Quran Apps in many lanuages:

Surah Yunus Ayahs #46 Translated in Punjabi

وَمِنْهُمْ مَنْ يَسْتَمِعُونَ إِلَيْكَ ۚ أَفَأَنْتَ تُسْمِعُ الصُّمَّ وَلَوْ كَانُوا لَا يَعْقِلُونَ
ਅਤੇ ਉਨ੍ਹਾਂ ਵਿਚ ਕੁਝ ਅਜਿਹੇ ਵੀ ਹਨ ਜਿਹੜੇ ਤੁਹਾਡੇ ਵੱਲ ਕੰਨ ਲਾਉਂਦੇ ਹਨ, ਤਾਂ ਕੀ ਤੁਸੀਂ ਗੁੰਗਿਆਂ ਨੂੰ ਸੁਣਾਉਂਗੇ ਜਦੋਂ ਕਿ ਉਹ ਅਕਲ ਤੋਂ ਕੰਮ ਨਹੀਂ ਲੈਂਦੇ।
وَمِنْهُمْ مَنْ يَنْظُرُ إِلَيْكَ ۚ أَفَأَنْتَ تَهْدِي الْعُمْيَ وَلَوْ كَانُوا لَا يُبْصِرُونَ
ਅਤੇ ਉਨ੍ਹਾਂ ਵਿਚ ਕੁਝ ਅਜਿਹੇ ਵੀ ਹਨ, ਜਿਹੜੇ ਤੁਹਾਡੇ ਵੱਲ ਵੇਖਦੇ ਹਨ। ਕੀ ਤੁਸੀਂ ਅੰਨ੍ਹਿਆਂ ਨੂੰ ਰਾਹ ਦਿਖਾਉਂਗੇ ਜਦ ਕਿ ਉਹ ਕੁਝ ਵੇਖ ਹੀ ਨਾ ਰਹੇ ਹੋਣ।
إِنَّ اللَّهَ لَا يَظْلِمُ النَّاسَ شَيْئًا وَلَٰكِنَّ النَّاسَ أَنْفُسَهُمْ يَظْلِمُونَ
ਅੱਲਾਹ ਲੋਕਾਂ ਉੱਪਰ ਕੂਝ ਵੀ ਜੁਲਮ ਨਹੀਂ ਕਰਦਾ, ਸਗੋਂ ਲੋਕ ਖੁਦ ਆਪਣੇ ਆਪ ਉੱਪਰ ਜ਼ੁਲਮ ਕਰਦੇ ਹਨ।
وَيَوْمَ يَحْشُرُهُمْ كَأَنْ لَمْ يَلْبَثُوا إِلَّا سَاعَةً مِنَ النَّهَارِ يَتَعَارَفُونَ بَيْنَهُمْ ۚ قَدْ خَسِرَ الَّذِينَ كَذَّبُوا بِلِقَاءِ اللَّهِ وَمَا كَانُوا مُهْتَدِينَ
ਅਤੇ ਜਿਸ ਦਿਨ ਅੱਲਾਹ ਇਨ੍ਹਾਂ ਨੂੰ ਇਕੱਠਾ ਕਰੇਗਾ ਤਾਂ ਉਹ ਕਹਿਣਗੇ ਕਿ ਸ਼ਾਇਦ ਉਹ ਸਿਰਫ਼ ਦਿਨ ਦੀ ਇੱਕ ਘੜੀ ਸੰਸਾਰ ਵਿਚ ਸਨ, ਉਹ ਇੱਕ ਦੂਸਰੇ ਨੂੰ ਪਹਿਚਾਨਣਗੇ। ਬੇਸ਼ੱਕ ਬਹੁਤ ਨੁਕਸਾਨ ਵਿਚ ਰਹੇ ਉਹ ਲੋਕ ਜਿਨ੍ਹਾਂ ਨੇ ਅੱਲਾਹ ਤੋਂ ਇਨਕਾਰ ਕੀਤਾ ਅਤੇ ਉਹ ਚੰਗੇ ਰਾਹ ਤੇ ਨਾ ਆਏ।
وَإِمَّا نُرِيَنَّكَ بَعْضَ الَّذِي نَعِدُهُمْ أَوْ نَتَوَفَّيَنَّكَ فَإِلَيْنَا مَرْجِعُهُمْ ثُمَّ اللَّهُ شَهِيدٌ عَلَىٰ مَا يَفْعَلُونَ
ਅਸੀਂ ਤੁਹਾਨੂੰ ਉਸ ਦਾ ਕੂਝ ਹਿੱਸਾ ਦਿਖਾ ਦੇਈਏ ਜਿਸ ਦਾ ਅਸੀਂ ਉਨ੍ਹਾਂ ਨਾਲ ਵਾਅਦਾ ਕਰ ਰਹੇ ਹਾਂ ਜਾਂ ਤੁਹਾਨੂੰ ਮੌਤ ਦੇ ਦੇਈਏ ਹਰੇਕ ਸਥਿੱਤੀ ਵਿਚ ਉਨ੍ਹਾਂ ਨੇ ਸਾਡੇ ਵੱਲ ਮੁੜਨਾ ਹੈ ਫਿਰ ਅੱਲਾਹ ਗਵਾਹ ਹੈ ਉਸ ਲਈ ਜੋ ਉਹ ਕਰ ਰਹੇ ਹਨ।

Choose other languages: