Quran Apps in many lanuages:

Surah Hud Ayahs #34 Translated in Punjabi

وَيَا قَوْمِ مَنْ يَنْصُرُنِي مِنَ اللَّهِ إِنْ طَرَدْتُهُمْ ۚ أَفَلَا تَذَكَّرُونَ
ਅਤੇ ਹੇ ਮੇਰੀ ਕੌਮ! ਜੇਕਰ ਮੈਂ ਉਨ੍ਹਾਂ ਲੋਕਾਂ ਨੂੰ ਆਪਣੇ ਤੋਂ ਦੂਰ ਕਰ ਦੇਵਾਂ ਤਾਂ ਅੱਲਾਹ ਤੋਂ ਬਿਨ੍ਹਾਂ ਮੇਰੀ ਸਹਾਇਤਾ ਕੌਣ ਕਰੇਗਾ। ਕੀ ਤੁਸੀਂ ਇਸ ਦਾ ਚਿੰਤਨ ਨਹੀਂ ਕਰਦੇ।
وَلَا أَقُولُ لَكُمْ عِنْدِي خَزَائِنُ اللَّهِ وَلَا أَعْلَمُ الْغَيْبَ وَلَا أَقُولُ إِنِّي مَلَكٌ وَلَا أَقُولُ لِلَّذِينَ تَزْدَرِي أَعْيُنُكُمْ لَنْ يُؤْتِيَهُمُ اللَّهُ خَيْرًا ۖ اللَّهُ أَعْلَمُ بِمَا فِي أَنْفُسِهِمْ ۖ إِنِّي إِذًا لَمِنَ الظَّالِمِينَ
ਅਤੇ ਮੈਂ ਤੁਹਾਨੂੰ ਨਹੀਂ’ ਕਹਿੰਦਾ ਕਿ ਮੇਰੇ ਕੌਲ ਅੱਲਾਹ ਦਾ ਖਜ਼ਾਨਾ ਹੈ। ਅਤੇ ਨਾ ਮੈਂ ਗੁਪਤ ਦੀ ਸਮਝ ਰੱਖਦਾ ਹਾਂ। ਨਾ ਇਹ ਕਹਿੰਦਾ ਹਾਂ ਕਿ ਮੈਂ ਫ਼ਰਿਸ਼ਤਾ ਹਾਂ। ਅਤੇ ਮੈਂ ਇਹ ਵੀ ਨਹੀਂ ਕਹਿ ਸਕਦਾ ਕਿ ਜਿਹੜੇ ਲੋਕ ਤੁਹਾਡੀ ਨਜ਼ਰ ਵਿਚ ਨੀਵੇਂ ਹਨ ਉਨ੍ਹਾਂ ਨੂੰ ਅੱਲਾਹ ਕੋਈ ਚੰਗਾ ਬਦਲਾ ਨਹੀਂ’ ਦੇਵੇਗਾ। ਅੱਲਾਹ ਚੰਗੀ ਤਰ੍ਹਾ ਜਾਣਦਾ ਹੈ, ਜਿਹੜਾ ਕੁਝ ਉਨ੍ਹਾਂ ਵੇ ਦਿਲਾਂ ਵਿਚ ਹੈ। ਜੇਕਰ ਮੈਂ’ ਅਜਿਹਾ ਕਹਾਂ ਤਾਂ ਮੈਂ ਹੀ ਜ਼ਾਲਿਮ ਹੋਵਾਂਗਾ।
قَالُوا يَا نُوحُ قَدْ جَادَلْتَنَا فَأَكْثَرْتَ جِدَالَنَا فَأْتِنَا بِمَا تَعِدُنَا إِنْ كُنْتَ مِنَ الصَّادِقِينَ
ਉਨ੍ਹਾਂ ਨੇ ਕਿਹਾ ਕਿ ਹੇ ਨੂਹ! ਤੂੰ ਸਾਡੇ ਨਾਲ ਝਗੜਾ ਕੀਤਾ ਅਤੇ ਵੱਡਾ ਝਗੜਾ ਕਰ ਲਿਆ। ਹੁਣ ਉਹ ਚੀਜ਼ ਲੈ ਆਉ ਜਿਸ ਦਾ ਤੁਸੀਂ ਵਾਅਦਾ ਕਰਦੇ ਸੀ, ਜੇਕਰ ਤੁਸੀਂ ਸੱਚੇ ਹੋ।
قَالَ إِنَّمَا يَأْتِيكُمْ بِهِ اللَّهُ إِنْ شَاءَ وَمَا أَنْتُمْ بِمُعْجِزِينَ
ਨੂਹ ਨੇ ਆਖਿਆ, ਕਿ ਉਸ ਨੂੰ ਤਾਂ ਤੁਹਾਡੇ ਉੱਪਰ ਅੱਲਾਹ ਹੀ ਲਿਆਏਗਾ। ਜੇਕਰ ਉਹ ਚਾਹੇਗਾ ਤੁਸੀਂ ਉਸ ਦੇ ਕਾਸ਼ੂ ਵਿਚੋਂ ਬਾਹਰ ਨਾ ਜਾ ਸਕੋਗੇ।
وَلَا يَنْفَعُكُمْ نُصْحِي إِنْ أَرَدْتُ أَنْ أَنْصَحَ لَكُمْ إِنْ كَانَ اللَّهُ يُرِيدُ أَنْ يُغْوِيَكُمْ ۚ هُوَ رَبُّكُمْ وَإِلَيْهِ تُرْجَعُونَ
ਅਤੇ ਮੇਰਾ ਉਪਦੇਸ਼ ਤੁਹਾਨੂੰ ਲਾਭ ਨਹੀਂ ਦੇਵੇਗਾ ਜੇਕਰ ਮੈਂ ਤੁਹਾਨੂੰ ਉਪਦੇਸ਼ ਕਰਨਾ ਵੀ ਚਾਹਾਂ। ਜਦੋਂ ਕਿ ਅੱਲਾਹ ਤੁਹਾਨੂੰ ਤੁਹਾਡੇ ਅਮਲਾਂ ਦੇ ਕਾਰਨ ਭਟਕਾਉਣਾ ਚਾਹੁੰਦਾ ਹੈ। ਉਹ ਹੀ ਤੁਹਾਡਾ ਰੱਬ ਹੈ ਅਤੇ ਤੁਸੀਂ ਉਸ ਵੱਲ ਹੀ ਜਾਣਾ ਹੈ।

Choose other languages: