Quran Apps in many lanuages:

Surah Yunus Ayahs #75 Translated in Punjabi

وَاتْلُ عَلَيْهِمْ نَبَأَ نُوحٍ إِذْ قَالَ لِقَوْمِهِ يَا قَوْمِ إِنْ كَانَ كَبُرَ عَلَيْكُمْ مَقَامِي وَتَذْكِيرِي بِآيَاتِ اللَّهِ فَعَلَى اللَّهِ تَوَكَّلْتُ فَأَجْمِعُوا أَمْرَكُمْ وَشُرَكَاءَكُمْ ثُمَّ لَا يَكُنْ أَمْرُكُمْ عَلَيْكُمْ غُمَّةً ثُمَّ اقْضُوا إِلَيَّ وَلَا تُنْظِرُونِ
ਅਤੇ ਇਨ੍ਹਾਂ ਨੂੰ ਨੂਹ ਦਾ ਹਾਲ ਸੁਣਾਉ। ਜਦੋਂ ਉਸ ਨੇ ਆਪਣੀ ਕੌਮ ਨੂੰ ਕਿਹਾ ਸੀ ਕਿ ਹੇ ਮੇਰੀ ਕੌਮ! ਜੇਕਰ ਮੇਰਾ ਖੜਾ ਹੋਣਾ ਅਤੇ ਅੱਲਾਹ ਦੀਆਂ ਆਇਤਾਂ ਨਾਲ ਉਪਦੇਸ਼ ਕਰਨਾ ਤੁਹਾਨੂੰ ਭਾਰੀ ਲੱਗਦਾ ਹੈ, ਤਾਂ ਮੈਂ ਅੱਲਾਹ ਉੱਪਰ ਭਰੋਸਾ ਕੀਤਾ। ਤੁਸੀਂ ਸਹਿਮਤੀ ਨਾਲ ਆਪਣਾ ਫੈਸਲਾ ਕਰ ਲਵੋ ਅਤੇ ਆਪਣੇ ਬਣਾਏ ਸ਼ਰੀਕਾਂ ਨੂੰ ਵੀ ਨਾਲ ਲੈ ਆਉ ਤਾਂ ਕਿ ਤੁਹਾਨੂੰ ਆਪਣੇ ਫੈਸਲੇ ਤੇ ਸ਼ੱਕ ਨਾ ਰਹੇ ਫਿਰ ਤੁਸੀਂ ਲੋਕ ਜੋ ਕੁਝ ਮੇਰੇ ਨਾਲ ਕਰਨਾ ਚਾਹੁੰਦੇ ਹੋ, ਉਹ ਕਰ ਦਿਉ ਅਤੇ ਮੈਨੂੰ ਮੌਕਾ ਵੀ ਨਾ ਦਿਉ।
فَإِنْ تَوَلَّيْتُمْ فَمَا سَأَلْتُكُمْ مِنْ أَجْرٍ ۖ إِنْ أَجْرِيَ إِلَّا عَلَى اللَّهِ ۖ وَأُمِرْتُ أَنْ أَكُونَ مِنَ الْمُسْلِمِينَ
ਜੇਕਰ ਤੁਸੀਂ ਬੇਮੁੱਖਤਾ ਭਰਿਆ ਵਿਹਾਰ ਕਰਦੇ ਹੋ ਤਾਂ ਮੈਂ ਤੁਹਾਡੇ ਤੋਂ ਕੋਈ ਸੇਵਾ ਫ਼ਲ ਨਹੀਂ ਮੰਗਦਾ। ਮੇਰਾ ਸੇਵਾ ਫ਼ਲ ਤਾਂ ਅੱਲਾਹ ਕੋਲ ਹੈ।
فَكَذَّبُوهُ فَنَجَّيْنَاهُ وَمَنْ مَعَهُ فِي الْفُلْكِ وَجَعَلْنَاهُمْ خَلَائِفَ وَأَغْرَقْنَا الَّذِينَ كَذَّبُوا بِآيَاتِنَا ۖ فَانْظُرْ كَيْفَ كَانَ عَاقِبَةُ الْمُنْذَرِينَ
ਅਤੇ ਮੈਨੂੰ ਹੁਕਮ ਦਿੱਤਾ ਗਿਆ ਹੈ ਕਿ ਮੈਂ ਆਗਿਆਕਾਰੀਆਂ ਵਿਚੋਂ ਹਾਂ। ਫਿਰ ਉਨ੍ਹਾਂ ਨੇ ਉਸ ਨੂੰ ਝੁਠਲਾ ਦਿੱਤਾ ਤਾਂ ਅਸੀਂ ਨੂਹ ਨੂੰ ਅਤੇ ਉਹ ਲੋਕ ਜਿਹੜੇ ਉਸ ਨਾਲ ਕਿਸ਼ਤੀ ਵਿਚ ਸਨ, ਨੂੰ ਬਚਾ ਲਿਆ ਅਤੇ ਉਨ੍ਹਾਂ ਨੂੰ ਵਾਰਿਸ ਬਣਾਇਆ। ਅਤੇ ਉਨ੍ਹਾਂ ਲੋਕਾਂ ਨੂੰ ਡੁਬੋ ਦਿੱਤਾ ਜਿਨ੍ਹਾਂ ਨੇ ਸਾਡੀਆਂ ਨਿਸ਼ਾਨੀਆਂ ਨੂੰ ਝੁਠਲਾਇਆ ਸੀ। ਦੇਖੋ ਕੀ ਹਸ਼ਰ ਹੋਇਆ ਉਨ੍ਹਾਂ ਲੋਕਾਂ ਦਾ ਜਿਨ੍ਹਾਂ ਨੂੰ ਡਰਾਇਆ ਗਿਆ ਸੀ।
ثُمَّ بَعَثْنَا مِنْ بَعْدِهِ رُسُلًا إِلَىٰ قَوْمِهِمْ فَجَاءُوهُمْ بِالْبَيِّنَاتِ فَمَا كَانُوا لِيُؤْمِنُوا بِمَا كَذَّبُوا بِهِ مِنْ قَبْلُ ۚ كَذَٰلِكَ نَطْبَعُ عَلَىٰ قُلُوبِ الْمُعْتَدِينَ
ਫਿਰ ਅਸੀਂ ਨੂਹ ਤੋਂ ਬਾਅਦ ਕਿੰਨੇ ਰਸੂਲ ਉਨ੍ਹਾਂ ਦੀਆਂ ਕੌਮਾਂ ਵਿਚ ਭੇਜੇ। ਉਹ ਉਨ੍ਹਾਂ ਦੇ ਕੋਲ ਸਪੱਸ਼ਟ ਪ੍ਰਮਾਣ ਲੈ ਕੇ ਆਏ ਪਰ ਉਹ ਉਸ ਉੱਪਰ ਈਮਾਨ ਲਿਆਉਣ ਵਾਲੇ ਨਾ ਬਣੇ ਜਿਸ ਤੋਂ ਉਹ ਪਹਿਲਾਂ ਇਨਕਾਰ ਕਰ ਚੁੱਕੇ ਸਨ। ਇਸ ਤਰ੍ਹਾਂ ਅਸੀਂ ਹੱਦਾਂ ਵਿਚੋਂ ਨਿਕਲ ਜਾਣ ਵਾਲਿਆਂ ਦੇ ਦਿਲਾਂ ਉੱਪਰ ਮੋਹਰ ਲਗਾ ਦਿੰਦੇ ਹਾਂ।
ثُمَّ بَعَثْنَا مِنْ بَعْدِهِمْ مُوسَىٰ وَهَارُونَ إِلَىٰ فِرْعَوْنَ وَمَلَئِهِ بِآيَاتِنَا فَاسْتَكْبَرُوا وَكَانُوا قَوْمًا مُجْرِمِينَ
ਫਿਰ ਇਸ ਤੋਂ ਮਗਰੋਂ ਮੂਸਾ, ਹਾਰੂਨ, ਅਤੇ ਫਿਰਔਨ ਨੂੰ ਉਨ੍ਹਾਂ ਦੇ ਸਰਦਾਰਾਂ ਕੋਲ ਆਪਣੀਆਂ ਨਿਸ਼ਾਨੀਆਂ ਦੇ ਕੇ ਭੇਜਿਆ ਪਰੰਤੂ ਉਨ੍ਹਾਂ ਨੇ ਹੰਕਾਰ ਕੀਤਾ ਕਿਉਂਕਿ ਉਹ ਹੰਕਾਰੀ ਲੋਕ ਸਨ।

Choose other languages: