Quran Apps in many lanuages:

Surah Muhammad Ayahs #13 Translated in Punjabi

ذَٰلِكَ بِأَنَّهُمْ كَرِهُوا مَا أَنْزَلَ اللَّهُ فَأَحْبَطَ أَعْمَالَهُمْ
ਇਹ ਇਸ ਲਈ ਕਿ ਉਨ੍ਹਾਂ ਨੇ ਉਸ ਚੀਜ਼ ਨੂੰ ਨਾ ਪਸੰਦ ਕੀਤਾ, ਜਿਹੜੀ ਅੱਲਾਹ ਨੇ ਉਤਾਰੀ ਹੈ। ਤਾਂ ਅੱਲਾਹ ਨੇ ਉਨ੍ਹਾਂ ਦੇ ਕਰਮਾਂ ਨੂੰ ਵਿਅਰਥ ਕਰ ਦਿੱਤਾ।
أَفَلَمْ يَسِيرُوا فِي الْأَرْضِ فَيَنْظُرُوا كَيْفَ كَانَ عَاقِبَةُ الَّذِينَ مِنْ قَبْلِهِمْ ۚ دَمَّرَ اللَّهُ عَلَيْهِمْ ۖ وَلِلْكَافِرِينَ أَمْثَالُهَا
ਕੀ ਇਹ ਲੋਕ ਦੇਸ਼ ਵਿਚ ਤੁਰੇ ਫਿਰੇ ਨਹੀਂ ਕਿ ਇਹ ਉਨ੍ਹਾਂ ਲੋਕਾਂ ਦਾ ਅੰਤ ਦੇਖਦੇ, ਜਿਹੜੇ ਇਨ੍ਹਾਂ ਤੋਂ ਪਹਿਲਾ ਗੁਜ਼ਰ ਚੁੱਕੇ ਹਨ। ਅੱਲਾਹ ਨੇ ਉਨ੍ਹਾਂ ਨੰ ਪੁੱਟ ਸੁੱਟਿਆ ਅਤੇ ਇਹ ਹੀ ਅਵੱਗਿਆਕਾਰੀਆਂ ਲਈ ਪਹਿਲਾਂ ਤੋਂ ਨਿਰਧਾਰਿਤ ਹੈ।
ذَٰلِكَ بِأَنَّ اللَّهَ مَوْلَى الَّذِينَ آمَنُوا وَأَنَّ الْكَافِرِينَ لَا مَوْلَىٰ لَهُمْ
ਇਹ ਇਸ ਲਈ ਕਿ ਅੱਲਾਹ ਈਮਾਨ ਵਾਲਿਆਂ ਦਾ ਕਾਰਜ ਸਵਾਰਨ ਵਾਲਾ ਹੈ ਅਤੇ ਇਨਕਾਰੀਆਂ ਦਾ ਕੋਈ ਕੰਮ ਸਵਾਰਨ ਵਾਲਾ ਨਹੀਂ।
إِنَّ اللَّهَ يُدْخِلُ الَّذِينَ آمَنُوا وَعَمِلُوا الصَّالِحَاتِ جَنَّاتٍ تَجْرِي مِنْ تَحْتِهَا الْأَنْهَارُ ۖ وَالَّذِينَ كَفَرُوا يَتَمَتَّعُونَ وَيَأْكُلُونَ كَمَا تَأْكُلُ الْأَنْعَامُ وَالنَّارُ مَثْوًى لَهُمْ
ਬੇਸ਼ੱਕ ਅੱਲਾਹ ਉਨ੍ਹਾਂ ਲੋਕਾਂ ਨੂੰ ਜਿਹੜੇ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕਰਮ ਕੀਤੇ, ਉਨ੍ਹਾਂ ਨੂੰ ਅਜਿਹੇ ਬਾਗ਼ਾਂ ਵਿਚ ਦਾਖਲ ਕਰੇਗਾ, ਜਿਨ੍ਹਾਂ ਦੇ ਥੱਲਿਓ ਨਹਿਰਾਂ ਵਗਦੀਆਂ ਹੋਣਗੀਆਂ। ਅਤੇ ਜਿਨ੍ਹਾਂ ਨੇ ਇਨਕਾਰ ਕੀਤਾ, ਉਹ (ਪਦਾਰਥਾਂ ਦਾ) ਉਪਭੌਗ ਕਰਦੇ ਹਨ, ਜਿਵੇਂ ਪਸ਼ੂ ਖਾਂਦੇ ਹਨ। ਇਨ੍ਹਾਂ ਲੋਕਾਂ ਦਾ ਟਿਕਾਣਾ ਅੱਗ ਹੈ।
وَكَأَيِّنْ مِنْ قَرْيَةٍ هِيَ أَشَدُّ قُوَّةً مِنْ قَرْيَتِكَ الَّتِي أَخْرَجَتْكَ أَهْلَكْنَاهُمْ فَلَا نَاصِرَ لَهُمْ
ਅਤੇ ਕਿਨ੍ਹੀਆਂ ਹੀ ਬਸਤੀਆਂ ਹਨ, ਜਿਨ੍ਹਾਂ (ਦੇ ਬਾਸ਼ਿੰਦਿਆਂ) ਨੇ ਤੁਹਾਨੂੰ ਕੱਢਿਆ ਹੈ ਅਤੇ ਜੋ ਤਾਕਤ ਵਿਚ ਤੁਹਾਡੀ ਇਸ ਬਸਤੀ ਨਾਲੋਂ ਕਿਤੇ ਵੱਧ ਸਨ। ਅਸੀਂ ਉਨ੍ਹਾਂ ਨੂੰ ਬਰਬਾਦ ਕਰ ਦਿੱਤਾ, ਤਾਂ ਕੋਈ ਉਨ੍ਹਾਂ ਦਾ ਸਹਾਇਕ ਨਹੀਂ ਹੋਇਆ।

Choose other languages: