Quran Apps in many lanuages:

Surah Yusuf Ayahs #24 Translated in Punjabi

وَشَرَوْهُ بِثَمَنٍ بَخْسٍ دَرَاهِمَ مَعْدُودَةٍ وَكَانُوا فِيهِ مِنَ الزَّاهِدِينَ
ਉਨ੍ਹਾਂ ਨੇ ਉਸ ਨੂੰ ਥੋੜ੍ਹੀ ਜਿਹੀ ਕੀਮਤ ਤੇ ਕੁਝ ਦਿਰਹਮਾਂ ਦੇ ਬਦਲੇ ਵੇਚ ਦਿੱਤਾ। ਅਤੇ ਉਹ ਉਂਸ ਵਿਚ ਰੁਚੀ ਨਹੀਂ ਰਖਦੇ ਸਨ।
وَقَالَ الَّذِي اشْتَرَاهُ مِنْ مِصْرَ لِامْرَأَتِهِ أَكْرِمِي مَثْوَاهُ عَسَىٰ أَنْ يَنْفَعَنَا أَوْ نَتَّخِذَهُ وَلَدًا ۚ وَكَذَٰلِكَ مَكَّنَّا لِيُوسُفَ فِي الْأَرْضِ وَلِنُعَلِّمَهُ مِنْ تَأْوِيلِ الْأَحَادِيثِ ۚ وَاللَّهُ غَالِبٌ عَلَىٰ أَمْرِهِ وَلَٰكِنَّ أَكْثَرَ النَّاسِ لَا يَعْلَمُونَ
ਅਤੇ ਮਿਸਰ ਵੇ ਲੋਕਾਂ ਵਿੱਚੋਂ ਜਿਸ ਬੰਦੇ ਨੇ ਇਸ ਨੂੰ ਖ਼ਰੀਦਿਆ ਉਸ ਨੇ ਅਪਣੀ ਪਤਨੀ ਨੂੰ ਕਿਹਾ ਕਿ ਇਸ ਨੂੰ ਯੋਗ ਢੰਗ ਨਾਲ ਰੱਖੋ, ਉਮੀਦ ਹੈ, ਕਿ ਇਹ ਸਾਡੇ ਲਈ ਲਾਭਦਾਇਕ ਹੋਵੇ। ਜਾਂ ਅਸੀਂ ਇਸ ਨੂੰ ਆਪਣਾ ਪੁੱਤਰ ਬਣਾ ਲਈਏ। ਇਸ ਤਰਾਂ ਅਸੀਂ ਯੂਸਫ ਨੂੰ ਉਸ ਦੇਸ਼ ਵਿਚ ਥਾਂ ਦਿੱਤੀ। ਤਾਂ ਕਿ ਅਸੀਂ’ ਉਸ ਨੂੰ ਗੱਲਾਂ ਦੇ ਨਤੀਜੇ ਤੋਂ ਜਾਣੂ ਕਰਵਾਈਏ ਅਤੇ ਅੱਲਾਹ ਨੂੰ ਹਰ ਕੰਮ ਵਿਚ ਤਾਕਤ ਪ੍ਰਾਪਤ ਹੈ। ਪਰ ਜ਼ਿਆਦਾਤਰ ਲੋਕ ਇਸ ਨੂੰ ਨਹੀਂ ਜਾਣਦੇ।
وَلَمَّا بَلَغَ أَشُدَّهُ آتَيْنَاهُ حُكْمًا وَعِلْمًا ۚ وَكَذَٰلِكَ نَجْزِي الْمُحْسِنِينَ
ਅਤੇ ਜਦੋਂ ਉਹ ਆਪਣੀ ਜਵਾਨੀ ਵਿਚ ਪੁੱਜਾ ਤਾਂ ਅਸੀਂ’ ਉੱਸ ਨੂੰ ਤਤ ਦਰਸ਼ਨ ਦਾ ਗਿਆਨ ਪ੍ਰਵਾਨ ਕੀਤਾ। ਨੇਕੀ ਕਰਨ ਵਾਲਿਆਂ ਨੂੰ ਅਸੀਂ ਅਜਿਹਾ ਹੀ ਫ਼ਲ ਬਖਸ਼ਦੇ ਹਾਂ।
وَرَاوَدَتْهُ الَّتِي هُوَ فِي بَيْتِهَا عَنْ نَفْسِهِ وَغَلَّقَتِ الْأَبْوَابَ وَقَالَتْ هَيْتَ لَكَ ۚ قَالَ مَعَاذَ اللَّهِ ۖ إِنَّهُ رَبِّي أَحْسَنَ مَثْوَايَ ۖ إِنَّهُ لَا يُفْلِحُ الظَّالِمُونَ
ਅਤੇ ਯੂਸਫ ਜਿਸ ਔਰਤ ਦੇ ਘਰ ਵਿਚ ਸੀ। ਉਹ ਉਸ ਨੂੰ ਭਰਮਾਉਣ ਲੱਗੀ ਅਤੇ ਇਕ ਦਿਨ ਉਸ ਇਸਤਰੀ ਨੇ ਦਰਵਾਜ਼ੇ ਬੰਦ ਕਰ ਲਏ ਅਤੇ (ਮੰਦ ਭਾਵਨਾ ਨਾਲ) ਕਹਿਣ ਲੱਗੀ ਕਿ ਆ ਜਾ। ਯੂਸਫ ਨੇ ਕਿਹਾ, ਕਿ ਮੈ ਅੱਲਾਹ ਦੀ ਸ਼ਰਣ ਚਾਹੁੰਦਾ ਹਾਂ, ਉਹ ਮੇਰਾ ਮਾਲਕ ਹੈ, ਉਸ ਨੇ ਮੈਨੂੰ ਚੰਗੀ ਤਰ੍ਹਾਂ ਰੱਖਿਆ ਹੈ। ਬੇਸ਼ੱਕ ਜ਼ਾਲਿਮ ਲੋਕ ਕਦੇ ਵੀ ਸਫ਼ਲ ਨਹੀਂ ਹੁੰਦੇ।
وَلَقَدْ هَمَّتْ بِهِ ۖ وَهَمَّ بِهَا لَوْلَا أَنْ رَأَىٰ بُرْهَانَ رَبِّهِ ۚ كَذَٰلِكَ لِنَصْرِفَ عَنْهُ السُّوءَ وَالْفَحْشَاءَ ۚ إِنَّهُ مِنْ عِبَادِنَا الْمُخْلَصِينَ
ਅਤੇ ਉਸ ਇਸਤਰੀ ਨੇ ਇਸ ਦਾ ਸੰਕਲਪ ਕਰ ਲਿਆ। ਉਹ ਵੀ ਝੂਕ ਜਾਂਦਾ ਜੇਕਰ ਉਹ ਆਪਣੇ ਰੱਬ ਦੇ ਸੰਕੇਤ ਨੂੰ ਨਾ ਦੇਖ ਲੈਂਦਾ। ਅਜਿਹਾ ਹੋਇਆ ਤਾਂ ਕਿ ਅਸੀਂ’ ਉਸ ਤੋਂ ਬੁਰਾਈ ਅਤੇ ਅਸ਼ਲੀਲਤਾ ਨੂੰ ਦੂਰ ਕਰ ਦੇਈਏ। ਬੇਸ਼ੱਕ ਉਹ ਸਾਡੇ ਚੁਣੇ ਹੋਏ ਬੰਦਿਆਂ ਵਿੱਚੋਂ ਸੀ।

Choose other languages: