਤੁਹਾਡੇ ਦਿਲਾਂ ਵਿਚ ਪ੍ਰੇਮ ਦੀ ਭਾਵਨਾ ਜਗਾ ਦਿੱਤੀ। ਫਿਰ ਤੁਸੀਂ ਉਸ ਦੀ ਕਿਰਪਾ ਨਾਲ ਭਰਾ ਭਰਾ ਬਣ ਗਏ। ਤੁਸੀ’ ਅੱਗ ਦੇ ਖੱਡੇ ਦੇ ਕਿਨਾਰੇ ਖੜ੍ਹੇ ਸੀ ਤਾਂ ਅੱਲਾਹ ਨੇ ਤੁਹਾਨੂੰ ਉਸ ਤੋਂ ਬਚਾ ਲਿਆ। ਇਸ ਤਰ੍ਹਾਂ ਅੱਲਾਹ ਤੁਹਾਡੇ ਲਈ ਆਪਣੀਆਂ ਨਿਸ਼ਾਨੀਆਂ ਬਿਆਨ ਕਰਦਾ ਹੈ, ਤਾਂ ਕਿ ਤੁਸੀਂ ਮਾਰਗ ਪਾਉ।
وَلْتَكُنْ مِنْكُمْ أُمَّةٌ يَدْعُونَ إِلَى الْخَيْرِ وَيَأْمُرُونَ بِالْمَعْرُوفِ وَيَنْهَوْنَ عَنِ الْمُنْكَرِ ۚ وَأُولَٰئِكَ هُمُ الْمُفْلِحُونَ
ਤੁਹਾਡੇ ਉੱਪਰ ਇਹ ਜ਼ਰੂਰੀ ਹੈ ਕਿ ਤੁਹਾਡੇ ਵਿਚ ਇੱਕ ਸਮੂਹ ਹੋਵੇ ਜਿਹੜਾ ਨੇਕੀ ਦੇ ਵੱਲ ਬੁਲਾਵੇ ਪੜ੍ਹਾਈ ਦਾ ਆਦੇਸ਼ ਦੇਵੇ, ਬੁਰਾਈ ਤੋਂ ਰੋਕੇ। ਅਜਿਹੇ ਲੋਕ ਹੀ ਸਫ਼ਲ ਹੋਣਗੇ।

Choose other languages: