Quran Apps in many lanuages:

Surah Yunus Ayahs #25 Translated in Punjabi

وَإِذَا أَذَقْنَا النَّاسَ رَحْمَةً مِنْ بَعْدِ ضَرَّاءَ مَسَّتْهُمْ إِذَا لَهُمْ مَكْرٌ فِي آيَاتِنَا ۚ قُلِ اللَّهُ أَسْرَعُ مَكْرًا ۚ إِنَّ رُسُلَنَا يَكْتُبُونَ مَا تَمْكُرُونَ
ਅਤੇ ਜਦੋਂ ਕਿਸੇ ਤਕਲੀਫ਼ ਵਿਚ ਪੈਣ ਮਗਰੋਂ ਅਸੀਂ ਉਨ੍ਹਾਂ ਨੂੰ ਆਪਣੀ ਰਹਿਮਤ ਨਾਲ ਨਿਵਾਜਦੇ ਹਾਂ ਤਾਂ ਉਹ ਤੁਰੰਤ ਸਾਡੀਆਂ ਨਿਸ਼ਾਨੀਆਂ ਦੇ ਮਾਮਲੇ ਵਿਚ ਬਹਾਨੇ ਬਨਾਉਂਣ ਲੱਗਦੇ ਹਨ। ਆਖੋ, ਕਿ ਅੱਲਾਹ ਆਪਣੇ ਬਹਾਨਿਆਂ ਵਿਚ ਉਨ੍ਹਾਂ ਤੋਂ ਵੀ ਜ਼ਿਆਦਾ ਤੇਜ਼ ਹੈ। ਨਿਸ਼ਚਿਤ ਹੀ ਸਾਡੇ ਫ਼ਰਿਸ਼ਤੇ ਤੁਹਾਡੇ ਬਹਾਨਿਆਂ ਨੂੰ ਲਿਖ ਰਹੇ ਹਨ।
هُوَ الَّذِي يُسَيِّرُكُمْ فِي الْبَرِّ وَالْبَحْرِ ۖ حَتَّىٰ إِذَا كُنْتُمْ فِي الْفُلْكِ وَجَرَيْنَ بِهِمْ بِرِيحٍ طَيِّبَةٍ وَفَرِحُوا بِهَا جَاءَتْهَا رِيحٌ عَاصِفٌ وَجَاءَهُمُ الْمَوْجُ مِنْ كُلِّ مَكَانٍ وَظَنُّوا أَنَّهُمْ أُحِيطَ بِهِمْ ۙ دَعَوُا اللَّهَ مُخْلِصِينَ لَهُ الدِّينَ لَئِنْ أَنْجَيْتَنَا مِنْ هَٰذِهِ لَنَكُونَنَّ مِنَ الشَّاكِرِينَ
ਉਹ ਅੱਲਾਹ ਹੀ ਹੈ ਜਿਹੜਾ ਤੁਹਾਨੂੰ ਥਲ ਅਤੇ ਜਲ ਵਿਚ ਚਲਾਉਂਦਾ ਹੈ ਇਸ ਲਈ ਜਦੋਂ ਤੁਸੀਂ ਕਿਸ਼ਤੀ ਵਿਚ ਹੁੰਦੇ ਹੋ ਅਤੇ ਕਿਸ਼ਤੀਆਂ ਲੋਕਾਂ ਨੂੰ ਲੈ ਕੇ ਹਵਾ ਦੇ ਅਨੁਕੂਲ ਚੱਲ ਰਹੀਆਂ ਹੁੰਦੀਆਂ ਹਨ ਅਤੇ ਲੋਕ ਇਸ ਤੋਂ’ ਖੁਸ਼ ਹੁੰਦੇ ਹਨ ਉਠਣ ਲੱਗਦੀਆਂ ਹਨ ਅਤੇ ਉਹ ਸੋਚਦੇ ਹਨ ਕਿ ਅਸੀਂ ਘਿਰ ਗਏ। ਉਸ ਵੇਲੇ ਉਹ ਆਪਣੇ ਦੀਨ (ਧਰਮ) ਨੂੰ ਸਿਰਫ ਅੱਲਾਹ ਲਈ ਹੀ ਕੇਂਦਰਿਤ ਕਰਕੇ ਉਸ ਨੂੰ ਪੂਕਾਰਦੇ ਹਨ। ਜੇਕਰ ਤੂੰ ਸਾਨੂੰ ਇਸ ਤੋਂ ਬਚਾ ਲਿਆ ਤਾਂ ਨਿਸ਼ਚਿਤ ਰੂਪ ਵਿਚ ਅਸੀਂ ਤੇਰੇ ਸ਼ੁਕਰ ਗੁਜ਼ਾਰ ਬੰਦੇ ਬਣਾਗੇ।
فَلَمَّا أَنْجَاهُمْ إِذَا هُمْ يَبْغُونَ فِي الْأَرْضِ بِغَيْرِ الْحَقِّ ۗ يَا أَيُّهَا النَّاسُ إِنَّمَا بَغْيُكُمْ عَلَىٰ أَنْفُسِكُمْ ۖ مَتَاعَ الْحَيَاةِ الدُّنْيَا ۖ ثُمَّ إِلَيْنَا مَرْجِعُكُمْ فَنُنَبِّئُكُمْ بِمَا كُنْتُمْ تَعْمَلُونَ
ਫਿਰ ਜਦੋਂ ਉਹ ਉਨ੍ਹਾਂ ਨੂੰ ਬਚਾ ਲੈਂਦਾ ਹੈ ਤਾਂ ਉਹ ਛੇਤੀ ਹੀ ਧਰਤੀ ਉੱਪਰ ਬੇ ਇਨਸਾਫ਼ੀ ਨਾਲ ਬਗ਼ਾਵਤ ਕਰਨ ਲੱਗਦੇ ਹਨ। ਹੇ ਲੋਕੋ! ਤੁਹਾਡਾ ਵਿਦਰੋਹ ਤੁਹਾਡੇ ਆਪਣੇ ਹੀ ਵਿਰੁੱਧ ਜਾ ਰਿਹਾ ਹੈ। ਦੁਨਿਆਵੀ ਜੀਵਨ ਦਾ ਲਾਭ ਉਠਾ ਲਉ। ਫਿਰ ਤੁਸੀਂ ਸਾਡੇ ਵੱਲ ਹੀ ਆਉਣਾ ਹੈ, ਫਿਰ ਅਸੀਂ ਦੱਸ ਦਿਆਂਗੇ ਜੋ ਕੂਝ ਤੁਸੀਂ ਕਰਦੇ ਰਹੇ ਸੀ।
إِنَّمَا مَثَلُ الْحَيَاةِ الدُّنْيَا كَمَاءٍ أَنْزَلْنَاهُ مِنَ السَّمَاءِ فَاخْتَلَطَ بِهِ نَبَاتُ الْأَرْضِ مِمَّا يَأْكُلُ النَّاسُ وَالْأَنْعَامُ حَتَّىٰ إِذَا أَخَذَتِ الْأَرْضُ زُخْرُفَهَا وَازَّيَّنَتْ وَظَنَّ أَهْلُهَا أَنَّهُمْ قَادِرُونَ عَلَيْهَا أَتَاهَا أَمْرُنَا لَيْلًا أَوْ نَهَارًا فَجَعَلْنَاهَا حَصِيدًا كَأَنْ لَمْ تَغْنَ بِالْأَمْسِ ۚ كَذَٰلِكَ نُفَصِّلُ الْآيَاتِ لِقَوْمٍ يَتَفَكَّرُونَ
ਦੁਨਿਆਵੀ ਜੀਵਨ ਦੀ ਮਿਸਾਲ ਇਉਂ ਹੈ, ਜਿਵੇਂ ਅਸੀਂ ਪਾਣੀ ਨੂੰ ਅਸਮਾਨ ਤੋਂ ਵਰਸਾਇਆ ਤਾਂ ਧਰਤੀ ਦੀ ਬਨਸਪਤੀ ਹਰੀ ਭਰੀ ਹੋ ਗਈ, ਜਿਸ ਨੂੰ ਮਨੁੱਖ ਅਤੇ ਪਸ਼ੂ ਖਾਂਦੇ ਹਨ। ਇੱਥੋਂ ਤੱਕ ਕਿ ਜਦੋਂ ਜ਼ਮੀਨ (ਫਸਲਾਂ ਨਾਲ) ਲਹਿਲਹਾ ਗਈ ਅਤੇ ਸੰਵਰ ਗਈ ਤਾਂ ਧਰਤੀ ਦੇ ਲੋਕਾਂ ਨੇ ਸਮਝਿਆ ਕਿ ਹੁਣ ਇਹ ਸਾਡੇ ਵੱਸ ਵਿਚ ਹੈ, ਤਾਂ ਅਚਾਨਕ ਉਨ੍ਹਾਂ ਲਈ ਸਾਡਾ ਆਦੇਸ਼ ਰਾਤ ਜਾਂ ਦਿਨ ਨੂੰ ਆ ਗਿਆ। ਫਿਰ ਅਸੀ ਉਸ ਨੂੰ ਕੱਟ ਕੇ ਢੇਰ ਬਣਾ ਦਿੱਤਾ ਜਿਵੇਂ ਕੱਲ ਇਥੇ ਕੂਝ ਵੀ ਨਹੀਂ ਸੀ। ਇਸ ਤਰ੍ਹਾਂ ਅਸੀਂ ਨਿਸ਼ਾਨੀਆਂ ਸਪੱਸ਼ਟ ਰੂਪ ਵਿਚ ਬਿਆਨ ਕਰਦੇ ਹਾਂ ਉਨ੍ਹਾਂ ਲੋਕਾਂ ਲਈ ਜਿਹੜੇ ਚਿੰਤਨ ਕਰਦੇ ਹਨ।
وَاللَّهُ يَدْعُو إِلَىٰ دَارِ السَّلَامِ وَيَهْدِي مَنْ يَشَاءُ إِلَىٰ صِرَاطٍ مُسْتَقِيمٍ
ਅਤੇ ਅੱਲਾਹ ਸ਼ਾਂਤੀ ਦੇ ਘਰ ਵੱਲ ਬੁਲਾਉਂਦਾ ਹੈ ਅਤੇ ਉਹ ਜਿਸ ਨੂੰ ਚਾਹੁੰਦਾ ਹੈ ਸਿੱਧਾ ਰਾਹ ਦਿਖਾ ਦਿੰਦਾ ਹੈ।

Choose other languages: