Quran Apps in many lanuages:

Surah Yusuf Ayahs #14 Translated in Punjabi

قَالَ قَائِلٌ مِنْهُمْ لَا تَقْتُلُوا يُوسُفَ وَأَلْقُوهُ فِي غَيَابَتِ الْجُبِّ يَلْتَقِطْهُ بَعْضُ السَّيَّارَةِ إِنْ كُنْتُمْ فَاعِلِينَ
ਉਨ੍ਹਾਂ ਵਿੱਚੋਂ ਇੱਕ ਕਹਿਣ ਵਾਲੇ ਨੇ ਕਿਹਾ ਕਿ ਯੂਸਫ ਦੀ ਹਤਿਆ ਨਾ ਕਰੋ ਜੇਕਰ ਤੁਸੀ ਕੁਝ ਕਰਨ ਹੀ ਵਾਲੇ ਹੋ ਤਾਂ ਇਸ ਨੂੰ ਕਿਸੇ ਅੰਨ੍ਹੇ ਖੂਹ ਚ ਸੁੱਟ ਦੇਵੋ। ਕੋਈ ਯਾਤਰੀ ਕਾਫ਼ਲਾ ਇਸਨੂੰ ਕੱਢ ਕੇ ਲੈ ਜਾਵੇਗਾ।
قَالُوا يَا أَبَانَا مَا لَكَ لَا تَأْمَنَّا عَلَىٰ يُوسُفَ وَإِنَّا لَهُ لَنَاصِحُونَ
ਉਨ੍ਹਾਂ ਨੇ ਆਪਣੇ ਪਿਤਾ ਨੂੰ ਕਿਹਾ ਕਿ ਹੇ ਸਾਡੇ ਪਿਤਾ! ਕੀ ਗੱਲ ਹੈ ਕਿ ਤੁਸੀਂ ਯੂਸਫ ਦੇ ਮਾਮਲੇ ਵਿਚ ਸਾਡੇ ਉੱਪਰ ਭਰੋਸਾ ਨਹੀਂ ਕਰਦੇ। ਹਾਲਾਂਕਿ ਅਸੀਂ ਤਾ ਉਸ ਦਾ ਭਲਾ ਚਾਹੂਣ ਵਾਲੇ ਹਾਂ।
أَرْسِلْهُ مَعَنَا غَدًا يَرْتَعْ وَيَلْعَبْ وَإِنَّا لَهُ لَحَافِظُونَ
ਕੱਲ੍ਹ ਉੱਸ ਨੂੰ ਸਾਡੇ ਨਾਲ ਭੇਜ ਦੇਵੋ, ਖਾਵੇ ਅਤੇ ਖੇਡੇ ਅਸੀਂ ਉਸ ਦੀ ਰੱਖਿਆ ਕਰਾਂਗੇ।
قَالَ إِنِّي لَيَحْزُنُنِي أَنْ تَذْهَبُوا بِهِ وَأَخَافُ أَنْ يَأْكُلَهُ الذِّئْبُ وَأَنْتُمْ عَنْهُ غَافِلُونَ
ਪਿਤਾ ਨੇ ਕਿਹਾ ਕਿ ਮੈ ਦੂਖੀ ਹੋਵਾਗਾਂ ਜੇਕਰ ਤੁਸੀਂ ਇਸ ਨੂੰ ਲੈ ਗਏ। ਮੈਨੂੰ ਡਰ ਹੈ ਕਿ ਜਦੋਂ’ ਤੁਸੀ ਬੇਧਿਆਨੀ ਕੀਤੀ ਤਾਂ ਇਸ ਨੂੰ ਕੋਈ ਬਘਿਆੜ ਨਾ ਖਾ ਜਾਏ।
قَالُوا لَئِنْ أَكَلَهُ الذِّئْبُ وَنَحْنُ عُصْبَةٌ إِنَّا إِذًا لَخَاسِرُونَ
ਉਨ੍ਹਾਂ ਨੇ ਕਿਹਾ ਕਿ ਅਸੀਂ ਇੱਕ ਵੱਡਾ ਟੋਲਾ ਹਾਂ, ਜੇਕਰ ਇਸ ਨੂੰ ਬਘਿਆੜ ਖਾ ਗਿਆ ਤਾਂ ਅਸੀਂ ਵੱਡੇ ਘਾਟੇ ਵਾਲੇ ਸਿੱਧ ਹੋਵਾਂਗੇ।

Choose other languages: