Quran Apps in many lanuages:

Surah Aal-E-Imran Ayahs #20 Translated in Punjabi

الَّذِينَ يَقُولُونَ رَبَّنَا إِنَّنَا آمَنَّا فَاغْفِرْ لَنَا ذُنُوبَنَا وَقِنَا عَذَابَ النَّارِ
ਪਾਲਣਹਾਰ ! ਅਸੀਂ ਈਮਾਨ ਲੈ ਆਏ। ਆਖਿਰ ਤੂੰ ਸਾਡੇ ਪਾਪਾਂ ਨੂੰ ਮੁਆਫ਼ ਕਰਦੇ ਅਤੇ ਸਾਨੂੰ ਅੱਗ ਦੇ ਸੇਕ ਤੋਂ ਬਚਾ।
الصَّابِرِينَ وَالصَّادِقِينَ وَالْقَانِتِينَ وَالْمُنْفِقِينَ وَالْمُسْتَغْفِرِينَ بِالْأَسْحَارِ
ਉਹ ਧੀਰਜ ਰੱਖਣ ਵਾਲੇ ਹਨ, ਸੱਚੇ ਹਨ, ਅਗਿਆਕਾਰੀ ਹਨ, ਦਾਨਵੀਰ ਹਨ ਅਤੇ ਰਾਤ ਦੇ ਪਿਛਲੇ ਪਹਿਰ ਮੁਆਫ਼ੀ (ਸ਼ਿਮਾਂ) ਦੀ ਅਰਦਾਸ ਕਰਨ ਵਾਲੇ ਹਨ।
شَهِدَ اللَّهُ أَنَّهُ لَا إِلَٰهَ إِلَّا هُوَ وَالْمَلَائِكَةُ وَأُولُو الْعِلْمِ قَائِمًا بِالْقِسْطِ ۚ لَا إِلَٰهَ إِلَّا هُوَ الْعَزِيزُ الْحَكِيمُ
ਅੱਲਾਹ ਖੂਦ ਗਵਾਹ ਹੈ। ਫ਼ਰਿਸ਼ਤੇ ਅਤੇ ਗਿਆਨ ਰਖਣ ਵਾਲੇ, ਕਿ ਅੱਲਾਹ ਤੋਂ ਬਿਨਾਂ ਕੋਈ ਪੂਜਣਯੋਗ ਨਹੀਂ। ਉਹ ਇਨਸਾਫ ਨੂੰ ਸਥਾਪਿਤ ਕਰਨ ਵਾਲਾ ਹੈ, ਉਸ ਦੇ ਬਿਨਾਂ ਕੋਈ ਪੂਜਣਯੋਗ ਨਹੀਂ, ਉਹ ਸ਼ਕਤੀਮਾਨ ਹੈ। ਸ਼ੁੱਧੀ ਬਿਬੇਕ ਵਾਲਾ ਹੈ।
إِنَّ الدِّينَ عِنْدَ اللَّهِ الْإِسْلَامُ ۗ وَمَا اخْتَلَفَ الَّذِينَ أُوتُوا الْكِتَابَ إِلَّا مِنْ بَعْدِ مَا جَاءَهُمُ الْعِلْمُ بَغْيًا بَيْنَهُمْ ۗ وَمَنْ يَكْفُرْ بِآيَاتِ اللَّهِ فَإِنَّ اللَّهَ سَرِيعُ الْحِسَابِ
ਦੀਨ (ਧਰਮ) ਅੱਲਾਹ ਦੇ ਨੇੜੇ ਸਿਰਫ਼ ਇਸਲਾਮ ਹੈ। ਜਿਨ੍ਹਾਂ ਲੋਕਾਂ ਨੂੰ ਕਿਤਾਬ ਦਿੱਤੀ ਗਈ, ਉਨ੍ਹਾਂ ਨੇ ਇਸ ਵਿਚ ਜੋ ਮੱਤਭੇਦ ਕੀਤਾ, ਉਹ ਪਰਸਪਰ ਹੱਠ ਦੇ ਕਾਰਨ ਕੀਤਾ। ਇਸ ਦੇ ਸ਼ਾਅਦ ਕਿ ਉਨ੍ਹਾਂ ਨੂੰ ਸੱਚਾ ਗਿਆਨ ਪਹੁੰਚ ਚੁੱਕਾ ਸੀ ਅਤੇ ਜੋ ਅੱਲਾਹ ਦੀਆਂ ਆਇਤਾਂ ਨੂੰ ਝੁਠਲਾਏ ਤਾਂ ਅੱਲਾਹ ਨਿਸ਼ਚਿਤ ਹੀ ਜਲਦੀ ਹਿਸਾਬ ਲੈਣ ਵਾਲਾ ਹੈ।
فَإِنْ حَاجُّوكَ فَقُلْ أَسْلَمْتُ وَجْهِيَ لِلَّهِ وَمَنِ اتَّبَعَنِ ۗ وَقُلْ لِلَّذِينَ أُوتُوا الْكِتَابَ وَالْأُمِّيِّينَ أَأَسْلَمْتُمْ ۚ فَإِنْ أَسْلَمُوا فَقَدِ اهْتَدَوْا ۖ وَإِنْ تَوَلَّوْا فَإِنَّمَا عَلَيْكَ الْبَلَاغُ ۗ وَاللَّهُ بَصِيرٌ بِالْعِبَادِ
ਫਿਰ ਜੇਕਰ ਉਹ ਤੁਹਾਨੂੰ ਇਸ ਸਬੰਧ ਵਿਚ ਲੜੇ ਤਾਂ ਉਸਨੂੰ ਕਹਿ ਦੇਵੋ ਕਿ ਮੈਂ ਆਪਣਾ ਮੂੰਹ ਅੱਲਾਹ ਦੀ ਤਰਫ਼ ਕਰ ਚੁੱਕਿਆਂ ਹਾਂ ਅਤੇ ਉਹ ਵੀ, ਜਿਹੜੇ ਮੇਰੇ ਅਨੁਯਾਈ ਹਨ। ਜਿਹੜੇ ਕਿਤਾਬਾਂ ਵਾਲਿਆਂ ਵਿਚੋਂ ਹਨ ਅਤੇ ਜਿਹੜੇ ਕਿਤਾਬਾਂ ਵਾਲੇ ਨਹੀਂ’ ਹਨ, ਉਨ੍ਹਾਂ ਨੂੰ ਪੁੱਛ ਕੇ ਤੁਸੀ ਵੀ ਉਸੇ ਤਰ੍ਹਾਂ ਇਸਲਾਮ ਲਿਆਉਂਦੇ ਹੋ। ਜੇਕਰ ਉਹ ਇਸਲਾਮ ਸਵੀਕਾਰ ਕਰਨ ਤਾਂ ਉਨ੍ਹਾਂ ਨੇ ਸ੍ਰੇਸ਼ਟ ਰਾਹ ਪ੍ਰਾਪਤ ਕਰ ਲਿਆ ਹੈ। ਅਤੇ ਜੇਕਰ ਉਹ ਪਲਟ ਜਾਣ ਤਾਂ ਤੁਹਾਡੇ ਉੱਪਰ ਜ਼ਿੰਮੇਵਾਰੀ ਕੇਵਲ ਪਹੁੰਚਾ ਦੇਣਾ ਹੈ। ਅਤੇ ਉਸ ਦੇ ਬੰਦੇ ਅੱਲਾਹ ਦੀ ਨਿਗਾਹ ਵਿਚ ਹਨ।

Choose other languages: