Quran Apps in many lanuages:

Surah Hud Ayahs #79 Translated in Punjabi

إِنَّ إِبْرَاهِيمَ لَحَلِيمٌ أَوَّاهٌ مُنِيبٌ
ਬੇਸ਼ੱਕ ਇਬਰਾਹੀਮ ਬੜਾ ਸਹਿਣਸ਼ੀਲ ਅਤੇ ਕੋਮਲ ਦਿਲ ਵਾਲਾ ਸੀ ਅਤੇ ਅੱਲਾਹ ਵਿਚ ਲੀਨ ਸੀ।
يَا إِبْرَاهِيمُ أَعْرِضْ عَنْ هَٰذَا ۖ إِنَّهُ قَدْ جَاءَ أَمْرُ رَبِّكَ ۖ وَإِنَّهُمْ آتِيهِمْ عَذَابٌ غَيْرُ مَرْدُودٍ
ਹੇ ਇਬਰਾਹੀਮ ! ਉਸ ਨੂੰ ਛੱਡੋਂ। ਤੁਹਾਡੇ ਰੱਬ ਦਾ ਹੁਕਮ ਆ ਚੁੱਕਿਆ ਹੈ ਅਤੇ ਉਨ੍ਹਾਂ ਉੱਪਰ ਇੱਕ ਅਜਿਹੀ ਆਫ਼ਤ ਆਉਣ ਵਾਲੀ ਹੈ, ਜਿਹੜੀ ਟਾਲੀ ਨਹੀਂ ਜਾ ਸਕਦੀ।
وَلَمَّا جَاءَتْ رُسُلُنَا لُوطًا سِيءَ بِهِمْ وَضَاقَ بِهِمْ ذَرْعًا وَقَالَ هَٰذَا يَوْمٌ عَصِيبٌ
ਅਤੇ ਜਦੋਂ ਸਾਡੇ ਫ਼ਰਿਸ਼ਤੇ ਲੂਤ ਦੇ ਕੋਲ ਪਹੁੰਚੇ ਤਾਂ ਉਹ ਘਬਰਾਇਆ ਅਤੇ ਉਨ੍ਹਾਂ ਦੇ ਆਉਣ ਨਾਲ ਉਹ ਦਿਲੋਂ ਤੰਗ ਹੋ ਗਿਆ। ਉਸ ਨੇ ਕਿਹਾ ਅੱਜ ਦਾ ਦਿਨ ਬੜਾ ਸਖ਼ਤ ਹੈ।
وَجَاءَهُ قَوْمُهُ يُهْرَعُونَ إِلَيْهِ وَمِنْ قَبْلُ كَانُوا يَعْمَلُونَ السَّيِّئَاتِ ۚ قَالَ يَا قَوْمِ هَٰؤُلَاءِ بَنَاتِي هُنَّ أَطْهَرُ لَكُمْ ۖ فَاتَّقُوا اللَّهَ وَلَا تُخْزُونِ فِي ضَيْفِي ۖ أَلَيْسَ مِنْكُمْ رَجُلٌ رَشِيدٌ
ਅਤੇ ਉਸ ਦੀ ਕੌਮ ਦੇ ਲੋਕ ਭੱਜਦੇ ਹੋਏ ਉਸ ਕੋਲ ਆਏ ਅਤੇ ਉਹ ਪਹਿਲਾਂ ਤੋਂ ਹੀ ਬੁਰੇ ਕਰਮ ਕਰ ਰਹੇ ਸਨ। ਲੂਤ ਨੇ ਆਖਿਆ, ਹੇ ਮੇਰੀ ਕੌਮ! ਇਹ ਮੇਰੀਆਂ ਬੇਟੀਆਂ ਹਨ ਅਤੇ ਉਹ ਤੁਹਾਡੇ ਲਈ ਬਹੁਤ ਪਵਿੱਤਰ ਹਨ। ਇਸ ਲਈ ਤੁਸੀਂ ਅੱਲਾਹ ਤੋਂ ਡਰੋ ਅਤੇ ਮੈਨੂੰ ਮੇਰੇ ਮਹਿਮਾਨਾਂ ਦੇ ਸਾਹਮਣੇ ਬੇਇੱਜ਼ਤ ਨਾ ਕਰੋ। ਕੀ ਤੁਹਾਡੇ ਵਿਚੋਂ ਕੋਈ ਚੰਗਾ ਆਦਮੀ ਨਹੀਂ।
قَالُوا لَقَدْ عَلِمْتَ مَا لَنَا فِي بَنَاتِكَ مِنْ حَقٍّ وَإِنَّكَ لَتَعْلَمُ مَا نُرِيدُ
ਉਨ੍ਹਾਂ ਨੇ ਕਿਹਾ ਕਿ ਤੂੰ ਜਾਣਦਾ ਹੈਂ ਕਿ ਸਾਨੂੰ ਤੇਰੀਆਂ ਬੇਟੀਆਂ ਨਾਲ ਕੋਈ ਮਤਲਬ ਨਹੀਂ ਅਤੇ ਤੂੰ ਇਹ ਵੀ ਜਾਣਦਾ ਹੈ ਕਿ ਅਸੀਂ ਕੀ ਚਾਹੁੰਦੇ ਹਾਂ।

Choose other languages: