Quran Apps in many lanuages:

Surah Muhammad Ayahs #38 Translated in Punjabi

إِنَّ الَّذِينَ كَفَرُوا وَصَدُّوا عَنْ سَبِيلِ اللَّهِ ثُمَّ مَاتُوا وَهُمْ كُفَّارٌ فَلَنْ يَغْفِرَ اللَّهُ لَهُمْ
ਬੇਸ਼ੱਕ ਜਿਨ੍ਹਾਂ ਲੋਕਾਂ ਨੇ ਇਨਕਾਰ ਕੀਤਾ ਅਤੇ ਅੱਲਾਹ ਦੇ ਰਾਹ ਤੋਂ ਰੋਕਿਆ ਫਿਰ ਉਹ ਇਨਕਾਰੀ ਦੀ ਹਾਲਤ ਵਿਚ ਹੀ ਮਰ ਗਏ। ਅੱਲਾਹ ਉਨ੍ਹਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰੇਗਾ।
فَلَا تَهِنُوا وَتَدْعُوا إِلَى السَّلْمِ وَأَنْتُمُ الْأَعْلَوْنَ وَاللَّهُ مَعَكُمْ وَلَنْ يَتِرَكُمْ أَعْمَالَكُمْ
ਤਾਂ ਤੁਸੀਂ ਧੀਰਜ ਨਾ ਛੱਡੋ ਅਤੇ (ਵੈਰੀਆਂ ਅੱਗੇ) ਸ਼ਾਂਤੀ ਲਈ ਸਮਝੌਤੇ ਵਾਸਤੇ ਬੇਨਤੀ ਨਾ ਕਰੋਂ। ਤੁਸੀਂ ਹੀ ਪ੍ਰਭਾਵਸ਼ਾਲੀ ਰਹੌਗੇ। ਅਤੇ ਅੱਲਾਹ ਤੁਹਾਡੇ ਨਾਲ ਹੈ ਅਤੇ ਉਹ ਕਦੇ ਵੀ ਤੁਹਾਡੇ ਯਤਨਾਂ ਨੂੰ ਬੇਕਾਰ ਨਹੀਂ ਜਾਣ ਦੇਵੇਗਾ।
إِنَّمَا الْحَيَاةُ الدُّنْيَا لَعِبٌ وَلَهْوٌ ۚ وَإِنْ تُؤْمِنُوا وَتَتَّقُوا يُؤْتِكُمْ أُجُورَكُمْ وَلَا يَسْأَلْكُمْ أَمْوَالَكُمْ
ਸੰਸਾਰ ਦਾ ਜੀਵਨ ਤਾਂ ਸਿਰਫ਼ ਇੱਕ ਖੇਲ ਤਮਾਸ਼ਾ ਹੈ ਅਤੇ ਜੇਕਰ ਤੁਸੀਂ ਈਮਾਨ ਲਿਆਉ ਅਤੇ ਪ੍ਰਹੇਜ਼ਗਾਰੀ ਅਪਣਾਉ ਤਾਂ ਅੱਲਾਹ ਤੁਹਾਨੂੰ ਤੁਹਾਡਾ ਫ਼ਲ ਪ੍ਰ ਦਾਨ ਕਰੇਗਾ ਅਤੇ ਉਹ ਤੁਹਾਡੀ ਜਾਇਦਾਦ ਤੁਹਾਡੇ ਤੋਂ ਨਹੀਂ ਮੰਗੇਗਾ।
إِنْ يَسْأَلْكُمُوهَا فَيُحْفِكُمْ تَبْخَلُوا وَيُخْرِجْ أَضْغَانَكُمْ
ਜੇਕਰ ਉਹ ਤੁਹਾਡੇ ਤੋਂ ਤੁਹਾਡੀ ਸੰਪਤੀ ਮੰਗੇ ਅਤੇ ਅੰਤ ਤੱਕ ਮੰਗਦਾ ਰਹੇ ਤਾਂ ਤੁਸੀਂ ਕੰਜੂਸੀ ਕਰਨ ਲੱਗੋਂ, ਤਾਂ ਉਹ ਤੁਹਾਡੇ ਗੁਨਾਹ ਪ੍ਰਗਟ ਕਰ ਦੇਵੇ।
هَا أَنْتُمْ هَٰؤُلَاءِ تُدْعَوْنَ لِتُنْفِقُوا فِي سَبِيلِ اللَّهِ فَمِنْكُمْ مَنْ يَبْخَلُ ۖ وَمَنْ يَبْخَلْ فَإِنَّمَا يَبْخَلُ عَنْ نَفْسِهِ ۚ وَاللَّهُ الْغَنِيُّ وَأَنْتُمُ الْفُقَرَاءُ ۚ وَإِنْ تَتَوَلَّوْا يَسْتَبْدِلْ قَوْمًا غَيْرَكُمْ ثُمَّ لَا يَكُونُوا أَمْثَالَكُمْ
ਹਾਂ ਤੁਸੀਂ ਉਹ ਲੋਕ ਹੋ ਕਿ ਤੁਹਾਨੂੰ ਅੱਲਾਹ ਦੇ ਰਾਹ ਵਿਚ ਖਰਚ ਕਰਨ ਲਈ ਸੱਦਿਆ ਜਾਂਦਾ ਹੈ, ਤਾਂ ਤੁਹਾਡੇ ਵਿਚੋਂ ਕੁਝ ਲੋਕ ਅਜਿਹੇ ਹਨ ਕਿ ਕੰਜੂਸੀ ਕਰਨ ਲੱਗ ਜਾਂਦੇ ਹਨ। ਜਿਹੜੇ ਬੰਦੇ ਕੰਜੂਸੀ ਕਰਦੇ ਹਨ ਤਾਂ ਉਹ ਆਪਣੇ ਨਾਲ ਹੀ ਕੰਜੂਸੀ ਕਰਦੇ ਹਨ। ਅੱਲਾਹ ਤਾਂ ਬੇਪ੍ਰਵਾਹ ਹੈ ਅਤੇ ਤੁਸੀਂ ਮੁਹਤਾਜ ਹੋ। ਜੇਕਰ ਤੁਸੀਂ ਮੂੰਹ ਮੋੜੋਂਗੇ, ਤਾਂ ਅੱਲਾਹ ਤੁਹਾਡੇ ਸਥਾਨ ਤੇ ਕਿਸੇ ਦੂਸਰੀ ਕੌਮ ਨੂੰ ਲੈ ਆਵੇਗਾ। ਫਿਰ ਉਹ ਤੁਹਾਡੇ ਵਰਗੇ ਨਹੀਂ’ ਹੋਣਗੇ।

Choose other languages: