Quran Apps in many lanuages:

Surah Ghafir Ayahs #28 Translated in Punjabi

إِلَىٰ فِرْعَوْنَ وَهَامَانَ وَقَارُونَ فَقَالُوا سَاحِرٌ كَذَّابٌ
ਫਿਰਔਨ, ਹਾਮਾਨ ਅਤੇ ਕਾਰੂਨ ਦੇ ਕੋਲ ਭੇਜਿਆ ਤਾਂ ਉਨ੍ਹਾਂ ਨੇ ਆਖਿਆ ਕਿ ਇਹ ਇੱਕ ਜਾਦੂਗਰ ਹੈ ਤੇ ਝੂਠਾ ਹੈ।
فَلَمَّا جَاءَهُمْ بِالْحَقِّ مِنْ عِنْدِنَا قَالُوا اقْتُلُوا أَبْنَاءَ الَّذِينَ آمَنُوا مَعَهُ وَاسْتَحْيُوا نِسَاءَهُمْ ۚ وَمَا كَيْدُ الْكَافِرِينَ إِلَّا فِي ضَلَالٍ
ਫਿਰ ਜਦੋਂ ਉਹ ਸਾਡੇ ਵਲੋਂ ਸੱਚ ਲੈ ਕੇ ਉਨ੍ਹਾਂ ਦੇ ਕੋਲ ਪਹੁੰਚਿਆ ’ਤਾਂ ਉਨ੍ਹਾਂ ਨੇ ਆਖਿਆ ਕਿ ਇਨ੍ਹਾਂ ਲੋਕਾਂ ਦੇ ਪੁੱਤਰਾਂ ਦੀ ਹੱਤਿਆ ਕਰ ਦਿਉਂ, ਜਿਹੜੇ ਇਨ੍ਹਾਂ ਦੇ ਨਾਲ ਈਮਾਨ ਲਿਆਏ ਅਤੇ ਇਨ੍ਹਾਂ ਦੀਆਂ ਔਰਤਾਂ ਨੂੰ ਜੀਵਤ ਰੱਖੋਂ। ਅਤੇ ਇਨ੍ਹਾਂ ਇਨਕਾਰੀਆਂ ਦੀਆਂ ਹੁੱਜਤਾਂ ਪ੍ਰਭਾਵਹੀਣ ਰਹੀਆਂ।
وَقَالَ فِرْعَوْنُ ذَرُونِي أَقْتُلْ مُوسَىٰ وَلْيَدْعُ رَبَّهُ ۖ إِنِّي أَخَافُ أَنْ يُبَدِّلَ دِينَكُمْ أَوْ أَنْ يُظْهِرَ فِي الْأَرْضِ الْفَسَادَ
ਅਤੇ ਫਿਰਔਨ ਨੇ ਆਖਿਆ, ਮੈਨੂੰ ਛੱਡੋ, ਮੈ’ ਮੂਸਾ ਦੀ ਹੱਤਿਆ ਕਰ ਦੇਵਾਂ ਅਤੇ ਉਹ ਆਪਣੇ ਰੱਬ ਨੂੰ ਪੁਕਾਰੇ, ਮੈਨੂੰ ਸ਼ੱਕ ਹੈ ਕਿ ਕਿਤੇ ਉਹ ਤੁਹਾਡਾ ਦੀਨ ਹੀ ਨਾ ਬਦਲ ਦੇਵੇ ਜਾਂ ਮੁਲਕ ਵਿਚ ਅਸ਼ਾਂਤੀ ਫੈਲਾ ਦੇਵੇ।
وَقَالَ مُوسَىٰ إِنِّي عُذْتُ بِرَبِّي وَرَبِّكُمْ مِنْ كُلِّ مُتَكَبِّرٍ لَا يُؤْمِنُ بِيَوْمِ الْحِسَابِ
ਅਤੇ ਮੂਸਾ ਨੇ ਆਖਿਆ, ਕਿ ਮੈਂ ਆਪਣੇ ਅਤੇ ਤੁਹਾਡੇ ਰੱਬ ਦੀ ਸ਼ਰਣ ਲਈ। ਹਰ ਉਸ ਹੰਕਾਰੀ ਤੋਂ ਜਿਹੜਾ ਹਿਸਾਬ ਦੇ ਦਿਨ ਉੱਤੇ ਭਰੋਸਾ ਨਹੀਂ ਰੱਖਦਾ।
وَقَالَ رَجُلٌ مُؤْمِنٌ مِنْ آلِ فِرْعَوْنَ يَكْتُمُ إِيمَانَهُ أَتَقْتُلُونَ رَجُلًا أَنْ يَقُولَ رَبِّيَ اللَّهُ وَقَدْ جَاءَكُمْ بِالْبَيِّنَاتِ مِنْ رَبِّكُمْ ۖ وَإِنْ يَكُ كَاذِبًا فَعَلَيْهِ كَذِبُهُ ۖ وَإِنْ يَكُ صَادِقًا يُصِبْكُمْ بَعْضُ الَّذِي يَعِدُكُمْ ۖ إِنَّ اللَّهَ لَا يَهْدِي مَنْ هُوَ مُسْرِفٌ كَذَّابٌ
ਅਤੇ ਫਿਰਐਨ ਵਾਲਿਆਂ ਵਿਚੋਂ ਇੱਕ ਸ਼ਰਧਾ ਵਾਲਾ ਆਦਮੀ ਜਿਸ ਨੇ ਆਪਣੇ ਈਮਾਨ ਨੂੰ ਲੁਕਾਇਆ ਹੋਇਆ ਸੀ, ਨੇ ਆਖਿਆ ਕਿ ਕੀ ਤੁਸੀਂ ਲੋਕ ਸਿਰਫ਼ ਇਸ ਗੱਲ ਲਈ ਹੱਤਿਆ ਕਰ ਦੇਵੋਗੇ ਕਿ ਉਹ ਕਹਿੰਦਾ ਹੈ ਕਿ ਮੇਰਾ ਰੱਬ ਅੱਲਾਹ ਹੈ। ਹਾਲਾਂਕਿ ਉਹ ਤੁਹਾਡੇ ਰੱਬ ਵੱਲੋਂ ਸਪੱਸ਼ਟ ਦਲੀਲਾਂ ਵੀ ਲੈ ਕੇ ਆਇਆ ਅਤੇ ਜੇਕਰ ਉਹ ਝੂਠਾ ਹੈ ਤਾਂ ਉਸ ਦਾ ਝੂਠ ਉਸੇ ਤੇ ਡਿੱਗੇਗਾ। ਅਤੇ ਜੇਕਰ ਉਹ ਸੱਚਾ ਹੈ ਤਾਂ ਉਸ ਦਾ ਕੋਈ ਅੰਸ਼ ਤੁਹਾਡੇ ਤੱਕ ਪਹੁੰਚ ਕੇ ਰਹੇਗਾ। ਜਿਸ ਦਾ ਵਾਅਦਾ ਉਹ ਤੁਹਾਡੇ ਨਾਲ ਕਰਦਾ ਹੈ। ਬੇਸ਼ੱਕ ਅੱਲਾਹ ਅਜਿਹੇ ਬੰਦੇ ਨੂੰ ਨਸੀਹਤ ਨਹੀਂ ਬਖਸ਼ਦਾ ਜਿਹੜਾ ਸੀਮਾਂ ਦੀ ਉਲੰਘਣਾ ਕਰਨ ਵਾਲਾ ਹੋਵੇ ਅਤੇ ਝੂਠਾ ਹੋਵੇ।

Choose other languages: