Quran Apps in many lanuages:

Surah Yunus Ayahs #35 Translated in Punjabi

قُلْ مَنْ يَرْزُقُكُمْ مِنَ السَّمَاءِ وَالْأَرْضِ أَمَّنْ يَمْلِكُ السَّمْعَ وَالْأَبْصَارَ وَمَنْ يُخْرِجُ الْحَيَّ مِنَ الْمَيِّتِ وَيُخْرِجُ الْمَيِّتَ مِنَ الْحَيِّ وَمَنْ يُدَبِّرُ الْأَمْرَ ۚ فَسَيَقُولُونَ اللَّهُ ۚ فَقُلْ أَفَلَا تَتَّقُونَ
ਆਖੋ, ਕਿ ਕਿਹੜਾ ਤੁਹਾਨੂੰ ਧਰਤੀ ਅਤੇ ਆਕਾਸ਼ਾਂ ਵਿਚ ਰੋਜ਼ੀ ਦਿੰਦਾ ਹੈ ਜਾਂ ਕੌਣ ਹੈ ਜਿਹੜਾ ਕੰਨਾਂ ਅਤੇ ਅੱਖਾਂ ਉੱਤੇ ਕਾਬੂ ਰੱਖਦਾ ਹੈ ਅਤੇ ਕੌਣ ਨਿਰਜੀਵਾਂ ਵਿੱਚੋਂ ਜੀਵ ਅਤੇ ਜੀਵਾਂ ਵਿੱਚੋਂ ਨਿਰਜੀਵ ਨੂੰ ਕੱਢਦਾ ਹੈ ਅਤੇ ਕੌਣ ਸਾਰੇ ਮਾਮਲਿਆਂ ਦਾ ਪ੍ਰਬੰਧ ਕਰਦਾ ਹੈ। ਉਹ ਕਹਿਣਗੇ ਕਿ ਅੱਲਾਹ। ਕਹੋਂ, ਕਿ ਫਿਰ ਤੁਸੀਂ ਡਰਦੇ ਕਿਉਂ ਨਹੀਂ।
فَذَٰلِكُمُ اللَّهُ رَبُّكُمُ الْحَقُّ ۖ فَمَاذَا بَعْدَ الْحَقِّ إِلَّا الضَّلَالُ ۖ فَأَنَّىٰ تُصْرَفُونَ
ਇਸ ਲਈ ਉਹ ਹੀ ਅੱਲਾਹ ਤੁਹਾਡਾ ਅਸਲੀ ਰੱਬ ਹੈ। ਮਾਰਗ ਦਰਸ਼ਨ ਤੋਂ’ ਬਿਨ੍ਹਾਂ ਹੋਰ ਕੀ ਹੈ। ਕੇਵਲ ਭਟਕਨਾ। ਤੁਸੀਂ ਕਿੱਧਰ ਫਿਰੀ ਜਾਂਦੇ ਹੋ।
كَذَٰلِكَ حَقَّتْ كَلِمَتُ رَبِّكَ عَلَى الَّذِينَ فَسَقُوا أَنَّهُمْ لَا يُؤْمِنُونَ
ਇਸ ਤਰ੍ਹਾਂ ਤੇਰੇ ਰੱਬ ਦੀ ਗੱਲ ਬਗ਼ਾਵਤ ਕਰਨ ਵਾਲਿਆਂ ਦੇ ਪੱਖ ਵਿਚ ਪੂਰੀ ਹੋ ਕੇ ਰਹੀ ਕਿ ਉਹ ਈਮਾਨ ਨਾ ਲਿਆਉਣਗੇ।
قُلْ هَلْ مِنْ شُرَكَائِكُمْ مَنْ يَبْدَأُ الْخَلْقَ ثُمَّ يُعِيدُهُ ۚ قُلِ اللَّهُ يَبْدَأُ الْخَلْقَ ثُمَّ يُعِيدُهُ ۖ فَأَنَّىٰ تُؤْفَكُونَ
ਆਖੋ, ਕੀ ਤੁਹਾਡੇ ਠਹਿਰਾਏ ਹੋਏ ਸ਼ਰੀਕਾਂ ਵਿਚ ਕੋਈ ਹੈ, ਜਿਹੜਾ ਪਹਿਲੀ ਵਾਰ ਪੈਦਾ ਕਰਦਾ ਹੋਵੇ ਫਿਰ ਉਹ ਦੂਸਰੀ ਵਾਰ ਵੀ ਪੈਦਾ ਕਰੇ। ਆਖੋ, ਅੱਲਾਹ ਹੀ ਪਹਿਲੀ ਵਾਰ ਵੀ ਪੈਦਾ ਕਰਦਾ ਅਤੇ ਦੂਸਰੀ ਵਾਰ ਵੀ ਪੈਦਾ ਕਰੇਗਾ। ਫਿਰ ਤੁਸੀ’ ਕਿੱਥੇ ਭਟਕ ਜਾਂਦੇ ਹੋ।
قُلْ هَلْ مِنْ شُرَكَائِكُمْ مَنْ يَهْدِي إِلَى الْحَقِّ ۚ قُلِ اللَّهُ يَهْدِي لِلْحَقِّ ۗ أَفَمَنْ يَهْدِي إِلَى الْحَقِّ أَحَقُّ أَنْ يُتَّبَعَ أَمَّنْ لَا يَهِدِّي إِلَّا أَنْ يُهْدَىٰ ۖ فَمَا لَكُمْ كَيْفَ تَحْكُمُونَ
ਆਖੋ, ਕੀ ਤੁਹਾਡੇ ਸ਼ਰੀਕਾਂ ਵਿਚੋਂ ਕੋਈ ਹੈ, ਜਿਹੜਾ ਸੱਚ ਵੱਲ ਰਾਹ ਦਸੇਰਾ ਬਣਦਾ ਹੋਵੇ, ਕਹਿ ਦਿਉ ਕਿ ਅੱਲਾਹ ਹੀ ਸੱਚ ਵੱਲ ਮਾਰਗ ਦਰਸ਼ਨ ਕਰਦਾ ਹੈ। ਫਿਰ ਜਿਹੜਾ ਸੱਚ ਵੱਲ ਮਾਰਗ ਦਰਸ਼ਨ ਕਰਦਾ ਹੈ ਉਹ ਹੀ ਪਾਲਣ ਕੀਤੇ ਜਾਣ ਦਾ ਹੱਕਦਾਰ ਹੈ ਨਾ ਕਿ ਉਹ ਜਿਸ ਨੂੰ ਖ਼ੁਦ ਹੀ ਰਾਹ ਨਾ ਮਿਲਦਾ ਹੋਵੇ। ਸਗੋਂ ਉਸੇ ਨੂੰ ਰਾਹ ਦੱਸਿਆ ਜਾਵੇ। ਤੁਹਾਨੂੰ ਕੀ ਹੋ ਗਿਆ ਹੈ ਤੁਸੀਂ ਕਿਹੋ ਜਿਹਾ ਫੈਸਲਾ ਕਰਦੇ ਹੋ।

Choose other languages: