Quran Apps in many lanuages:

Surah Aal-E-Imran Ayahs #49 Translated in Punjabi

إِذْ قَالَتِ الْمَلَائِكَةُ يَا مَرْيَمُ إِنَّ اللَّهَ يُبَشِّرُكِ بِكَلِمَةٍ مِنْهُ اسْمُهُ الْمَسِيحُ عِيسَى ابْنُ مَرْيَمَ وَجِيهًا فِي الدُّنْيَا وَالْآخِرَةِ وَمِنَ الْمُقَرَّبِينَ
ਜਦੋਂ ਫ਼ਰਿਸ਼ਿਤਿਆਂ ਨੇ ਕਿਹਾ, ਹੇ ਮਰੀਅਮ! ਅੱਲਾਹ ਤੁਹਾਨੂੰ ਅਪਣੀ ਤਰਫ਼ੋਂ ਇੱਕ ਕਲਮਾ ਦੀ ਖੁਸ਼ਖਬਰੀ ਦਿੰਦਾ ਹੈ। ਉਸ ਦਾ ਨਾਮ ਮਰੀਅਮ ਦਾ ਪੁੱਤਰ ਮਸੀਹ ਹੋਵੇਗਾ। ਉਹ ਸੰਸਾਰ ਅਤੇ ਪ੍ਰਲੋਕ ਵਿਚ ਉਚੇ ਸਥਾਨ ਵਾਲਾ ਹੋਵੇਗਾ ਅਤੇ ਅੱਲਾਹ ਦੇ ਨੇੜੇ ਦੇ ਬੰਦਿਆਂ ਵਿਚੋਂ ਹੋਵੇਗਾ।
وَيُكَلِّمُ النَّاسَ فِي الْمَهْدِ وَكَهْلًا وَمِنَ الصَّالِحِينَ
ਉਹ ਲੋਕਾਂ ਨਾਲ ਗੱਲਬਾਤ ਕਰੇਗਾ ਜਦੋਂ ਮਾਂ ਦੀ ਗੋਦ ਵਿਚ ਹੋਵੇਗਾ ਅਤੇ ਜਦੋਂ ਪੂਰੀ ਉਮਰ ਦਾ ਹੋਵੇਗਾ ਅਤੇ ਉਹ ਨੇਕ ਲੋਕਾਂ ਵਿੱਚੋਂ ਹੋਵੇਗਾ।
قَالَتْ رَبِّ أَنَّىٰ يَكُونُ لِي وَلَدٌ وَلَمْ يَمْسَسْنِي بَشَرٌ ۖ قَالَ كَذَٰلِكِ اللَّهُ يَخْلُقُ مَا يَشَاءُ ۚ إِذَا قَضَىٰ أَمْرًا فَإِنَّمَا يَقُولُ لَهُ كُنْ فَيَكُونُ
ਮਰੀਅਮ ਨੇ ਆਖਿਆ, ਹੇ ਮੇਰੇ ਰੱਬ! ਮੇਰੇ ਕਿਸ ਤਰ੍ਹਾਂ ਲੜਕਾ ਹੋਵੇਗਾ। ਜਦੋਂ ਕਿ ਕਿਸੇ ਮਰਦ ਨੇ ਮੈਨੂੰ ਹੱਥ ਨਹੀਂ ਲਗਾਇਆ। ਫ਼ਰਮਾਇਆ, ਇਸੇ ਤਰ੍ਹਾਂ ਅੱਲਾਹ ਪੈਦਾ ਕਰਦਾ ਹੈ, ਜੋ ਚਾਹੁੰਦਾ ਹੈ। ਜਦੋਂ ਉਹ ਕਿਸੇ ਕੰਮ ਦਾ ਨਿਰਣਾ ਕਰਦਾ ਹੈ, ਤਾਂ ਉਸ ਨੂੰ ਕਹਿੰਦਾ ਹੈ ਕਿ ਹੋਂ ਜਾ ਅਤੇ ਉਹ ਹੋ ਜਾਂਦਾ ਹੈ।
وَيُعَلِّمُهُ الْكِتَابَ وَالْحِكْمَةَ وَالتَّوْرَاةَ وَالْإِنْجِيلَ
ਅਤੇ ਅੱਲਾਹ, ਉਸ ਨੂੰ ਕਿਤਾਬ ਤੇ ਤੱਤ ਦੀ ਸਮਝ, ਬਿਬੇਕ, ਤੌਰੇਤ ਅਤੇ ਇੰਜੀਲ ਸਿਖਾਵੇਗਾ।
وَرَسُولًا إِلَىٰ بَنِي إِسْرَائِيلَ أَنِّي قَدْ جِئْتُكُمْ بِآيَةٍ مِنْ رَبِّكُمْ ۖ أَنِّي أَخْلُقُ لَكُمْ مِنَ الطِّينِ كَهَيْئَةِ الطَّيْرِ فَأَنْفُخُ فِيهِ فَيَكُونُ طَيْرًا بِإِذْنِ اللَّهِ ۖ وَأُبْرِئُ الْأَكْمَهَ وَالْأَبْرَصَ وَأُحْيِي الْمَوْتَىٰ بِإِذْنِ اللَّهِ ۖ وَأُنَبِّئُكُمْ بِمَا تَأْكُلُونَ وَمَا تَدَّخِرُونَ فِي بُيُوتِكُمْ ۚ إِنَّ فِي ذَٰلِكَ لَآيَةً لَكُمْ إِنْ كُنْتُمْ مُؤْمِنِينَ
ਅਤੇ ਉਹ ਰਸੂਲ (ਸੰਦੇਸ਼ਵਾਹਕ) ਹੋਵੇਗਾ। ਬਨੀ ਇਸਰਾਈਲ ਵੱਲ ਕਿ ਮੈਂ ਤੁਹਾਡੇ ਲਈ ਤੁਹਾਡੇ ਰੱਬ ਦੀ ਨਿਸ਼ਾਨੀ ਲੈ ਕੇ ਆਇਆ ਹਾਂ। ਮੈ’ ਤੁਹਾਡੇ ਲਈ ਮਿੱਟੀ ਦੇ ਪੰਡੀ ਜਿਹੀ ਮੂਰਤੀ ਬਣਾਉਂਦਾ ਹਾ, ਫਿਰ ਉਸ ਵਿਚ ਫੂਕ ਮਾਰਦਾ ਹਾਂ ਤਾਂ ਉਹ ਅੱਲਾਹ ਦੇ ਹੁਕਮ ਨਾਲ ਅਸਲੀ ਪੰਛੀ ਬਣ ਜਾਂਦੀ ਹੈ। ਅਤੇ ਮੈਂ ਅੱਲਾਹ ਦੇ ਆਦੇਸ਼ ਨਾਲ ਮਾਂ ਤੋਂ ਜੰਮੇ ਅੰਨ੍ਹੇ ਅਤੇ ਕੋਹੜੀ ਨੂੰ ਤੰਦਰੁਸਤ ਕਰਦਾ ਹਾਂ ਅਤੇ ਮੈਂ ਅੱਲਾਹ ਦੇ ਹੁਕਮ ਨਾਲ ਮ੍ਰਿਤਕ ਨੂੰ ਜੀਵਤ ਕਰਦਾ ਹਾਂ ਅਤੇ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਕੀ ਖਾਂਦੇ ਹੋ ਅਤੇ ਆਪਣੇ ਘਰਾਂ ਵਿਚ ਕੀ ਭੰਡਾਰ ਕਰਦੇ ਹੋ। ਬੇਸ਼ੱਕ ਇਸ ਵਿਚ ਤੁਹਾਡੇ ਲਈ ਨਿਸ਼ਾਨੀ ਹੈ, ਜੇਕਰ ਤੁਸੀ ਵਿਸ਼ਵਾਸ਼ ਰੱਖਦੇ ਹੋ।

Choose other languages: