Quran Apps in many lanuages:

Surah Maryam Ayahs #30 Translated in Punjabi

فَكُلِي وَاشْرَبِي وَقَرِّي عَيْنًا ۖ فَإِمَّا تَرَيِنَّ مِنَ الْبَشَرِ أَحَدًا فَقُولِي إِنِّي نَذَرْتُ لِلرَّحْمَٰنِ صَوْمًا فَلَنْ أُكَلِّمَ الْيَوْمَ إِنْسِيًّا
ਇਸ ਲਈ ਖਾਉ ਅਤੇ ਪੀਉ ਅਤੇ ਅੱਖਾਂ ਠੰਡੀਆਂ ਕਰੋ। ਫਿਰ ਜੇਕਰ ਤੁਸੀਂ ਕੋਈ ਮਨੁੱਖ ਦੇਖੋ ਤਾਂ ਉਸ ਨੂੰ ਕਹਿ ਦੇਵੋ ਕਿ ਸੈਂ ਰਹਿਮਾਨ (ਈਸ਼ਵਰ) ਦਾ ਰੋਜ਼ਾ ਰੱਖਿਆ ਹੈ, ਇਸ ਲਈ ਮੈਂ ਕਿਸੇ ਨੂੰ ਨਹੀਂ ਮਿਲਾਂਗੀ, ਨਾ ਬੋਲਾਂਗੀ।
فَأَتَتْ بِهِ قَوْمَهَا تَحْمِلُهُ ۖ قَالُوا يَا مَرْيَمُ لَقَدْ جِئْتِ شَيْئًا فَرِيًّا
ਫਿਰ ਉਹ ਉਸ ਨੂੰ ਗੋਦ ਵਿਚ ਲਏ ਹੋਏ ਆਪਣੀ ਜਾਤੀ ਦੇ ਲੋਕਾਂ ਕੋਲ ਲੈ ਆਈ। ਲੋਕਾਂ ਨੇ ਕਿਹਾ, ਮਰੀਅਮ ਤੂੰ ਬਹੁਤ ਵੱਡਾ ਅਨਰਥ ਕੀਤਾ ਹੈ।
يَا أُخْتَ هَارُونَ مَا كَانَ أَبُوكِ امْرَأَ سَوْءٍ وَمَا كَانَتْ أُمُّكِ بَغِيًّا
ਹੇ ਹਾਰੂਨ ਦੀ ਭੈਣ! ਨਾ ਤੇਰਾ ਪਿਤਾ ਸ਼ੁਰਾ ਬੰਦਾ ਸੀ ਅਤੇ ਨਾ ਹੀ ਤੇਰੀ ਮਾਂ ਬਦਚਲਨ ਔਰਤ ਸੀ।
فَأَشَارَتْ إِلَيْهِ ۖ قَالُوا كَيْفَ نُكَلِّمُ مَنْ كَانَ فِي الْمَهْدِ صَبِيًّا
ਫਿਰ ਮਰੀਅਮ ਨੇ ਉਸ ਵੱਲ ਇਸ਼ਾਰਾ ਕੀਤਾ। ਲੋਕਾਂ ਨੇ ਕਿਹਾ, ਅਸੀਂ ਇਸ ਨਾਲ ਕਿਵੇਂ ਗੱਲ ਕਰੀਏ। ਇਹ ਤਾਂ ਗੋਦੀ ਵਿਚ ਲਿਆ ਬੱਚਾ ਹੈ।
قَالَ إِنِّي عَبْدُ اللَّهِ آتَانِيَ الْكِتَابَ وَجَعَلَنِي نَبِيًّا
ਬੱਚਾ ਬੋਲਿਆ, ਮੈਂ ਰੱਬ ਦਾ ਬੰਦਾ ਹਾਂ, ਉਸ ਨੇ ਮੈਨੂੰ ਕਿਤਾਬ ਦਿੱਤੀ ਅਤੇ ਮੈਨੂੰ ਰਸੂਲ ਬਣਾ ਕੇ ਭੇਜਿਆ ਹੈ।

Choose other languages: