Quran Apps in many lanuages:

Surah Aal-E-Imran Ayahs #145 Translated in Punjabi

وَلِيُمَحِّصَ اللَّهُ الَّذِينَ آمَنُوا وَيَمْحَقَ الْكَافِرِينَ
ਤਾਂ ਜੋ ਅੱਲਾਹ ਈਮਾਨ ਵਾਲਿਆਂ ਨੂੰ ਛਾਂਟ ਲਵੇ ਅਤੇ ਅਵੱਗਿਆਕਾਰੀਆਂ ਨੂੰ ਮਿਟਾ ਦੇਵੇ।
أَمْ حَسِبْتُمْ أَنْ تَدْخُلُوا الْجَنَّةَ وَلَمَّا يَعْلَمِ اللَّهُ الَّذِينَ جَاهَدُوا مِنْكُمْ وَيَعْلَمَ الصَّابِرِينَ
ਕੀ ਤੁਸੀਂ ਸਮਝਦੇ ਹੋ ਕਿ ਤੁਸੀਂ ਜੰਨਤ ਵਿਚ ਜ਼ਲੇ ਜਾਵੋਗੇ ਹਾਲਾਂਕਿ ਅਜੇ ਅੱਲਾਹ ਨੇ ਤੁਹਾਡੇ ਵਿੱਚੋਂ ਉਨ੍ਹਾਂ ਲੋਕਾਂ ਨੂੰ ਜਾਣਿਆ ਨਹੀਂ, ਜਿਨ੍ਹਾਂ ਨੇ ਕਰੜਾ ਸੰਘਰਸ਼ ਕੀਤਾ ਅਤੇ ਨਾ ਉਨ੍ਹਾਂ ਨੂੰ ਜੋ ਅਟੱਲ ਰਹਿਣ ਵਾਲੇ ਹਨ।
وَلَقَدْ كُنْتُمْ تَمَنَّوْنَ الْمَوْتَ مِنْ قَبْلِ أَنْ تَلْقَوْهُ فَقَدْ رَأَيْتُمُوهُ وَأَنْتُمْ تَنْظُرُونَ
ਤੁਸੀਂ ਮੌਤ ਦੀ ਕਾਮਨਾ ਕਰ ਰਹੇ ਸੀ, `ਉਸ ਨੂੰ ਮਿਲਣ ਤੋਂ ਪਹਿਲਾਂ, ਤਾਂ ਹੁਣ ਤੁਸੀਂ ਖੁੱਲ੍ਹੀਆਂ ਅੱਖਾਂ ਨਾਲ ਵੇਖ ਲਿਆ ਹੈ।
وَمَا مُحَمَّدٌ إِلَّا رَسُولٌ قَدْ خَلَتْ مِنْ قَبْلِهِ الرُّسُلُ ۚ أَفَإِنْ مَاتَ أَوْ قُتِلَ انْقَلَبْتُمْ عَلَىٰ أَعْقَابِكُمْ ۚ وَمَنْ يَنْقَلِبْ عَلَىٰ عَقِبَيْهِ فَلَنْ يَضُرَّ اللَّهَ شَيْئًا ۗ وَسَيَجْزِي اللَّهُ الشَّاكِرِينَ
ਮੁਹੰਮਦ ਸਿਰਫ਼ ਇੱਕ ਰਸੂਲ ਹਨ। ਉਨ੍ਹਾਂ ਤੋਂ ਪਹਿਲਾਂ ਵੀ ਕਈ ਰਸੂਲ ਗੁਜ਼ਰ ਚੁੱਕੇ ਹਨ। ਫਿਰ ਕੀ ਜੇਕਰ ਉਹ ਮਰ ਜਾਣ ਜਾਂ ਕਤਲ ਕਰ ਦਿੱਤੇ ਜਾਣ ਤਾਂ ਤੁਸੀਂ ਉਲਟੇ ਧੈਰ ਫਿਰ ਜਾਉਗੇ। ਜੋ ਬੰਦਾ ਫਿਰ ਜਾਏ ਉਹ ਅੱਲਾਹ ਦਾ ਕੁਝ ਨਹੀਂ ਵਿਗਾੜੇਗਾ ਅਤੇ ਅੱਲਾਹ ਦਾ ਸ਼ੁਕਰ ਕਰਨ ਵਾਲਿਆਂ ਨੂੰ ਬਦਲਾ ਦੇਵੇਗਾ।
وَمَا كَانَ لِنَفْسٍ أَنْ تَمُوتَ إِلَّا بِإِذْنِ اللَّهِ كِتَابًا مُؤَجَّلًا ۗ وَمَنْ يُرِدْ ثَوَابَ الدُّنْيَا نُؤْتِهِ مِنْهَا وَمَنْ يُرِدْ ثَوَابَ الْآخِرَةِ نُؤْتِهِ مِنْهَا ۚ وَسَنَجْزِي الشَّاكِرِينَ
ਅੱਲਾਹ ਦੇ ਹੁਕਮ ਤੋਂ ਬਿਨਾ ਕੋਈ ਜੀਵ ਮਰ ਨਹੀਂ ਸਕਦਾ। ਇਹ ਅੱਲਾਹ ਦਾ ਨਿਰਧਾਰਿਤ ਕੀਤਾ ਹੋਇਆ ਵਚਨ ਹੈ। ਜਿਹੜਾ ਬੰਦਾ ਦੁਨਿਆਵੀ ਲਾਭ ਚਾਹੁੰਦਾ ਹੈ, ਉਸ ਨੂੰ ਅਸੀਂ ਸੰਸਾਰ ਵਿੱਚੋਂ ਦੇ ਦਿੰਦੇ ਹਾਂ ਅਤੇ ਜੋ ਪ੍ਰਲੋਕ ਦਾ ਲਾਭ ਚਾਹੁੰਦਾ ਹੈ। ਅਸੀਂ ਉਸ ਨੂੰ ਪ੍ਰਲੋਕ ਵਿਚੋਂ’ ਦੇ ਦਿੰਦੇ ਹਾਂ। ਸ਼ੁਕਰ ਕਰਨ ਵਾਲਿਆਂ ਨੂੰ ਅਸੀਂ ਉਨ੍ਹਾਂ ਦਾ ਫ਼ਲ ਜ਼ਰੂਰ ਪ੍ਰਦਾਨ ਕਰਾਂਗੇ।

Choose other languages: