Quran Apps in many lanuages:

Surah Fussilat Ayahs #47 Translated in Punjabi

مَا يُقَالُ لَكَ إِلَّا مَا قَدْ قِيلَ لِلرُّسُلِ مِنْ قَبْلِكَ ۚ إِنَّ رَبَّكَ لَذُو مَغْفِرَةٍ وَذُو عِقَابٍ أَلِيمٍ
ਤੁਹਾਨੂੰ ਉਹ ਹੀ ਗੱਲਾਂ ਕਹੀਆਂ ਜਾ ਰਹੀਆਂ ਹਨ। ਜਿਹੜੀਆਂ ਤੁਹਾਡੇ ਤੋਂ ਪਹਿਲੇ ਰਸੂਲਾਂ ਨੂੰ ਕਹੀਆਂ ਗਈਆਂ ਹਨ। ਬੇਸ਼ੱਕ ਤੁਹਾਡਾ ਰੱਬ ਮੁਆਫ਼ ਕਰਨ ਵਾਲਾ ਹੈ ਅਤੇ ਦੁਖ ਦਾਇਕ ਸਜ਼ਾ ਦੇਣ ਵਾਲਾ ਵੀ।
وَلَوْ جَعَلْنَاهُ قُرْآنًا أَعْجَمِيًّا لَقَالُوا لَوْلَا فُصِّلَتْ آيَاتُهُ ۖ أَأَعْجَمِيٌّ وَعَرَبِيٌّ ۗ قُلْ هُوَ لِلَّذِينَ آمَنُوا هُدًى وَشِفَاءٌ ۖ وَالَّذِينَ لَا يُؤْمِنُونَ فِي آذَانِهِمْ وَقْرٌ وَهُوَ عَلَيْهِمْ عَمًى ۚ أُولَٰئِكَ يُنَادَوْنَ مِنْ مَكَانٍ بَعِيدٍ
ਅਤੇ ਜੇਕਰ ਅਸੀਂ ਇਸ ਨੂੰ ਅਜਮੀ (ਗੈਰ-ਅਰਬੀ) ਕੁਰਆਨ ਬਣਾਉਂਦੇ ਤਾਂ ਉਹ ਆਖਦੇ ਕਿ ਇਸ ਦੀਆਂ ਆਇਤਾਂ ਸਾਫ ਸਾਫ ਬਿਆਨ ਕਿਉਂ ਨਹੀਂ ਕੀਤੀਆਂ ਗਈਆਂ। (ਇਹ ਕੀ ਹੋਇਆ) ਕਿ ਕੁਰਆਨ ਅਜਮੀ ਅਤੇ ਸਰੋਤੇ ਅਰਬੀ। ਆਖੋ, ਕਿ ਇਹ ਈਮਾਨ ਲਿਆਉਣ ਵਾਲਿਆਂ ਲਈ ਮਾਰਗ ਦਰਸ਼ਨ ਅਤੇ ਤੰਦਰੁਸਤੀ ਹੈ ਅਤੇ ਉਹ ਲੋਕ ਜਿਹੜੇ ਈਮਾਨ ਨਹੀਂ ਲਿਆਉਂਦੇ ਉਨ੍ਹਾਂ ਦੇ ਕੰਨਾਂ ਵਿਚ ਬੋਲਾਪਣ ਹੈ ਅਤੇ ਇਹ ਉਨ੍ਹਾਂ ਦੇ ਹੱਕ ਵਿਚ ਅੰਨ੍ਹਾਪਣ ਹੈ। ਇਹ ਲੋਕ ਮਾਨੋ ਦੂਰ ਦੇ ਸਥਾਨ ਤੋਂ ਪੁਕਾਰੇ ਜਾ ਰਹੇ ਹਨ।
وَلَقَدْ آتَيْنَا مُوسَى الْكِتَابَ فَاخْتُلِفَ فِيهِ ۗ وَلَوْلَا كَلِمَةٌ سَبَقَتْ مِنْ رَبِّكَ لَقُضِيَ بَيْنَهُمْ ۚ وَإِنَّهُمْ لَفِي شَكٍّ مِنْهُ مُرِيبٍ
ਅਤੇ ਅਸੀਂ ਮੂਸਾ ਨੂੰ ਕਿਤਾਬ ਦਿੱਤੀ ਸੀ ਤਾਂ ਉਸ ਵਿਚ ਮੱਤ-ਭੇਦ ਕੀਤਾ ਗਿਆ। ਅਤੇ ਜੇਕਰ ਤੇਰੇ ਰੱਬ ਵੱਲੋਂ ਇੱਕ ਗੱਲ ਪਹਿਲਾਂ ਨਿਰਧਾਰਿਤ ਨਾ ਹੋ ਚੁੱਕੀ ਹੁੰਦੀ। ਤਾਂ ਉਨ੍ਹਾਂ ਦੇ ਵਿਚ ਫ਼ੈਸਲਾ ਕਰ ਦਿੱਤਾ ਜਾਂਦਾ ਅਤੇ ਇਹ ਲੋਕ ਉਸ ਵੱਲੋਂ ਅਜਿਹੇ ਸ਼ੱਕ ਵਿਚ ਹਨ। ਜਿਸ ਨੇ ਇਨ੍ਹਾਂ ਨੂੰ ਦੁਬਿਧਾ ਵਿਚਕਾਰ ਪਾ ਰਖਿਆ ਹੈ।
مَنْ عَمِلَ صَالِحًا فَلِنَفْسِهِ ۖ وَمَنْ أَسَاءَ فَعَلَيْهَا ۗ وَمَا رَبُّكَ بِظَلَّامٍ لِلْعَبِيدِ
ਜਿਹੜਾ ਬੰਦਾ ਚੰਗੇ ਕਰਮ ਕਰੇਗਾ, ਤਾਂ ਆਪਣੇ ਲਈ ਹੀ ਕਰੇਗਾ ਅਤੇ ਜਿਹੜਾ ਬੰਦਾ ਬੁਰਾਈ ਕਰੇਗਾ ਤਾਂ ਉਸ ਦੀ ਬਿਪਤਾ ਵੀ ਉਸ ਤੇ ਹੀ ਆਵੇਗੀ। ਅਤੇ ਤੇਰਾ ਰੱਬ ਬੰਦਿਆਂ ਤੇ ਜ਼ੁਲਮ ਕਰਨ ਵਾਲਾ ਨਹੀਂ।
إِلَيْهِ يُرَدُّ عِلْمُ السَّاعَةِ ۚ وَمَا تَخْرُجُ مِنْ ثَمَرَاتٍ مِنْ أَكْمَامِهَا وَمَا تَحْمِلُ مِنْ أُنْثَىٰ وَلَا تَضَعُ إِلَّا بِعِلْمِهِ ۚ وَيَوْمَ يُنَادِيهِمْ أَيْنَ شُرَكَائِي قَالُوا آذَنَّاكَ مَا مِنَّا مِنْ شَهِيدٍ
ਕਿਆਮਤ ਦਾ ਗਿਆਨ ਅੱਲਾਹ ਨਾਲ ਹੀ ਸੰਬੰਧਿਤ ਹੈ। ਅਤੇ ਕੋਈ ਫ਼ਲ ਆਪਣੇ ਛਿਲਕੇ ਵਿਚੋ’ ਨਹੀਂ ਨਿਕਲਦਾ ਅਤੇ ਨਾ ਕੋਈ ਔਰਤ ਗਰਭਵਤੀ ਹੁੰਦੀ ਹੈ ਅਤੇ ਨਾ ਜਨਮ ਦਿੰਦੀ ਹੈ। ਪਰ ਇਹ ਸਾਰਾ ਕੂਝ ਉਸ ਦੇ ਗਿਆਨ ਨਾਲ ਹੁੰਦਾ ਹੈ। ਅਤੇ ਜਿਸ ਦਿਨ ਅੱਲਾਹ ਉਨ੍ਹਾਂ ਨੂੰ ਬੁਲਾਏਗਾ। (ਅਤੇ ਪੁੱਛੇਗਾ) ਕਿ ਮੇਰੇ ਸ਼ਰੀਕ ਕਿਥੇ ਹਨ, ਉਹ ਆਖਣਗੇ ਕਿ ਅਸੀਂ ਤੁਹਾਡੇ ਕੋਲ ਇਹ ਹੀ ਬੇਨਤੀ ਕਰਦੇ ਹਾਂ ਕਿ ਸਾਡੇ ਵਿਚੋਂ ਕੋਈ ਵੀ’ ਇਨ੍ਹਾਂ ਦਾ ਦਾਅਵੇਦਾਰ ਨਹੀਂ।

Choose other languages: