Quran Apps in many lanuages:

Surah Ibrahim Ayahs #15 Translated in Punjabi

قَالَتْ لَهُمْ رُسُلُهُمْ إِنْ نَحْنُ إِلَّا بَشَرٌ مِثْلُكُمْ وَلَٰكِنَّ اللَّهَ يَمُنُّ عَلَىٰ مَنْ يَشَاءُ مِنْ عِبَادِهِ ۖ وَمَا كَانَ لَنَا أَنْ نَأْتِيَكُمْ بِسُلْطَانٍ إِلَّا بِإِذْنِ اللَّهِ ۚ وَعَلَى اللَّهِ فَلْيَتَوَكَّلِ الْمُؤْمِنُونَ
ਉਨ੍ਹਾਂ ਦੇ ਰਸੂਲਾਂ ਨੇ ਉਨ੍ਹਾਂ ਨੂੰ ਕਿਹਾ ਕਿ ਅਸੀਂ ਇਸ ਤੋਂ ਬਿਨਾ ਕੁਝ ਨਹੀਂ ਕਿ ਤੁਹਾਡੇ ਹੀ ਵਰਗੇ ਇਨਸਾਨ ਹਾਂ ਪਰ ਅੱਲਾਹ ਆਪਣੇ ਉਪਾਸ਼ਕਾਂ ਵਿੱਚੋਂ ਜਿਸ ਉੱਪਰ ਚਾਹੁੰਦਾ ਆਪਣਾ ਉਪਕਾਰ ਕਰਦਾ ਹੈ ਅਤੇ ਇਹ ਸਾਡੇ ਵੱਸ ਨਹੀਂ ਕਿ ਅਸੀਂ ਤੁਹਾਨੂੰ ਕੋਈ ਬਿਨਾ ਅੱਲਾਹ ਦੇ ਹੁਕਮ ਦੇ ਚਮਤਕਾਰ ਦਿਖਾਈਏ। ਅਤੇ ਈਮਾਨ ਵਾਲਿਆਂ ਨੂੰ ਅੱਲਾਹ ਉੱਪਰ ਹੀ ਭਰੋਸਾ ਕਰਨਾ ਚਾਹੀਦਾ ਹੈ।
وَمَا لَنَا أَلَّا نَتَوَكَّلَ عَلَى اللَّهِ وَقَدْ هَدَانَا سُبُلَنَا ۚ وَلَنَصْبِرَنَّ عَلَىٰ مَا آذَيْتُمُونَا ۚ وَعَلَى اللَّهِ فَلْيَتَوَكَّلِ الْمُتَوَكِّلُونَ
ਅਤੇ ਅਸੀਂ ਕਿਉਂ ਨਾ ਅੱਲਾਹ ਉੱਪਰ ਹੀ ਭਰੋਸਾ ਕਰੀਏ। ਜਦੋਂ ਕਿ ਉਸ ਨੇ ਸਾਨੂੰ ਸਾਡੇ ਸਹੀ ਰਾਹ ਤੋਂ ਜਾਣੂ ਕਰਵਾਇਆ ਅਤੇ ਜਿਹੜੇ ਕਸ਼ਟ ਤੁਸੀਂ’ ਸਾਨੂੰ ਦੇਵੋਗੇ ਅਸੀਂ ਉਸ ਤੇ ਧੀਰਜ ਹੀ ਰੱਖਾਂਗੇ। ਅਤੇ ਭਰੋਸਾ ਵਾਲਿਆਂ ਨੂੰ ਅੱਲਾਹ ਉੱਪਰ ਹੀ ਭਰੋਸਾ ਕਰਨਾ ਚਾਹੀਦਾ ਹੈ।
وَقَالَ الَّذِينَ كَفَرُوا لِرُسُلِهِمْ لَنُخْرِجَنَّكُمْ مِنْ أَرْضِنَا أَوْ لَتَعُودُنَّ فِي مِلَّتِنَا ۖ فَأَوْحَىٰ إِلَيْهِمْ رَبُّهُمْ لَنُهْلِكَنَّ الظَّالِمِينَ
ਅਤੇ ਇਨਕਾਰ ਕਰਨ ਵਾਲਿਆਂ ਨੇ ਆਪਣੇ ਰਸੂਲਾਂ ਨੂੰ ਕਿਹਾ, ਕਿ ਜਾਂ ਤਾਂ ਅਸੀਂ ਤੁਹਾਨੂੰ ਆਪਣੀ ਜ਼ਮੀਨ ਵਿਚੋਂ ਕੱਢ ਦੇਵਾਂਗੇ ਜਾਂ ਤੁਹਾਨੂੰ ਸਾਡੀ ਕੌਮ ਵਿਚ ਵਾਪਿਸ ਆਉਣਾ ਹੋਵੇਗਾ। ਤਾਂ ਰਸੂਲਾਂ ਦੇ ਰੱਬ ਨੇ ਉਨ੍ਹਾਂ ਉੱਪਰ ਵਹੀ ਭੇਜੀ ਕਿ ਅਸੀਂ ਉਨ੍ਹਾਂ ਜ਼ਾਲਿਮਾਂ ਨੂੰ ਖ਼ਤਮ ਕਰ ਦੇਵਾਂਗੇ।
وَلَنُسْكِنَنَّكُمُ الْأَرْضَ مِنْ بَعْدِهِمْ ۚ ذَٰلِكَ لِمَنْ خَافَ مَقَامِي وَخَافَ وَعِيدِ
ਅਤੇ ਉਹਨਾਂ ਤੋਂ ਬਆਦ ਤੁਹਾਨੂੰ ਧਰਤੀ ਉੱਪਰ ਵਸਾਵਾਂਗੇ। ਇਹ ਉਨ੍ਹਾਂ ਬੰਦਿਆਂ ਲਈ ਹੈ, ਜਿਹੜੇ ਮੇਰੇ ਸਾਹਮਣੇ ਖੜ੍ਹੇ ਹੋਣ ਤੋਂ ਡਰਨ ਅਤੇ ਮੇਰੀ ਚਿਤਾਵਨੀ ਤੋਂ ਵੀ ਡਰਨ।
وَاسْتَفْتَحُوا وَخَابَ كُلُّ جَبَّارٍ عَنِيدٍ
ਅਤੇ ਉਨ੍ਹਾਂ ਨੇ ਫੈਸਲਾ ਚਾਹਿਆ ਅਤੇ ਹਰੇਕ ਦੁਰਾਚਾਰੀ, ਹੱਠ ਧਰਮੀ ਅਸਫ਼ਲ ਹੋਇਆ।

Choose other languages: