Quran Apps in many lanuages:

Surah Fussilat Ayahs #35 Translated in Punjabi

نَحْنُ أَوْلِيَاؤُكُمْ فِي الْحَيَاةِ الدُّنْيَا وَفِي الْآخِرَةِ ۖ وَلَكُمْ فِيهَا مَا تَشْتَهِي أَنْفُسُكُمْ وَلَكُمْ فِيهَا مَا تَدَّعُونَ
ਅਸੀਂ ਸੰਸਾਰਿਕ ਜੀਵਨ ਵਿਚ ਅਤੇ ਪ੍ਰਲੋਕ ਵਿਚ ਤੁਹਾਡੇ ਮਿੱਤਰ ਹਾਂ। ਅਤੇ ਤੁਹਾਡੇ ਲਈ ਉੱਤੇ ਹਰ ਚੀਜ਼ ਹੈ, ਜਿਸ ਲਈ ਤੁਹਾਡਾ ਦਿਲ ਕਰੇ ਅਤੇ ਤੁਹਾਡੇ ਲਈ ਉੱਤੇ ਹਰੇਕ ਚੀਜ਼ ਹੈ ਜਿਸ ਦੀ ਤੁਸੀਂ ਮੰਗ ਕਰੋ।
نُزُلًا مِنْ غَفُورٍ رَحِيمٍ
ਇਹ ਬਖਸ਼ਣ ਵਾਲੇ ਅਤੇ ਕਿਰਪਾ ਕਰਨ ਵਾਲੇ ਵੱਲੋਂ ਮਹਿਮਾਨ ਨਿਵਾਜ਼ੀ ਦੇ ਰੂਪ ਵਿਚ ਹੈ।
وَمَنْ أَحْسَنُ قَوْلًا مِمَّنْ دَعَا إِلَى اللَّهِ وَعَمِلَ صَالِحًا وَقَالَ إِنَّنِي مِنَ الْمُسْلِمِينَ
ਅਤੇ ਉਸ ਤੋਂ ਉੱਤਮ ਕਿਸ ਦੀ ਗੱਲ ਹੋਵੇਗੀ। ਜਿਸ ਨੇ ਅੱਲਾਹ ਵੱਲ ਬੁਲਾਇਆ ਅਤੇ ਚੰਗਾ ਕਰਮ ਕੀਤਾ ਅਤੇ ਕਿਹਾ ਕਿ ਮੈਂ ਆਗਿਆ ਪਾਲਣ ਕਰਨ ਵਾਲਿਆਂ ਵਿਚੋਂ’ ਹਾਂ।
وَلَا تَسْتَوِي الْحَسَنَةُ وَلَا السَّيِّئَةُ ۚ ادْفَعْ بِالَّتِي هِيَ أَحْسَنُ فَإِذَا الَّذِي بَيْنَكَ وَبَيْنَهُ عَدَاوَةٌ كَأَنَّهُ وَلِيٌّ حَمِيمٌ
ਨੇਕੀ ਅਤੇ ਬੁਰਾਈ ਦੋਵੇਂ ਬਰਾਬਰ ਨਹੀਂ, ਤੁਸੀਂ ਉੱਤਰ ਵਿਚ ਇਹ ਕਹੋ, ਜਿਹੜਾ ਇਸ ਤੋਂ ਸ੍ਰੇਸ਼ਟ ਹੋਵੇ। ਫਿਰ ਤੁਸੀਂ ਦੇਖੋਗੇ ਕਿ ਤੁਹਾਡੇ ਅਤੇ ਜਿਸ ਨਾਲ ਦੁਸ਼ਮਣੀ ਸੀ, ਉਹ ਅਜਿਹਾ ਹੋ ਗਿਆ ਹੈ। ਜਿਵੇਂ ਕੋਈ (ਗੂੜ੍ਹਾ) ਸੰਬੰਧ ਰੱਖਣ ਵਾਲਾ।
وَمَا يُلَقَّاهَا إِلَّا الَّذِينَ صَبَرُوا وَمَا يُلَقَّاهَا إِلَّا ذُو حَظٍّ عَظِيمٍ
ਅਤੇ ਇਹ ਗੱਲ ਉਸ ਨੂੰ ਹੀ ਮਿਲਦੀ ਹੈ, ਜਿਹੜਾਂ ਧੀਰਜ ਰੱਖਣ ਵਾਲਾ ਅਤੇ ਭਾਗਾਂ ਵਾਲਾ ਹੋਵੇ।

Choose other languages: