Quran Apps in many lanuages:

Surah Aal-E-Imran Ayahs #85 Translated in Punjabi

وَإِذْ أَخَذَ اللَّهُ مِيثَاقَ النَّبِيِّينَ لَمَا آتَيْتُكُمْ مِنْ كِتَابٍ وَحِكْمَةٍ ثُمَّ جَاءَكُمْ رَسُولٌ مُصَدِّقٌ لِمَا مَعَكُمْ لَتُؤْمِنُنَّ بِهِ وَلَتَنْصُرُنَّهُ ۚ قَالَ أَأَقْرَرْتُمْ وَأَخَذْتُمْ عَلَىٰ ذَٰلِكُمْ إِصْرِي ۖ قَالُوا أَقْرَرْنَا ۚ قَالَ فَاشْهَدُوا وَأَنَا مَعَكُمْ مِنَ الشَّاهِدِينَ
ਜਦੋਂ ਅੱਲਾਹ ਨੇ ਪੈਗੰਬਰਾਂ ਦਾ ਵਚਨ ਲਿਆ ਕਿ ਜੋ ਕੂਝ ਮੈ’ ਤੁਹਾਨੂੰ ਕਿਤਾਬ ਅਤੇ ਹਿਕਮਤ ਦਿੱਤੀ ਹੈ, ਫਿਰ ਤੁਹਾਡੇ ਪਾਸ ਪੈਗ਼ੰਬਰ ਆਏ, ਜੋ ਉਨ੍ਹਾਂ ਭਵਿੱਖ ਬਾਣੀਆਂ ਦੀ ਪੁਸ਼ਟੀ ਕਰੇ ਜੋ ਤੁਹਾਡੇ ਕੋਲ ਹਨ ਤਾਂ ਤੁਸੀਂ ਉਸ ਉੱਪਰ ਈਮਾਨ ਲਿਆਉਗੇ ਅਤੇ ਉਸ ਦੀ ਸਹਾਇਤਾ ਕਰੋਗੇ। ਅੱਲਾਹ ਨੇ ਕਿਹਾ ਕੀ ਇਸ ਨੂੰ ਮੰਨਦੇ ਹੋ ਅਤੇ ਇਸ ਉੱਪਰ ਵਚਨ-ਬੱਧ ਹੋਂ?ਉਨ੍ਹਾਂ ਨੇ ਕਿਹਾ, ਅਸੀਂ ਵਚਨ-ਬੱਧ ਹਾਂ। ਅਸੀਂ ਫ਼ਰਮਾਇਆ ਹੁਣ ਗਵਾਹ ਰਹੋ ਅਤੇ ਮੈਂ ਵੀ ਤੁਹਾਡੇ ਨਾਲ ਗਵਾਹ ਹਾਂ।
فَمَنْ تَوَلَّىٰ بَعْدَ ذَٰلِكَ فَأُولَٰئِكَ هُمُ الْفَاسِقُونَ
ਫਿਰ ਜਿਹੜਾ ਬੰਦਾ ਫਿਰ ਜਾਏ ਤਾਂ ਅਜਿਹੇ ਲੋਕ ਨ-ਸ਼ੁਕਰੇ ਹਨ।
أَفَغَيْرَ دِينِ اللَّهِ يَبْغُونَ وَلَهُ أَسْلَمَ مَنْ فِي السَّمَاوَاتِ وَالْأَرْضِ طَوْعًا وَكَرْهًا وَإِلَيْهِ يُرْجَعُونَ
ਕੀ ਇਹ ਲੋਕ ਅੱਲਾਹ ਦੇ ਦੀਨ ਤੋਂ ਬਿਨਾ ਕੋਈ ਹੋਰ ਦੀਨ ਚਾਹੁੰਦੇ ਹਨ। ਹਾਲਾਂਕਿ ਸਭ ਉਸ ਦੇ ਹੀ ਅਗਿਆਕਾਰੀ ਹਨ, ਜਿਹੜਾ ਕੁਝ ਆਕਾਸ਼ ਅਤੇ ਧਰਤੀ ਵਿਚ ਹੈ, ਇੱਛਾ ਨਾਲ ਜਾਂ ਅਣਇੱਛਾ ਨਾਲ ਸਾਰੇ ਉਸ ਦੇ ਵੱਲ ਹੀ ਮੌੜੇ ਜਾਣਗੇ।
قُلْ آمَنَّا بِاللَّهِ وَمَا أُنْزِلَ عَلَيْنَا وَمَا أُنْزِلَ عَلَىٰ إِبْرَاهِيمَ وَإِسْمَاعِيلَ وَإِسْحَاقَ وَيَعْقُوبَ وَالْأَسْبَاطِ وَمَا أُوتِيَ مُوسَىٰ وَعِيسَىٰ وَالنَّبِيُّونَ مِنْ رَبِّهِمْ لَا نُفَرِّقُ بَيْنَ أَحَدٍ مِنْهُمْ وَنَحْنُ لَهُ مُسْلِمُونَ
ਆਖੋ ਕਿ ਅਸੀਂ ਅੱਲਾਹ ਉੱਪਰ ਈਮਾਨ ਲਿਆਏ ਅਤੇ ਉਸ ਉੱਪਰ ਜੋ ਸਾਡੇ ਉੱਪਰ ਅਤੇ ਯਕੂਬ ਦੀ ਸੰਤਾਨ ਉੱਪਰ ਉਤਾਰਿਆ ਗਿਆ। ਜਿਹੜਾ ਮੂਸਾ, ਈਸਾ ਅਤੇ ਬਾਕੀ ਹੈਗ਼ੰਬਰਾਂ ਨੂੰ ਉਨ੍ਹਾਂ ਦੇ ਰੱਬ ਵੱਲੋਂ ਦਿੱਤਾ ਗਿਆ। ਅਸੀਂ ਉਨ੍ਹਾਂ ਦੇ ਵਿਚ ਭੇਦ ਨਹੀਂ ਕਰਦੇ। ਅਸੀਂ ਉਸੇ ਦੇ ਅਗਿਆਕਾਰੀ ਹਾਂ।
وَمَنْ يَبْتَغِ غَيْرَ الْإِسْلَامِ دِينًا فَلَنْ يُقْبَلَ مِنْهُ وَهُوَ فِي الْآخِرَةِ مِنَ الْخَاسِرِينَ
ਜਿਹੜਾ ਬੰਦਾ ਇਸਲਾਮ ਤੋਂ ਬਿਨ੍ਹਾਂ ਕਿਸੇ ਹੋਰ ਦੀਨ ਨੂੰ ਚਾਹੇਗਾ ਤਾਂ ਉਹ ਉਸ ਤੋਂ ਕਦੇ ਵੀ ਸਵੀਕਾਰ ਨਾ ਕੀਤਾ ਜਾਏਗਾ ਅਤੇ ਉਹ ਪ੍ਰਲੋਕ ਵਿਚ ਬਦਕਿਸਮਤਾਂ ਵਿਚੋਂ ਹੋਵੇਗਾ।

Choose other languages: