Quran Apps in many lanuages:

Surah Aal-E-Imran Ayahs #59 Translated in Punjabi

إِذْ قَالَ اللَّهُ يَا عِيسَىٰ إِنِّي مُتَوَفِّيكَ وَرَافِعُكَ إِلَيَّ وَمُطَهِّرُكَ مِنَ الَّذِينَ كَفَرُوا وَجَاعِلُ الَّذِينَ اتَّبَعُوكَ فَوْقَ الَّذِينَ كَفَرُوا إِلَىٰ يَوْمِ الْقِيَامَةِ ۖ ثُمَّ إِلَيَّ مَرْجِعُكُمْ فَأَحْكُمُ بَيْنَكُمْ فِيمَا كُنْتُمْ فِيهِ تَخْتَلِفُونَ
ਜਦੋਂ ਅੱਲਾਹ ਨੇ ਕਿਹਾ ਕਿ ਹੇ ਈਸਾ! ਮੈਂ ਤੁਹਾਨੂੰ ਵਾਪਿਸ ਲੈਣ ਵਾਲਾ ਹਾਂ ਅਤੇ ਤੁਹਾਨੂੰ ਆਪਣੇ ਵੱਲ ਉਠਾ ਲੈਣ ਵਾਲਾ ਹਾਂ ਅਤੇ ਜਿਨ੍ਹਾਂ ਲੋਕਾਂ ਨੇ ਤੈਨੂੰ ਬੁਠਲਾਇਆ ਇਨ੍ਹਾਂ ਤੋਂ ਤੁਹਾਨੂੰ ਪਵਿੱਤਰ ਕਰਨ ਵਾਲਾ ਹਾਂ ਅਤੇ ਜਿਹੜੇ ਤੁਹਾਡੇ ਸ਼ਰਧਾਲੂ ਹਨ ਉਨ੍ਹਾਂ ਨੂੰ ਕਿਆਮਤ ਤੱਕ ਉਨ੍ਹਾਂ ਲੋਕਾਂ ਉੱਪਰ , ਜਿਨ੍ਹਾਂ ਨੇ ਤੁਹਾਡੀ ਅਵੱਗਿਆ ਕੀਤੀ ਹਾਵੀ ਕਰ ਦੇਣ ਵਾਲਾ ਹਾਂ। ਫਿਰ ਸਭ ਦੀ ਵਾਪਸੀ ਮੇਰੇ ਵੱਲ ਹੋਵੇਗੀ। ਫਿਰ ਮੈਂ ਤੁਹਾਡੇ ਵਿਚ ਉਨ੍ਹਾਂ ਗੱਲਾਂ ਦੇ ਸੰਬੰਧ ਵਿਚ ਨਿਰਣਾ ਕਰਾਂਗਾ ਜਿਨ੍ਹਾਂ ਲਈ ਤੁਹਾਡੇ ਵਿਚ ਮਤਭੇਦ ਹੋਇਆ ਸੀ।
فَأَمَّا الَّذِينَ كَفَرُوا فَأُعَذِّبُهُمْ عَذَابًا شَدِيدًا فِي الدُّنْيَا وَالْآخِرَةِ وَمَا لَهُمْ مِنْ نَاصِرِينَ
ਫਿਰ ਜਿਹੜੇ ਲੋਕ (ਸੱਤ ਦਾ) ਇਨਕਾਰ ਕਰਨ ਵਾਲੇ ਬਣੇ, ਉਨ੍ਹਾਂ ਨੂੰ ਸੰਸਾਰ ਅਤੇ ਪ੍ਰਲੋਕ ਵਿਚ ਕਠੋਰ ਸਜ਼ਾ ਦੇਵਾਂਗਾ। ਉਨ੍ਹਾਂ ਦਾ ਕੋਈ ਸਹਾਇਕ ਨਹੀਂ’ ਹੋਵੇਗਾ।
وَأَمَّا الَّذِينَ آمَنُوا وَعَمِلُوا الصَّالِحَاتِ فَيُوَفِّيهِمْ أُجُورَهُمْ ۗ وَاللَّهُ لَا يُحِبُّ الظَّالِمِينَ
ਜਿਹੜੇ ਲੋਕ ਈਮਾਨ ਲਿਆਏ ਅਤੇ ਭਲੇ ਕੰਮ ਕੀਤੇ ਉਨ੍ਹਾਂ ਨੂੰ ਅੱਲਾਹ ਪੂਰਾ-ਪੂਰਾ ਬਦਲਾ ਦੇਵੇਗਾ ਅਤੇ ਅੱਲਾਹ ਜ਼ਾਲਿਮਾਂ ਨੂੰ ਮਿੱਤਰ ਨਹੀਂ ਰੱਖਦਾ।
ذَٰلِكَ نَتْلُوهُ عَلَيْكَ مِنَ الْآيَاتِ وَالذِّكْرِ الْحَكِيمِ
ਇਹ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਆਪਣੀਆਂ ਆਇਤਾਂ ਅਤੇ ਬਿਬੇਕ ਭਰਪੂਰ ਬਾਤਾਂ।
إِنَّ مَثَلَ عِيسَىٰ عِنْدَ اللَّهِ كَمَثَلِ آدَمَ ۖ خَلَقَهُ مِنْ تُرَابٍ ثُمَّ قَالَ لَهُ كُنْ فَيَكُونُ
ਬੇਸ਼ੱਕ ਅੱਲਾਹ ਦੇ ਨੇੜੇ ਈਸਾ ਦੀ ਮਿਸਾਲ (ਉਦਾਹਰਣ) ਆਦਮ ਵਰਗੀ ਹੈ। ਅੱਲਾਹ ਨੇ ਉਸ ਨੂੰ ਮਿੱਟੀ ਤੋਂ ਬਣਾਇਆ। ਫਿਰ ਉੱਸ ਨੂੰ ਕਿਹਾ, ਹੋ ਜਾ ਤਾਂ ਉਹ ਹੋ ਗਿਆ।

Choose other languages: