Quran Apps in many lanuages:

Surah Saba Ayahs #5 Translated in Punjabi

الْحَمْدُ لِلَّهِ الَّذِي لَهُ مَا فِي السَّمَاوَاتِ وَمَا فِي الْأَرْضِ وَلَهُ الْحَمْدُ فِي الْآخِرَةِ ۚ وَهُوَ الْحَكِيمُ الْخَبِيرُ
ਪ੍ਰਸੰਸਾ ਅੱਲਾਹ ਲਈ ਹੈ, ਜਿਸ ਦਾ ਉਹ ਸਾਰਾ ਕੂਝ ਹੈ, ਜਿਹੜਾ ਆਕਾਸ਼ਾਂ ਅਤੇ ਧਰਤੀ ਵਿਚ ਹੈ। ਅਤੇ ਉਸ ਦੀ ਹੀ ਪ੍ਰਸੰਸਾ ਹੈ ਪ੍ਰਲੋਕ ਵਿਚ। ਉਹ ਬਿਬੇਕ ਵਾਲਾ ਅਤੇ ਜਾਣਨ ਵਾਲਾ ਹੈ।
يَعْلَمُ مَا يَلِجُ فِي الْأَرْضِ وَمَا يَخْرُجُ مِنْهَا وَمَا يَنْزِلُ مِنَ السَّمَاءِ وَمَا يَعْرُجُ فِيهَا ۚ وَهُوَ الرَّحِيمُ الْغَفُورُ
ਉਹ ਜਾਣਦਾ ਹੈ ਜਿਹੜਾ ਕੁਝ ਧਰਤੀ ਦੇ ਅੰਦਰ ਦਾਖ਼ਿਲ ਹੁੰਦਾ ਹੈ ਅਤੇ ਜਿਹੜਾ ਕੁਝ ਉਸ ਵਿਚੋਂ ਨਿਕਲਦਾ ਹੈ ਅਤੇ ਜਿਹੜਾ ਆਕਾਸ਼ ਵਿਚੋਂ ਉਤਰਦਾ ਹੈ। ਅਤੇ ਜਿਹੜਾ ਉਸ ਤੇ ਚੜ੍ਹਦਾ ਹੈ। ਅਤੇ ਉਹ ਰਹਿਮਤ ਅਤੇ ਮੁਆਫ਼ ਕਰਨ ਵਾਲਾ ਹੈ।
وَقَالَ الَّذِينَ كَفَرُوا لَا تَأْتِينَا السَّاعَةُ ۖ قُلْ بَلَىٰ وَرَبِّي لَتَأْتِيَنَّكُمْ عَالِمِ الْغَيْبِ ۖ لَا يَعْزُبُ عَنْهُ مِثْقَالُ ذَرَّةٍ فِي السَّمَاوَاتِ وَلَا فِي الْأَرْضِ وَلَا أَصْغَرُ مِنْ ذَٰلِكَ وَلَا أَكْبَرُ إِلَّا فِي كِتَابٍ مُبِينٍ
ਅਤੇ ਜਿਨ੍ਹਾਂ ਨੇ ਇਨਕਾਰ ਕੀਤਾ ਉਹ ਆਖਦੇ ਹਨ ਕਿ ਸਾਡੇ ਤੇ ਕਿਆਮਤ ਨਹੀਂ ਆਵੇਗੀ, ਆਖੋ ਕਿ ਕਿਉਂ ਨਹੀਂ?ਸਹੁੰ ਹੈ ਮੇਰੇ ਰੱਬ ਦੀ, ਜਿਹੜਾ ਗੁੱਝੀਆਂ ਨੂੰ ਜਾਣਨ ਵਾਲਾ ਹੈ। ਉਹ (ਕਿਆਮਤ) ਜ਼ਰੂਰ ਤੁਹਾਡੇ ਤੇ ਆਵੇਗੀ। ਉਸ ਤੋਂ ਅਸਮਾਨਾਂ ਅਤੇ ਧਰਤੀ ਤੇ ਕਿਣਕੇ ਸਮਾਨ ਵੀ ਕੋਈ ਚੀਜ਼ ਛੁਪੀ ਨਹੀਂ। ਅਤੇ ਨਾ ਕੋਈ ਚੀਜ਼ ਉਸ (ਕਿਣਕੇ) ਤੋਂ ਛੋਟੀ ਅਤੇ ਵੱਡੀ ਹੈ। ਪਰੰਤੂ ਉਹ ਇੱਕ ਰੋਸ਼ਨ ਕਿਤਾਬ ਵਿਚ ਹੈ।
لِيَجْزِيَ الَّذِينَ آمَنُوا وَعَمِلُوا الصَّالِحَاتِ ۚ أُولَٰئِكَ لَهُمْ مَغْفِرَةٌ وَرِزْقٌ كَرِيمٌ
ਤਾਂ ਕਿ ਉਹ ਉਨ੍ਹਾਂ ਲੋਕਾਂ ਨੂੰ ਚੰਗਾ ਬਦਲਾ ਦੇਵੇ, ਜਿਨ੍ਹਾਂ ਨੇ ਈਮਾਨ ਲਿਆਂਦਾ ਅਤੇ ਭਲੇ ਕਰਮ ਕੀਤੇ। ਇਹ ਹੀ ਲੋਕ ਹਨ, ਜਿਨ੍ਹਾਂ ਲਈ ਮੁਆਫ਼ੀ ਅਤੇ ਇੱਜ਼ਤ ਵਾਲੀ ਰੋਜ਼ੀ ਹੈ।
وَالَّذِينَ سَعَوْا فِي آيَاتِنَا مُعَاجِزِينَ أُولَٰئِكَ لَهُمْ عَذَابٌ مِنْ رِجْزٍ أَلِيمٌ
ਅਤੇ ਜਿਨ੍ਹਾਂ ਲੋਕਾਂ ਨੇ ਸਾਡੀਆਂ ਆਇਤਾਂ ਨੂੰ (ਨੀਵਾਂ ਦਿਖਾਣ ਲਈ) ਨੀਵਾਂ ਦਿਖਾਉਣ ਦਾ ਯਤਨ ਕੀਤਾ। ਉਸ ਲਈ ਸਖਤ ਦੁੱਖਦਾਇਕ ਸਜ਼ਾ ਹੈ।

Choose other languages: