Quran Apps in many lanuages:

Surah Aal-E-Imran Ayahs #95 Translated in Punjabi

إِنَّ الَّذِينَ كَفَرُوا وَمَاتُوا وَهُمْ كُفَّارٌ فَلَنْ يُقْبَلَ مِنْ أَحَدِهِمْ مِلْءُ الْأَرْضِ ذَهَبًا وَلَوِ افْتَدَىٰ بِهِ ۗ أُولَٰئِكَ لَهُمْ عَذَابٌ أَلِيمٌ وَمَا لَهُمْ مِنْ نَاصِرِينَ
ਬੇਸ਼ੱਕ ਜਿਨ੍ਹਾਂ ਲੋਕਾਂ ਨੇ ਅਵੱਗਿਆ ਕੀਤੀ ਅਤੇ ਅਵੱਗਿਆ ਦੀ ਹਾਲਤ ਵਿਚ ਮੌਤ ਪਾ ਗਏ ਜੇਕਰ ਉਹ ਧਰਤੀ ਦੇ ਬਰਾਬਰ ਸੋਨਾ ਵੀ ਬਦਲੇ ਵਿਚ ਦੇ ਦੇਣ ਤਾਂ ਸਵੀਕਾਰ ਨਹੀ’ ਕੀਤਾ ਜਾਏਗਾ। ਉਨ੍ਹਾਂ ਲਈ ਅਸਹਿਣਯੋਗ ਸਜ਼ਾ ਹੈ ਅਤੇ ਉਨ੍ਹਾਂ ਦਾ ਕੋਈ ਸਹਾਇਕ ਨਹੀਂ’ ਹੋਵੇਗਾ।
لَنْ تَنَالُوا الْبِرَّ حَتَّىٰ تُنْفِقُوا مِمَّا تُحِبُّونَ ۚ وَمَا تُنْفِقُوا مِنْ شَيْءٍ فَإِنَّ اللَّهَ بِهِ عَلِيمٌ
ਤੁਸੀਂ ਕਦੇ ਵੀ ਨੇਕੀ ਨੂੰ ਨਹੀਂ’ ਪਹੁੰਚ ਸਕਦੇ ਜਦੋਂ ਤੱਕ ਤੁਸੀ’ ਉਨ੍ਹਾਂ ਵਸਤੂਆਂ ਵਿਚੋਂ ਨਾ ਖਰਚ ਕਰੋਂ ਜਿਨ੍ਹਾਂ ਨੂੰ ਤੁਸੀਂ ਪਿਆਰੀਆਂ ਰੱਖਦੇ ਹੋ। ਜਿਹੜੀ ਵਸਤੂ ਵੀ ਤੁਸੀਂ ਖਰਚ ਕਰੋਗੇ ਅੱਲਾਹ ਉਸ ਤੋਂ ਭਲੀਭਾਂਤ ਜਾਣੁ ਹੈ।
كُلُّ الطَّعَامِ كَانَ حِلًّا لِبَنِي إِسْرَائِيلَ إِلَّا مَا حَرَّمَ إِسْرَائِيلُ عَلَىٰ نَفْسِهِ مِنْ قَبْلِ أَنْ تُنَزَّلَ التَّوْرَاةُ ۗ قُلْ فَأْتُوا بِالتَّوْرَاةِ فَاتْلُوهَا إِنْ كُنْتُمْ صَادِقِينَ
ਖਾਣ ਦੀਆਂ ਸਾਰੀਆਂ ਚੀਜ਼ਾਂ (ਜੋ ਹਜ਼ਰਤ ਮੁਹੰਮਦ ਦੇ ਪੰਥ ਵਿਚ ਜਾਇਜ਼ ਹਨ) ਇਸਰਾਈਲ ਦੀ ਸੰਤਾਨ ਲਈ ਹਲਾਲ ਸਨ, ਬਿਨ੍ਹਾਂ ਉਸ ਦੇ ਜੋਂ ਇਸਰਾਈਲ (ਯਕੂਬ) ਨੇ ਆਪਣੇ ਉੱਪਰ ਹਰਾਮ ਕਰ ਲਿਆ ਸੀ, ਇਸ ਤੋਂ ਪਹਿਲਾਂ ਕਿ ਤੌਰੇਤ ਉਤਰੇ। ਆਖੋ ਕਿ ਤੌਰੇਤ ਲਿਆਉ ਤੇ ਉਸ ਨੂੰ ਪੜ੍ਹੋ ਜੇਕਰ ਤੁਸੀਂ ਸੱਚੇ ਹੋ।
فَمَنِ افْتَرَىٰ عَلَى اللَّهِ الْكَذِبَ مِنْ بَعْدِ ذَٰلِكَ فَأُولَٰئِكَ هُمُ الظَّالِمُونَ
ਇਸ ਦੇ ਬਾਅਦ ਵੀ ਜਿਹੜੇ ਲੋਕ ਅੱਲਾਹ ਉੱਪਰ ਝੂਠ ਬੰਨ੍ਹਣ ਉਹ ਅਤਿਆਚਾਰੀ ਹਨ।
قُلْ صَدَقَ اللَّهُ ۗ فَاتَّبِعُوا مِلَّةَ إِبْرَاهِيمَ حَنِيفًا وَمَا كَانَ مِنَ الْمُشْرِكِينَ
ਆਖੋ ਅੱਲਾਹ ਨੇ ਸੱਚ ਕਿਹਾ। ਹੁਣ ਇਬਰਾਹੀਮ ਦੇ ਧਰਮ ਦਾ ਪਾਲਣ ਕਰੋ ਜੋ ਇੱਕੋਂ ਸੀ ਅਤੇ ਉਹ ਸ਼ਿਰਕ (ਸ਼ਰੀਕ ਬਣਾਉਣਾ) ਕਰਨ ਵਾਲਾ ਨਹੀਂ ਸੀ।

Choose other languages: