Quran Apps in many lanuages:

Surah Saba Ayahs #40 Translated in Punjabi

قُلْ إِنَّ رَبِّي يَبْسُطُ الرِّزْقَ لِمَنْ يَشَاءُ وَيَقْدِرُ وَلَٰكِنَّ أَكْثَرَ النَّاسِ لَا يَعْلَمُونَ
ਆਥੋਂ, ਕਿ ਮੇਰਾ ਰੱਬ ਜਿਸ ਨੂੰ ਚਾਹੁੰਦਾ ਹੈ ਵਧੇਰੇ ਰਿਜ਼ਕ ਪ੍ਰਦਾਨ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਘੱਟ ਕਰ ਦਿੰਦਾ ਹੈ। ਪ੍ਰੰਤੂ ਜ਼ਿਆਦਾਤਰ ਲੋਕ ਨਹੀਂ ਸਮਝਦੇ।
وَمَا أَمْوَالُكُمْ وَلَا أَوْلَادُكُمْ بِالَّتِي تُقَرِّبُكُمْ عِنْدَنَا زُلْفَىٰ إِلَّا مَنْ آمَنَ وَعَمِلَ صَالِحًا فَأُولَٰئِكَ لَهُمْ جَزَاءُ الضِّعْفِ بِمَا عَمِلُوا وَهُمْ فِي الْغُرُفَاتِ آمِنُونَ
ਅਤੇ ਤੁਹਾਡੀ ਸੰਪਤੀ ਅਤੇ ਤੁਹਾਡੀ ਸੰਤਾਨ ਉਹ ਵਸਤੂ ਨਹੀਂ ਜਿਹੜੀ ਪਦਵੀ ਵਿਚ ਤੁਹਾਨੂੰ ਸਾਡਾ ਨਜ਼ਦੀਕੀ ਬਣਾ ਦੇਵੇ। ਪਰ ਹਾਂ ਜਿਹੜਾ ਈਮਾਨ ਲਿਆਇਆ ਅਤੇ ਜਿਸ ਨੇ ਚੰਗੇ ਕਰਮ ਕੀਤੇ, ਅਜਿਹੇ ਲੋਕਾਂ ਲਈ ਉਨ੍ਹਾਂ ਦੇ ਕਰਮਾਂ ਦਾ ਦੁੱਗਣਾ ਫ਼ਲ ਹੈ। ਅਤੇ ਉਹ ਉੱਚੇ ਘਰਾਂ ਵਿਚ ਸਤ੍ਰੰਸ਼ਟ ਹੋ ਕੇ ਰਹਿਣਗੇ।
وَالَّذِينَ يَسْعَوْنَ فِي آيَاتِنَا مُعَاجِزِينَ أُولَٰئِكَ فِي الْعَذَابِ مُحْضَرُونَ
ਅਤੇ ਜਿਹੜੇ ਲੋਕ ਸਾਡੀਆਂ ਆਇਿਤਾਂ ਨੂੰ ਨੀਵਾਂ ਦਿਖਾਉਣ ਲਈ ਸਰਗਰਮ ਹਨ, ਉਹ ਸਜ਼ਾ ਦੇ (ਘਰ ਵਿੱਚ) ਦਾਖ਼ਿਲ ਕੀਤੇ ਜਾਣਗੇ।
قُلْ إِنَّ رَبِّي يَبْسُطُ الرِّزْقَ لِمَنْ يَشَاءُ مِنْ عِبَادِهِ وَيَقْدِرُ لَهُ ۚ وَمَا أَنْفَقْتُمْ مِنْ شَيْءٍ فَهُوَ يُخْلِفُهُ ۖ وَهُوَ خَيْرُ الرَّازِقِينَ
ਆਖੋਂ, ਕਿ ਮੇਰਾ ਰੱਬ ਆਪਣੇ ਉਪਾਸ਼ਕਾਂ ਵਿਚੋਂ ਜਿਸ ਨੂੰ ਚਾਹੁੰਦਾ ਹੈ ਜ਼ਿਆਦਾ ਰਿਜ਼ਕ ਪ੍ਰਦਾਨ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਘੱਟ ਕਰ ਦਿੰਦਾ ਹੈ। ਅਤੇ ਜਿਹੜੀ ਚੀਜ਼ ਵੀ ਤੁਸੀ ਖਰਚ ਕਰੋਂਗੇ ਤਾਂ ਉਹ ਉਸ ਦਾ ਫ਼ਲ ਦੇਵੇਗਾ। ਅਤੇ ਉਹ ਚੰਗਾ ਰਿਜ਼ਕ ਦੇਣ ਵਾਲਾ ਹੈ।
وَيَوْمَ يَحْشُرُهُمْ جَمِيعًا ثُمَّ يَقُولُ لِلْمَلَائِكَةِ أَهَٰؤُلَاءِ إِيَّاكُمْ كَانُوا يَعْبُدُونَ
ਅਤੇ ਜਿਸ ਦਿਨ ਉਹ ਉਨ੍ਹਾਂ ਸਾਰਿਆਂ ਨੂੰ ਇਕੱਠਾ ਕਰੇਗਾ ਫਿਰ ਉਹ ਫਰਿਸ਼ਤਿਆਂ ਨੂੰ ਪੁੱਛੇਗਾ ਕੀ ਇਹ ਲੋਕ ਤੁਹਾਡੀ ਇਬਾਦਤ ਕਰਦੇ ਸੀ।

Choose other languages: