Quran Apps in many lanuages:

Surah Hud Ayahs #66 Translated in Punjabi

قَالُوا يَا صَالِحُ قَدْ كُنْتَ فِينَا مَرْجُوًّا قَبْلَ هَٰذَا ۖ أَتَنْهَانَا أَنْ نَعْبُدَ مَا يَعْبُدُ آبَاؤُنَا وَإِنَّنَا لَفِي شَكٍّ مِمَّا تَدْعُونَا إِلَيْهِ مُرِيبٍ
ਉਨ੍ਹਾਂ ਨੇ ਕਿਹਾ ਹੇ ਸਾਲਿਹ! ਇਸ ਤੋਂ ਪਹਿਲਾਂ ਸਾਨੂੰ ਤੇਰੇ ਤੋਂ ਉਮੀਦ ਸੀ। ਕੀ ਤੁਸੀਂ ਸਾਨੂੰ ਉਸ ਦੀ ਪੂਜਾ ਤੋਂ ਰੋਕਦੇ ਹੋ ਜਿਸ ਦੀ ਪੂਜਾ ਸਾਡੇ ਵਡੇਰੇ ਕਰਦੇ ਸਨ। ਅਤੇ ਜਿਸ ਚੀਜ਼ ਵੱਲ ਸੱਦਦੇ ਹੋ, ਉਸ ਸਬੰਧ ਵਿਚ ਸਾਨੂੰ ਬਹੁਤ ਸ਼ੱਕ ਹੈ ਅਤੇ ਅਸੀਂ ਬੜੀ ਦੁਬਿਧਾ ਵਿਚ ਹਾਂ।
قَالَ يَا قَوْمِ أَرَأَيْتُمْ إِنْ كُنْتُ عَلَىٰ بَيِّنَةٍ مِنْ رَبِّي وَآتَانِي مِنْهُ رَحْمَةً فَمَنْ يَنْصُرُنِي مِنَ اللَّهِ إِنْ عَصَيْتُهُ ۖ فَمَا تَزِيدُونَنِي غَيْرَ تَخْسِيرٍ
ਉਸ ਨੇ ਕਿਹਾ ਕਿ ਹੇ ਮੇਰੀ ਕੌਮ! ਦੱਸੋ ਜੇਕਰ ਮੈਂ ਆਪਣੇ ਰੱਬ ਵੱਲੋਂ ਇੱਕ ਖੁਲ੍ਹੀ ਵਲੀਲ ਤੇ ਹਾਂ ਅਤੇ ਉਸ ਨੇ ਮੈਨੂੰ ਆਪਣੇ ਕੌਲੋਂ ਰਹਿਮਤ ਬਖਸ਼ੀ ਤਾਂ ਮੈਨੂੰ ਅੱਲਾਹ ਤੋਂ ਕੌਣ ਬਚਾਏਗਾ, ਜੇਕਰ ਮੈਂ ਉਸ ਦੀ ਅਵੱਗਿਆ ਕਰਾਂ। ਇਸ ਲਈ ਤੁਸੀ ਕੁਝ ਨਹੀਂ ਪਾਉਗੇ ਸਿਵਾਏ ਨੁਕਸਾਨ ਦੇ।
وَيَا قَوْمِ هَٰذِهِ نَاقَةُ اللَّهِ لَكُمْ آيَةً فَذَرُوهَا تَأْكُلْ فِي أَرْضِ اللَّهِ وَلَا تَمَسُّوهَا بِسُوءٍ فَيَأْخُذَكُمْ عَذَابٌ قَرِيبٌ
ਹੇ ਮੇਰੀ ਕੌਮ! ਇਹ ਅੱਲਾਹ ਦੀ ਊਠਣੀ ਤੁਹਾਡੇ ਲਈ ਇੱਕ ਨਿਸ਼ਾਨੀ ਹੈ। ਇਸ ਲਈ ਇਸ ਨੂੰ ਛੱਡ ਦਿਉ ਕਿ ਉਹ ਅੱਲਾਹ ਦੀ ਧਰਤੀ ਵਿਚ ਖਾਵੇ, ਇਸ ਨੂੰ ਕੋਈ ਕਸ਼ਟ ਨਾ ਪਹੁੰਚਾਉਂ ਨਹੀਂ ਤਾਂ ਜਲਦੀ ਹੀ ਤੁਹਾਨੂੰ ਆਫ਼ਤ ਘੇਰ ਲਵੇਗੀ।
فَعَقَرُوهَا فَقَالَ تَمَتَّعُوا فِي دَارِكُمْ ثَلَاثَةَ أَيَّامٍ ۖ ذَٰلِكَ وَعْدٌ غَيْرُ مَكْذُوبٍ
ਫਿਰ ਉਨ੍ਹਾਂ ਨੇ ਉਸ ਦੇ ਪੈਰ ਕੱਟ ਦਿੱਤੇ। ਤਾਂ ਸਾਲੇਹ ਨੇ ਕਿਹਾ ਕਿ ਤਿੰਨ ਦਿਨ ਆਪਣੇ ਘਰਾਂ ਵਿਚ ਅਨੰਦ ਲੈ ਲਉ। ਇਹ ਇੱਕ ਵਾਅਦਾ ਹੈ। ਜਿਹੜਾ ਝੂਠਾ ਨਾ ਹੋਵੇਗਾ।
فَلَمَّا جَاءَ أَمْرُنَا نَجَّيْنَا صَالِحًا وَالَّذِينَ آمَنُوا مَعَهُ بِرَحْمَةٍ مِنَّا وَمِنْ خِزْيِ يَوْمِئِذٍ ۗ إِنَّ رَبَّكَ هُوَ الْقَوِيُّ الْعَزِيزُ
ਫਿਰ ਜਦੋਂ ਸਾਡਾ ਹੁਕਮ ਆ ਗਿਆ ਤਾਂ ਅਸੀ ਆਪਣੀ ਰਹਿਮਤ ਨਾਲ ਸਾਲੇਹ ਨੂੰ ਅਤੇ ਉਨ੍ਹਾਂ ਲੋਕਾਂ ਨੂੰ ਜਿਹੜੇ ਉਸ ਦੇ ਨਾਲ ਈਮਾਨ ਲਿਆਏ ਸਨ, ਉਸ ਦਿਨ ਦੇ ਅਪਮਾਨ ਤੋਂ ਬਚਾ ਲਿਆ। ਬੇਸ਼ੱਕ ਤੇਰਾ ਰੱਬ ਹੀ ਸਭ ਤੋਂ ਉਤਮ ਤੇ ਵੱਡਾ ਸ਼ਕਤੀਸ਼ਾਲੀ ਹੈ।

Choose other languages: