Quran Apps in many lanuages:

Surah Aal-E-Imran Ayahs #53 Translated in Punjabi

وَرَسُولًا إِلَىٰ بَنِي إِسْرَائِيلَ أَنِّي قَدْ جِئْتُكُمْ بِآيَةٍ مِنْ رَبِّكُمْ ۖ أَنِّي أَخْلُقُ لَكُمْ مِنَ الطِّينِ كَهَيْئَةِ الطَّيْرِ فَأَنْفُخُ فِيهِ فَيَكُونُ طَيْرًا بِإِذْنِ اللَّهِ ۖ وَأُبْرِئُ الْأَكْمَهَ وَالْأَبْرَصَ وَأُحْيِي الْمَوْتَىٰ بِإِذْنِ اللَّهِ ۖ وَأُنَبِّئُكُمْ بِمَا تَأْكُلُونَ وَمَا تَدَّخِرُونَ فِي بُيُوتِكُمْ ۚ إِنَّ فِي ذَٰلِكَ لَآيَةً لَكُمْ إِنْ كُنْتُمْ مُؤْمِنِينَ
ਅਤੇ ਉਹ ਰਸੂਲ (ਸੰਦੇਸ਼ਵਾਹਕ) ਹੋਵੇਗਾ। ਬਨੀ ਇਸਰਾਈਲ ਵੱਲ ਕਿ ਮੈਂ ਤੁਹਾਡੇ ਲਈ ਤੁਹਾਡੇ ਰੱਬ ਦੀ ਨਿਸ਼ਾਨੀ ਲੈ ਕੇ ਆਇਆ ਹਾਂ। ਮੈ’ ਤੁਹਾਡੇ ਲਈ ਮਿੱਟੀ ਦੇ ਪੰਡੀ ਜਿਹੀ ਮੂਰਤੀ ਬਣਾਉਂਦਾ ਹਾ, ਫਿਰ ਉਸ ਵਿਚ ਫੂਕ ਮਾਰਦਾ ਹਾਂ ਤਾਂ ਉਹ ਅੱਲਾਹ ਦੇ ਹੁਕਮ ਨਾਲ ਅਸਲੀ ਪੰਛੀ ਬਣ ਜਾਂਦੀ ਹੈ। ਅਤੇ ਮੈਂ ਅੱਲਾਹ ਦੇ ਆਦੇਸ਼ ਨਾਲ ਮਾਂ ਤੋਂ ਜੰਮੇ ਅੰਨ੍ਹੇ ਅਤੇ ਕੋਹੜੀ ਨੂੰ ਤੰਦਰੁਸਤ ਕਰਦਾ ਹਾਂ ਅਤੇ ਮੈਂ ਅੱਲਾਹ ਦੇ ਹੁਕਮ ਨਾਲ ਮ੍ਰਿਤਕ ਨੂੰ ਜੀਵਤ ਕਰਦਾ ਹਾਂ ਅਤੇ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਕੀ ਖਾਂਦੇ ਹੋ ਅਤੇ ਆਪਣੇ ਘਰਾਂ ਵਿਚ ਕੀ ਭੰਡਾਰ ਕਰਦੇ ਹੋ। ਬੇਸ਼ੱਕ ਇਸ ਵਿਚ ਤੁਹਾਡੇ ਲਈ ਨਿਸ਼ਾਨੀ ਹੈ, ਜੇਕਰ ਤੁਸੀ ਵਿਸ਼ਵਾਸ਼ ਰੱਖਦੇ ਹੋ।
وَمُصَدِّقًا لِمَا بَيْنَ يَدَيَّ مِنَ التَّوْرَاةِ وَلِأُحِلَّ لَكُمْ بَعْضَ الَّذِي حُرِّمَ عَلَيْكُمْ ۚ وَجِئْتُكُمْ بِآيَةٍ مِنْ رَبِّكُمْ فَاتَّقُوا اللَّهَ وَأَطِيعُونِ
ਅਤੇ ਮੈਂ ਪੁਸ਼ਟੀ ਕਰਨ ਵਾਲਾ ਹਾਂ ਤੌਰੇਤ ਦੀ ਜੌ ਮੇਰੇ ਤੋਂ ਪਹਿਲਾਂ ਦੀ ਹੈ ਅਤੇ ਮੈਂ ਇਸ ਲਈ ਆਇਆ ਹਾਂ ਕਿ ਕੁਝ ਉਨ੍ਹਾਂ ਵਸਤੂਆਂ ਨੂੰ ਤੁਹਾਡੇ ਲਈ ਹਲਾਲ (ਜਾਇਜ) ਠਹਿਰਾਵਾਂ, ਜੋ ਤੁਹਾਡੇ ਉੱਪਰ ਹਰਾਮ (ਅਵੈਧ) ਕਰ ਦਿੱਤੀ ਗਈ ਹੈ। ਅਤੇ ਮੈਂ ਤੁਹਾਡੇ ਕੋਲ ਤੁਹਾਡੇ ਰੱਬ ਵੱਲੋਂ ਨਿਸ਼ਾਨੀ ਲੈ ਕੇ ਆਇਆ ਹਾਂ। ਅਤੇ ਤੁਸੀਂ ਅੱਲਾਹ ਤੋਂ ਹੀ ਡਰੋਂ ਅਤੇ ਮੇਰੇ ਦੱਸੇ ਰਾਹ ਤੇ ਚੱਲੋ।
إِنَّ اللَّهَ رَبِّي وَرَبُّكُمْ فَاعْبُدُوهُ ۗ هَٰذَا صِرَاطٌ مُسْتَقِيمٌ
ਬੇਸ਼ੱਕ ਅੱਲਾਹ ਮੇਰਾ ਅਤੇ ਤੁਹਾਡਾ ਵੀ ਰੱਬ ਹੈ। ਉਸ ਦੀ ਇਬਾਦਤ (ਉਪਾਸਨਾ/ ਆਗਿਆਪਾਲਣ) ਕਰੋ। ਇਹੀ ਸਿੱਧਾ ਰਸਤਾ ਹੈ।
فَلَمَّا أَحَسَّ عِيسَىٰ مِنْهُمُ الْكُفْرَ قَالَ مَنْ أَنْصَارِي إِلَى اللَّهِ ۖ قَالَ الْحَوَارِيُّونَ نَحْنُ أَنْصَارُ اللَّهِ آمَنَّا بِاللَّهِ وَاشْهَدْ بِأَنَّا مُسْلِمُونَ
ਫਿਰ ਜਦੋਂ ਈਸਾ ਨੇ ਉਨ੍ਹਾਂ ਦਾ ਝੁਠਲਾਉਣਾ ਵੇਖਿਆ ਤਾਂ ਕਿਹਾ ਕਿ ਕੌਣ ਮੇਰਾ ਸਹਾਇਕ ਬਣਦਾ ਹੈ, ਅੱਲਾਹ ਦੇ ਰਾਹ ਵਿਚ। ਹਵਾਰੀਆਂ (ਸਾਥੀਆਂ, ਸਹਿਯੋਗੀਆਂ) ਨੇ ਕਿਹਾ, ਕਿ ਅਸੀਂ ਅੱਲਾਹ ਦੇ ਸਹਾਇਕ ਹਾਂ, ਅਸੀਂ ਈਮਾਨ ਲਿਆਏ ਹਾਂ ਅੱਲਾਹ ਉੱਪਰ ਅਤੇ ਤੁਸੀ ਗਵਾਹ ਰਹੋ ਕਿ ਅਸੀਂ ਅਗਿਆਕਾਰੀ ਹਾਂ।
رَبَّنَا آمَنَّا بِمَا أَنْزَلْتَ وَاتَّبَعْنَا الرَّسُولَ فَاكْتُبْنَا مَعَ الشَّاهِدِينَ
ਹੇ ਸਾਡੇ ਪਾਲਣਹਾਰ! ਅਸੀਂ ਈਮਾਨ ਲਿਆਏ ਉਸ ਉੱਪਰ ਜਿਸ ਨੂੰ ਤੂੰ ਉਤਾਰਿਆ ਅਤੇ ਅਸੀਂ’ ਰਸੂਲ ਦਾ ਅਗਿਆਪਾਲਣ ਕੀਤਾ। ਫਿਰ ਤੂੰ ਲਿਖ ਲੈ ਸਾਨੂੰ ਗਵਾਹੀ ਦੇਣ ਵਾਲਿਆਂ ਵਿੱਚ ।

Choose other languages: