Quran Apps in many lanuages:

Surah Sad Ayahs #24 Translated in Punjabi

وَشَدَدْنَا مُلْكَهُ وَآتَيْنَاهُ الْحِكْمَةَ وَفَصْلَ الْخِطَابِ
ਅਤੇ ਅਸੀਂ ਉਸ ਦੀ ਸੱਤਾ ਨੂੰ ਸਥਿਰ ਕਰ ਦਿੱਤਾ ਅਤੇ ਉਸ ਨੂੰ ਬਿਬੇਕ ਪ੍ਰਦਾਨ ਕੀਤਾ ਅਤੇ ਮਾਮਲਿਆਂ ਦਾ ਫੈਸਲਾ ਕਰਨ ਦੀ ਯੋਗਤਾ ਪ੍ਰਦਾਨ ਕੀਤੀ।
وَهَلْ أَتَاكَ نَبَأُ الْخَصْمِ إِذْ تَسَوَّرُوا الْمِحْرَابَ
ਅਤੇ ਕੀ ਤੁਹਾਨੂੰ ਖ਼ਬਰ ਪਹੁੰਚੀ ਹੈ ਮੁਕੱਦਮਾ (ਵਾਅਦੇ) ਵਾਲਿਆਂ ਦੀ ਜਦੋਂ ਕਿ ਉਹ ਕੰਧ ਟੱਪ ਕੇ ਇਬਾਦਤ ਕਰਨ ਵਾਲੇ ਕਮਰੇ ਵਿਚ ਆ ਪਹੁੰਚੇ।
إِذْ دَخَلُوا عَلَىٰ دَاوُودَ فَفَزِعَ مِنْهُمْ ۖ قَالُوا لَا تَخَفْ ۖ خَصْمَانِ بَغَىٰ بَعْضُنَا عَلَىٰ بَعْضٍ فَاحْكُمْ بَيْنَنَا بِالْحَقِّ وَلَا تُشْطِطْ وَاهْدِنَا إِلَىٰ سَوَاءِ الصِّرَاطِ
ਜਦੋਂ ਉਹ ਦਾਊਦ ਦੇ ਕੋਲ ਪਹੁੰਚੇ ਤਾਂ ਉਹ ਉਨ੍ਹਾਂ ਤੋਂ ਘਬਰਾ ਗਿਆ। ਉਨ੍ਹਾਂ ਨੇ ਕਿਹਾ ਕਿ ਆਪ ਡਰੋਂ ਨਾ ਅਸੀਂ ਦੋ ਪੱਖ ਹਾਂ, ਇੱਕ ਦੂਸਰੇ ਉੱਤੇ ਅਤਿਆਚਾਰ ਕੀਤਾ ਹੈ ’ਤਾਂ ਆਪ ਸਾਡੇ ਵਿਚ ਸੱਚਾਈ ਦੇ ਨਾਲ ਫ਼ੈਸਲਾ ਕਰੋ, ਨਾ ਇਨਸਾਫ਼ ਨਾ ਕਰਨਾ ਅਤੇ ਸਾਨੂੰ ਚੰਗਾ ਰਾਹ ਦਿਖਾਉ।
إِنَّ هَٰذَا أَخِي لَهُ تِسْعٌ وَتِسْعُونَ نَعْجَةً وَلِيَ نَعْجَةٌ وَاحِدَةٌ فَقَالَ أَكْفِلْنِيهَا وَعَزَّنِي فِي الْخِطَابِ
ਇਹ ਮੇਰਾ ਵੱਡਾ ਭਰਾ ਹੈ ਇਸ ਕੋਲ ਨੜ਼ਿੰਨਵੇਂ (99) ਦੁੰਬੀਆਂ (ਭੇਡਾਂ) ਹਨ ਅਤੇ ਮੇਰੇ ਕੋਲ ਸਿਰਫ਼ ਇੱਕ ਦੁੰਬੀ ਹੈ ਤਾਂ ਉਹ ਕਹਿੰਦਾ ਹੈ ਕਿ ਇਹ ਵੀ ਮੈਨੂੰ ਦੇ ਦੇ ਅਤੇ ਇਸ ਨੇ ਗੱਲ ਬਾਤ ਵਿਚ ਮੈਨੂੰ ਦਸ਼ਾ ਲਿਆ।
قَالَ لَقَدْ ظَلَمَكَ بِسُؤَالِ نَعْجَتِكَ إِلَىٰ نِعَاجِهِ ۖ وَإِنَّ كَثِيرًا مِنَ الْخُلَطَاءِ لَيَبْغِي بَعْضُهُمْ عَلَىٰ بَعْضٍ إِلَّا الَّذِينَ آمَنُوا وَعَمِلُوا الصَّالِحَاتِ وَقَلِيلٌ مَا هُمْ ۗ وَظَنَّ دَاوُودُ أَنَّمَا فَتَنَّاهُ فَاسْتَغْفَرَ رَبَّهُ وَخَرَّ رَاكِعًا وَأَنَابَ ۩
ਦਾਊਦ ਨੇ ਆਖਿਆ ਕਿ ਇਸ ਨੇ ਤੁਹਾਡੀ ਦੁਰੰਬੀ ਨੂੰ ਆਪਣੀਆਂ ਦੁੰਬੀਆਂ ਵਿਚ ਸ਼ਾਮਲ ਕਰਨ ਦੀ ਮੰਗ ਕਰਕੇ ਅਸਲ ਵਿਚ ਤੁਹਾਡੇ ਉੱਪਰ ਜ਼ੁਲਮ ਕੀਤਾ ਹੈ। ਅਤੇ ਜ਼ਿਆਦਾਤਰ ਹਿੱਸੇਦਾਰ (ਸ਼ਰੀਕ) ਇੱਕ ਦੂਜੇ ਤੇ ਜ਼ੁਲਮ ਕਰਦੇ ਹਨ। ਪਰੰਤੂ ਜਿਹੜੇ ਈਮਾਨ ਰੱਖਦੇ ਹਨ ਅਤੇ ਚੰਗੇ ਕਰਮ ਕਰਦੇ ਹਨ ਅਜਿਹੇ ਲੋਕ ਬਹੁਤ ਘੱਟ ਹਨ। ਅਤੇ ਦਾਊਦ ਦੇ ਮਨ ਵਿਚ ਵਿਚਾਰ ਆਇਆ ਕਿ ਅਸੀਂ (ਇਸ ਕਹਾਣੀ ਰਾਹੀਂ) ਉਸਦਾ ਇਮਤਿਹਾਨ ਲਿਆ ਹੈ ਤਾਂ ਉਸ ਨੇ ਆਪਣੇ ਰੱਬ ਤੋਂ ਮੁਆਫ਼ੀ ਮੰਗੀ ਅਤੇ ਸਿਜਦੇ ਵਿਚ ਡਿੱਗ ਪਿਆ (ਅੱਲਾਹ ਵੱਲ) ਵਾਪਿਸ ਮੁੜਿਆ।

Choose other languages: