Quran Apps in many lanuages:

Surah Hud Ayahs #84 Translated in Punjabi

قَالَ لَوْ أَنَّ لِي بِكُمْ قُوَّةً أَوْ آوِي إِلَىٰ رُكْنٍ شَدِيدٍ
ਲੂਤ ਨੇ ਕਿਹਾ, ਕਾਸ਼! ਮੇਰੇ ਕੌਲ ਤੁਹਾਡੇ ਨਾਲ ਲੜਨ ਦੀ ਤਾਕਤ ਹੁੰਦੀ ਜਾਂ ਮੈਂ ਜਾ ਬੈਠਦਾ ਕਿਸੇ ਤਕੜੇ ਦੀ ਸ਼ਰਣ ਵਿੱਚ।
قَالُوا يَا لُوطُ إِنَّا رُسُلُ رَبِّكَ لَنْ يَصِلُوا إِلَيْكَ ۖ فَأَسْرِ بِأَهْلِكَ بِقِطْعٍ مِنَ اللَّيْلِ وَلَا يَلْتَفِتْ مِنْكُمْ أَحَدٌ إِلَّا امْرَأَتَكَ ۖ إِنَّهُ مُصِيبُهَا مَا أَصَابَهُمْ ۚ إِنَّ مَوْعِدَهُمُ الصُّبْحُ ۚ أَلَيْسَ الصُّبْحُ بِقَرِيبٍ
ਫ਼ਰਿਸ਼ਤਿਆਂ ਨੇ ਕਿਹਾ, ਹੇ ਲੂਤ! ਅਸੀਂ ਤੇਰੇ ਰੱਬ ਵੱਲੋਂ ਭੇਜੇ ਗਏ ਹਾਂ। ਇਹ ਕਦੇ ਵੀ ਤੁਹਾਡੇ ਤੱਕ ਪਹੁੰਚ ਨਹੀਂ ਸਕਣਗੇ। ਇਸ ਲਈ ਤੁਸੀਂ ਆਪਣੇ ਲੋਕਾਂ ਨੂੰ ਲੈ ਕੇ ਰਾਤ ਰਹਿੰਦੇ ਨਿਕਲ ਜਾਉ। ਅਤੇ ਤੁਹਾਡੇ ਵਿਚੋਂ ਕੋਈ ਮੁੜ ਕੇ ਨਾ ਦੇਖੇ। ਪਰ ਤੁਹਾਡੀ ਪਤਨੀ ਉੱਪਰ ਉਹ ਕੁਝ ਹੀ ਵਾਪਰੇਗਾ, ਜਿਹੜਾ ਉਨ੍ਹਾਂ ਲੋਕਾਂ ਨਾਲ ਵਾਪਰੇਗਾ। ਉਨ੍ਹਾਂ ਲਈ ਸਵੇਰ ਦਾ ਸਮਾਂ ਨਿਯਤ ਹੈ। ਕੀ ਸਵੇਰ ਦਾ ਸਮਾਂ ਨੇੜੇ ਨਹੀਂ।
فَلَمَّا جَاءَ أَمْرُنَا جَعَلْنَا عَالِيَهَا سَافِلَهَا وَأَمْطَرْنَا عَلَيْهَا حِجَارَةً مِنْ سِجِّيلٍ مَنْضُودٍ
ਫਿਰ ਜਦੋਂ ਸਾਡਾ ਹੁਕਮ ਆਇਆ ਤਾਂ ਅਸੀਂ ਉਸ ਬਸਤੀ ਨੂੰ ਮਲੀਆ ਮੇਟ ਕਰ ਦਿੱਤਾ ਅਤੇ ਉਸ ਉੱਪਰ ਪੱਥਰ, ਕੰਕਰ ਲਗਾਤਾਰ ਰ੍ਰਾਏ।
مُسَوَّمَةً عِنْدَ رَبِّكَ ۖ وَمَا هِيَ مِنَ الظَّالِمِينَ بِبَعِيدٍ
ਤੁਹਾਡੇ ਰੱਬ ਵੱਲੋਂ ਨਿਸ਼ਾਨ ਲੱਗੇ ਹੋਏ ਅਤੇ ਉਹ ਬਸਤੀ, ਇਨ੍ਹਾਂ ਜ਼ਾਲਿਮਾਂ ਤੋਂ ਕੁਝ ਦੂਰ ਨਹੀਂ।
وَإِلَىٰ مَدْيَنَ أَخَاهُمْ شُعَيْبًا ۚ قَالَ يَا قَوْمِ اعْبُدُوا اللَّهَ مَا لَكُمْ مِنْ إِلَٰهٍ غَيْرُهُ ۖ وَلَا تَنْقُصُوا الْمِكْيَالَ وَالْمِيزَانَ ۚ إِنِّي أَرَاكُمْ بِخَيْرٍ وَإِنِّي أَخَافُ عَلَيْكُمْ عَذَابَ يَوْمٍ مُحِيطٍ
ਅਤੇ ਮਦਯਨ ਦੇ ਵੱਲ ਉਸ ਦੇ ਭਰਾ ਸ਼ੁਐਬ ਨੂੰ ਭੇਜਿਆ। ਉਸ ਨੇ ਕਿਹਾ ਕਿ ਹੇ ਮੇਰੀ ਕੌਂਮ! ਅੱਲਾਹ ਦੀ ਬੰਦਗੀ ਕਰੋ, ਉਸ ਤੋਂ’ ਬਿਨ੍ਹਾਂ ਤੁਹਾਡਾ ਕੋਈ ਪੂਜਣਯੋਗ ਨਹੀਂ। ਨਾਪ ਤੋਲ ਵਿਚ ਕਦੇ ਘੱਟ ਨਾ ਤੋਲੋ, ਮੈਂ ਤੁਹਾਨੂੰ ਚੰਗੀ ਹਾਲਤ ਵਿਚ ਦੇਖ ਰਿਹਾ ਹਾਂ ਅਤੇ ਮੈਂ’ ਤੁਹਾਨੂੰ ਇੱਕ ਘੇਰ ਲੈਣ ਵਾਲੇ ਦਿਨ ਦੀ ਆਫ਼ਤ ਤੋਂ ਡਰਦਾ ਹਾਂ

Choose other languages: