Quran Apps in many lanuages:

Surah Yunus Ayahs #39 Translated in Punjabi

قُلْ هَلْ مِنْ شُرَكَائِكُمْ مَنْ يَهْدِي إِلَى الْحَقِّ ۚ قُلِ اللَّهُ يَهْدِي لِلْحَقِّ ۗ أَفَمَنْ يَهْدِي إِلَى الْحَقِّ أَحَقُّ أَنْ يُتَّبَعَ أَمَّنْ لَا يَهِدِّي إِلَّا أَنْ يُهْدَىٰ ۖ فَمَا لَكُمْ كَيْفَ تَحْكُمُونَ
ਆਖੋ, ਕੀ ਤੁਹਾਡੇ ਸ਼ਰੀਕਾਂ ਵਿਚੋਂ ਕੋਈ ਹੈ, ਜਿਹੜਾ ਸੱਚ ਵੱਲ ਰਾਹ ਦਸੇਰਾ ਬਣਦਾ ਹੋਵੇ, ਕਹਿ ਦਿਉ ਕਿ ਅੱਲਾਹ ਹੀ ਸੱਚ ਵੱਲ ਮਾਰਗ ਦਰਸ਼ਨ ਕਰਦਾ ਹੈ। ਫਿਰ ਜਿਹੜਾ ਸੱਚ ਵੱਲ ਮਾਰਗ ਦਰਸ਼ਨ ਕਰਦਾ ਹੈ ਉਹ ਹੀ ਪਾਲਣ ਕੀਤੇ ਜਾਣ ਦਾ ਹੱਕਦਾਰ ਹੈ ਨਾ ਕਿ ਉਹ ਜਿਸ ਨੂੰ ਖ਼ੁਦ ਹੀ ਰਾਹ ਨਾ ਮਿਲਦਾ ਹੋਵੇ। ਸਗੋਂ ਉਸੇ ਨੂੰ ਰਾਹ ਦੱਸਿਆ ਜਾਵੇ। ਤੁਹਾਨੂੰ ਕੀ ਹੋ ਗਿਆ ਹੈ ਤੁਸੀਂ ਕਿਹੋ ਜਿਹਾ ਫੈਸਲਾ ਕਰਦੇ ਹੋ।
وَمَا يَتَّبِعُ أَكْثَرُهُمْ إِلَّا ظَنًّا ۚ إِنَّ الظَّنَّ لَا يُغْنِي مِنَ الْحَقِّ شَيْئًا ۚ إِنَّ اللَّهَ عَلِيمٌ بِمَا يَفْعَلُونَ
ਉਨ੍ਹਾਂ ਵਿਚੋਂ ਜ਼ਿਆਦਾਤਰ ਸਿਰਫ਼ ਕਲਪਨਾਵਾਂ ਦਾ ਪਾਲਣ ਕਰ ਰਹੇ ਹਨ। ਅਤੇ ਕਲਪਨਾ ਸੱਚੀਆਂ ਗੱਲਾਂ ਵਿਚ ਕੂਝ ਵੀ ਕੰਮ ਨਹੀਂ ਦਿੰਦੀ ਅੱਲਾਹ ਨੂੰ ਚੰਗੀ ਤਰ੍ਹਾਂ ਪਤਾ ਹੈ, ਜੋ ਕੁਝ ਉਹ ਕਰਦੇ ਹਨ।
وَمَا كَانَ هَٰذَا الْقُرْآنُ أَنْ يُفْتَرَىٰ مِنْ دُونِ اللَّهِ وَلَٰكِنْ تَصْدِيقَ الَّذِي بَيْنَ يَدَيْهِ وَتَفْصِيلَ الْكِتَابِ لَا رَيْبَ فِيهِ مِنْ رَبِّ الْعَالَمِينَ
ਅਤੇ ਇਹ ਕੁਰਆਨ ਅਜਿਹਾ ਨਹੀਂ’ ਕਿ ਅੱਲਾਹ ਤੋਂ ਬਿਨ੍ਹਾਂ ਕੋਈ ਹੋਰ ਇਸ ਨੂੰ ਬਣਾ ਲਵੇ ਸਗੋਂ ਇਹ ਪੁਸ਼ਟੀ ਕਰਦੀ ਹੈ, ਉਨ੍ਹਾਂ ਭਵਿੱਖ ਬਾਣੀਆਂ ਦੀ, ਜੋ ਇਸ ਤੋਂ ਪਹਿਲਾਂ ਤੋਂ ਮੌਜ਼ੂਦ ਹਨ। ਅਤੇ ਵਿਆਖਿਆ ਹੈ ਕਿਤਾਬ ਦੀ, ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਜਗਤ ਦੇ ਮਾਲਕ ਵੱਲੋਂ ਹੈ।
أَمْ يَقُولُونَ افْتَرَاهُ ۖ قُلْ فَأْتُوا بِسُورَةٍ مِثْلِهِ وَادْعُوا مَنِ اسْتَطَعْتُمْ مِنْ دُونِ اللَّهِ إِنْ كُنْتُمْ صَادِقِينَ
ਕੀ ਲੋਕ ਆਖਦੇ ਹਨ ਕਿ ਇਸ ਬੰਦੇ ਨੇ ਇਸ ਨੂੰ ਬਣਾ ਲਿਆ ਹੈ ਤਾਂ ਆਖੋ ਕਿ ਤੁਸੀਂ ਇਸ ਵਰਗੀ ਕੋਈ ਸੂਰਤ ਬਣਾ ਕੇ ਦਿਖਾਉ। ਅਤੇ ਅੱਲਾਹ ਤੋਂ ਬਿਨ੍ਹਾਂ ਤੁਸੀਂ ਜਿਸ ਨੂੰ ਬੁਲਾ ਸਕਦੇ ਹੋ ਸ਼ੂਲਾ ਲਵੋਂ ਜੇਕਰ ਤੁਸੀਂ ਸੱਚੇ ਹੋ।
بَلْ كَذَّبُوا بِمَا لَمْ يُحِيطُوا بِعِلْمِهِ وَلَمَّا يَأْتِهِمْ تَأْوِيلُهُ ۚ كَذَٰلِكَ كَذَّبَ الَّذِينَ مِنْ قَبْلِهِمْ ۖ فَانْظُرْ كَيْفَ كَانَ عَاقِبَةُ الظَّالِمِينَ
ਸਗੋਂ ਇਹ ਲੋਕ ਉਸ ਚੀਜ਼ ਨੂੰ ਝੁਠਲਾ ਰਹੇ ਹਨ ਜੋ ਉਨ੍ਹਾਂ ਦੇ ਗਿਆਨ ਦੇ ਘੇਰੇ ਵਿਚ ਨਹੀਂ ਆਉਂਦੀ ਅਤੇ ਜਿਸ ਦੀ ਅਸਲੀਅਤ ਅਜੇ ਤੱਕ ਪ੍ਰਗਟ ਨਹੀਂ’ ਹੋਈ। ਇਸ ਤਰ੍ਹਾਂ ਉਨ੍ਹਾਂ ਲੋਕਾਂ ਨੇ ਵੀ ਝੂਠਲਾਇਆ ਜਿਹੜੇ ਇਸ ਤੋਂ’ ਪਹਿਲਾਂ ਹੋ ਚੁੱਕੇ ਹਨ। ਇਸ ਲਈ ਦੇਖੋ ਜ਼ਾਲਿਮਾਂ ਦਾ ਅੰਤ ਕੀ ਹੋਇਆ।

Choose other languages: