Quran Apps in many lanuages:

Surah Sad Ayahs #6 Translated in Punjabi

بَلِ الَّذِينَ كَفَرُوا فِي عِزَّةٍ وَشِقَاقٍ
ਸਗੋਂ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਉਹ ਹਠਧਰਮੀ ਅਤੇ ਹੰਕਾਰ ਵਿਚ ਹਨ।
كَمْ أَهْلَكْنَا مِنْ قَبْلِهِمْ مِنْ قَرْنٍ فَنَادَوْا وَلَاتَ حِينَ مَنَاصٍ
ਇਸ ਤੋਂ ਪਹਿਲਾਂ ਅਸੀਂ ਕਿੰਨੀਆਂ ਹੀ ਕੌਮਾਂ ਬਰਬਾਦ ਕਰ ਦਿੱਤੀਆਂ ਤਾਂ ਉਹ ਪੁਕਾਰਣ ਲੱਗੇ ਅਤੇ ਉਹ ਸਮਾਂ ਬਚਣ ਦਾ ਨਹੀਂ ਸੀ।
وَعَجِبُوا أَنْ جَاءَهُمْ مُنْذِرٌ مِنْهُمْ ۖ وَقَالَ الْكَافِرُونَ هَٰذَا سَاحِرٌ كَذَّابٌ
ਅਤੇ ਉਨ੍ਹਾਂ ਲੋਕਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਉਨ੍ਹਾਂ ਦੇ ਕੋਲ ਉਨ੍ਹਾਂ ਵਿਚੋਂ ਇੱਕ ਡਰਾਉਣ ਵਾਲਾ ਆਇਆ ਹੈ। ਅਤੇ ਝੁਠਲਾਉਣ ਵਾਲਿਆਂ ਨੇ ਕਿਹਾ ਕਿ ਇਹ ਜਾਦੂਗਰ ਹੈ ਅਤੇ ਝੂਠਾ ਹੈ।
أَجَعَلَ الْآلِهَةَ إِلَٰهًا وَاحِدًا ۖ إِنَّ هَٰذَا لَشَيْءٌ عُجَابٌ
ਕੀ ਉਸ ਨੇ ਇੰਨੇ ਪੂਜਣਯੋਗਾਂ ਦੀ ਥਾਂ ਇੱਕ ਪੂਜਣਯੋਗ ਬਣਾ ਦਿੱਤਾ। ਇਹ ਤਾਂ ਬੜੀ ਅਨੋਖੀ ਗੱਲ ਹੈ।
وَانْطَلَقَ الْمَلَأُ مِنْهُمْ أَنِ امْشُوا وَاصْبِرُوا عَلَىٰ آلِهَتِكُمْ ۖ إِنَّ هَٰذَا لَشَيْءٌ يُرَادُ
ਅਤੇ ਉਨ੍ਹਾਂ ਦੇ ਸਰਦਾਰ ਉਠ ਕੇ ਖੜ੍ਹੇ ਹੋ ਗਏ ਕਿ ਚੱਲੋ ਅਤੇ ਆਪਣੇ ਪੂਜਣਯੋਗਾਂ ਉੱਪਰ ਜੰਮੇ ਰਹੋ। ਇਹ ਕੋਈ ਮਤਲਬ ਦੀ ਗੱਲ ਹੈ।

Choose other languages: