Quran Apps in many lanuages:

Surah Fussilat Ayahs #53 Translated in Punjabi

لَا يَسْأَمُ الْإِنْسَانُ مِنْ دُعَاءِ الْخَيْرِ وَإِنْ مَسَّهُ الشَّرُّ فَيَئُوسٌ قَنُوطٌ
ਅਤੇ ਇਨਸਾਨ ਨੇਕੀ ਮੰਗਣ ਤੋ’ ਨਹੀਂ ਥੱਕਦਾ ਅਤੇ ਜੇਕਰ ਉਸ ਨੂੰ ਕੋਈ ਦੁੱਖ ਪਹੁੰਚੇ ਤਾਂ ਉਹ ਨਿਰਾਸ਼ ਅਤੇ ਹੱਤਾਸ਼ ਹੋ ਜਾਂਦਾ ਹੈ।
وَلَئِنْ أَذَقْنَاهُ رَحْمَةً مِنَّا مِنْ بَعْدِ ضَرَّاءَ مَسَّتْهُ لَيَقُولَنَّ هَٰذَا لِي وَمَا أَظُنُّ السَّاعَةَ قَائِمَةً وَلَئِنْ رُجِعْتُ إِلَىٰ رَبِّي إِنَّ لِي عِنْدَهُ لَلْحُسْنَىٰ ۚ فَلَنُنَبِّئَنَّ الَّذِينَ كَفَرُوا بِمَا عَمِلُوا وَلَنُذِيقَنَّهُمْ مِنْ عَذَابٍ غَلِيظٍ
ਅਤੇ ਜੇਕਰ ਅਸੀਂ ਉਸ ਨੂੰ ਦੁੱਖ ਤੋਂ ਬਾਅਦ, ਜਿਹੜਾ ਕਿ ਉਸ ਨੂੰ ਮਿਲਿਆ ਸੀ, ਕਿਰਪਾ (ਨਿਹਾਲ) ਕਰ ਦਿੰਦੇ ਹਾਂ ਤਾ ਉਹ ਆਖਦੇ ਹਨ ਕਿ ਇਹ ਤਾਂ ਸਾਡਾ ਹੱਕ ਸੀ। (ਅਤੇ ਆਖਦੇ ਹਨ ਕਿ) ਅਸੀਂ ਨਹੀਂ ਸਮਝਦੇ ਕਿ ਕਦੇ ਕਿਆਮਤ ਆਵੇਗੀ। ਅਤੇ ਜੇਕਰ ਆਪਣੇ ਰੱਬ ਵੱਲ ਵਾਪਿਸ ਮੋੜੇ ਵੀ ਗਏ ਤਾਂ ਉਸ ਕੋਲ ਮੇਰੇ ਲਈ ਸ੍ਰੇਸ਼ਟ (ਸੁੱਖ) ਹੀ ਹਨ। ਸੋ ਅਸੀਂ ਇਨ੍ਹਾਂ ਇਨਕਾਰੀਆਂ ਨੂੰ ਇਨ੍ਹਾਂ ਦੇ ਕਰਮਾ ਤੋ ਸਾਵਧਾਨ ਜ਼ਰੂਰ ਕਰਾਂਗੇ। ਅਤੇ ਇਨ੍ਹਾਂ ਨੂੰ ਸਖ਼ਤ ਸਜ਼ਾ ਦਾ ਮਜ਼ਾ ਚਖਾਵਾਂਗੇ।
وَإِذَا أَنْعَمْنَا عَلَى الْإِنْسَانِ أَعْرَضَ وَنَأَىٰ بِجَانِبِهِ وَإِذَا مَسَّهُ الشَّرُّ فَذُو دُعَاءٍ عَرِيضٍ
ਅਤੇ ਜਦੋਂ ਅਸੀਂ ਇਨਸਾਨ ਤੇ ਕਿਰਪਾ ਕਰਦੇ ਹਾਂ, ਤਾਂ ਉਹ ਮੂੰਹ ਮੌੜ ਲੈਂਦਾ ਹੈ। ਅਤੇ ਜਦੋਂ ਉਸ ਨੂੰ ਦੁੱਖ ਪਹੁੰਚਦਾ ਹੈ ਤਾਂ ਉਹ ਲੰਬੀਆਂ-ਲੰਬੀਆਂ ਬੇਨਤੀਆਂ ਕਰਨ ਵਾਲਾ ਬਣ ਜਾਂਦਾ ਹੈ।
قُلْ أَرَأَيْتُمْ إِنْ كَانَ مِنْ عِنْدِ اللَّهِ ثُمَّ كَفَرْتُمْ بِهِ مَنْ أَضَلُّ مِمَّنْ هُوَ فِي شِقَاقٍ بَعِيدٍ
ਆਖੋ ਕਿ ਦੱਸੋ, ਜੇਕਰ ਇਹ ਕੁਰਆਨ ਅੱਲਾਹ ਵੱਲੋਂ ਆਇਆ ਹੋਵੇ, ਫਿਰ ਤੁਸੀਂ ਇਸ ਨੂੰ ਝੁਠਲਾਉਂਦੇ ਕਿਉ ਹੋ। ਤਾਂ ਉਸ ਬੰਦੇ ਤੋਂ ਵੱਧ ਕੁਰਾਹੀਆ ਹੋਰ ਕੌਣ ਹੋਵੇਗਾ, ਜਿਹੜਾ ਵਿਰੋਧ ਵਿਚ ਵੀ ਬਹੁਤ ਦੂਰ ਲੰਘ ਗਿਆ ਹੋਵੇ।
سَنُرِيهِمْ آيَاتِنَا فِي الْآفَاقِ وَفِي أَنْفُسِهِمْ حَتَّىٰ يَتَبَيَّنَ لَهُمْ أَنَّهُ الْحَقُّ ۗ أَوَلَمْ يَكْفِ بِرَبِّكَ أَنَّهُ عَلَىٰ كُلِّ شَيْءٍ شَهِيدٌ
ਅਸੀਂ ਉਨ੍ਹਾਂ ਨੂੰ ਆਪਣੀਆਂ ਨਿਸ਼ਾਨੀਆਂ ਆਸੇ ਪਾਸੇ ਦੇ ਜਗਤ ਵਿਚ ਵੀ ਅਤੇ ਖ਼ੁਦ ਉਨ੍ਹਾਂ ਦੇ ਅੰਦਰ ਵੀ ਦਿਖਾਵਾਂਗੇ। ਇਥੋਂ’ ਤੱਕ ਕਿ ਖ਼ੁਦ ਉਨ੍ਹਾਂ ਤੇ ਪ੍ਰਗਟ ਹੋ ਜਾਵੇਗਾ ਕਿ ਇਹ ਕੁਰਆਨ ਸੱਚ ਹੈ। ਅਤੇ ਕੀ ਇਹ ਗੱਲ ਕਾਫੀ ਨਹੀਂ ਕਿ ਤੇਰਾ ਰੱਬ ਹਰ ਚੀਜ਼ ਦਾ ਗਵਾਹ ਹੈ।

Choose other languages: