Quran Apps in many lanuages:

Surah Aal-E-Imran Ayahs #124 Translated in Punjabi

إِنْ تَمْسَسْكُمْ حَسَنَةٌ تَسُؤْهُمْ وَإِنْ تُصِبْكُمْ سَيِّئَةٌ يَفْرَحُوا بِهَا ۖ وَإِنْ تَصْبِرُوا وَتَتَّقُوا لَا يَضُرُّكُمْ كَيْدُهُمْ شَيْئًا ۗ إِنَّ اللَّهَ بِمَا يَعْمَلُونَ مُحِيطٌ
ਜੇਕਰ ਤੁਹਾਡੇ ਸਾਹਮਣੇ ਕੋਈ ਚੰਗੀ ਹਾਲਤ ਆਉਂਦੀ ਹੈ ਤਾਂ ਉਨ੍ਹਾਂ ਨੂੰ ਫੁੱਖ ਹੁੰਦਾ ਹੈ ਅਤੇ ਜੇਕਰ ਤੁਸੀਂ ਕਿਸੇ ਬਿਪਤਾ ਵਿਚ ਹੁੰਦੇ ਹੋ ਤਾਂ ਉਹ ਖੁਸ਼ ਹੁੰਦੇ ਹਨ। ਜੇਕਰ ਤੁਸੀਂ ਧੀਰਜ ਰੱਖੋਂ ਅਤੇ ਅੱਲਾਹ ਤੋਂ ਡਰੋਂ ਤਾਂ ਉਨ੍ਹਾਂ ਦੀ ਕੋਈ ਵੀ ਚਾਲ ਤੁਹਾਡਾ ਨੁਕਸਾਨ ਨਹੀਂ ਕਰ ਸਕੇਗੀ। ਜੋ ਕੁਝ ਉਹ ਕਰ ਰਹੇ ਹਨ ਉਹ ਸਭ ਅੱਲਾਹ ਦੇ ਵੱਸ ਵਿਚ ਹੈ।
وَإِذْ غَدَوْتَ مِنْ أَهْلِكَ تُبَوِّئُ الْمُؤْمِنِينَ مَقَاعِدَ لِلْقِتَالِ ۗ وَاللَّهُ سَمِيعٌ عَلِيمٌ
ਜਦੋਂ ਤੁਸੀਂ ਸਵੇਰੇ ਆਪਣੇ ਘਰਾਂ ਵਿਚੋਂ ਨਿਕਲੇ ਅਤੇ ਈਮਾਨ ਵਾਲਿਆ ਨੂੰ ਯੁੱਧ ਦੇ ਸਥਾਨਾਂ ਉਤੇ ਨਿਯੁਕਤ ਕੀਤਾ ਅੱਲਾਹ ਸੁਣਨ ਵਾਲਾ ਹੈ ਜਾਣਨ ਵਾਲਾ ਹੈ।
إِذْ هَمَّتْ طَائِفَتَانِ مِنْكُمْ أَنْ تَفْشَلَا وَاللَّهُ وَلِيُّهُمَا ۗ وَعَلَى اللَّهِ فَلْيَتَوَكَّلِ الْمُؤْمِنُونَ
ਜਦੋਂ ਤੁਹਾਡੇ ਨਾਲ ਦੋ ਸਮੂਹਾਂ ਨੇ ਇਰਾਦਾ ਕੀਤਾ ਕਿ ਉਹ ਹਿੰਮਤ ਹਾਰ ਦੇਣ ਤਾਂ ਅੱਲਾਹ ਇਨ੍ਹਾਂ ਦੋਹਾਂ ਸਮੂਹਾਂ ਦੀ ਸਹਾਇਤਾ ਕਰਨ ਵਾਲਾ ਸੀ ਅਤੇ ਈਮਾਨ ਵਾਲਿਆਂ ਨੂੰ ਅੱਲਾਹ ਉੱਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ।
وَلَقَدْ نَصَرَكُمُ اللَّهُ بِبَدْرٍ وَأَنْتُمْ أَذِلَّةٌ ۖ فَاتَّقُوا اللَّهَ لَعَلَّكُمْ تَشْكُرُونَ
ਅੱਲਾਹ ਤੁਹਾਡੀ ਸਹਾਇਤਾ ਕਰ ਚੁੱਕਿਆ ਹੈ, ਬਦਰ ਦੇ ਮੈਦਾਨ ਵਿੱਚ। ਜਦੋਂ ਕਿ ਤੁਸੀਂ ਕਮਜ਼ੋਰ ਸੀ ਇਸ ਲਈ ਅੱਲਾਹ ਤੋਂ ਡਰੋਂ ਤਾਂ ਕਿ ਤੁਸੀਂ ਸ਼ੁਕਰ ਕਰਨ ਵਾਲੇ ਬਣ ਸਕੋਂ।
إِذْ تَقُولُ لِلْمُؤْمِنِينَ أَلَنْ يَكْفِيَكُمْ أَنْ يُمِدَّكُمْ رَبُّكُمْ بِثَلَاثَةِ آلَافٍ مِنَ الْمَلَائِكَةِ مُنْزَلِينَ
ਜਦੋਂ ਤੁਸੀਂ ਈਮਾਨ ਵਾਲਿਆ ਨੂੰ ਕਹਿ ਰਹੇ ਸੀ ਕਿ ਤੁਹਾਡੇ ਲਈ ਇਹ ਜ਼ਰੂਰੀ ਨਹੀਂ ਕਿ ਤੁਹਾਡਾ ਰੱਬ ਤਿੰਨ ਹਜ਼ਾਰ ਫ਼ਰਿਸ਼ਤੇ ਉਤਾਰ ਕੇ ਤੁਹਾਡੀ ਸਹਾਇਤਾ ਕਰੇ।

Choose other languages: