Quran Apps in many lanuages:

Surah Fatir Ayahs #32 Translated in Punjabi

وَمِنَ النَّاسِ وَالدَّوَابِّ وَالْأَنْعَامِ مُخْتَلِفٌ أَلْوَانُهُ كَذَٰلِكَ ۗ إِنَّمَا يَخْشَى اللَّهَ مِنْ عِبَادِهِ الْعُلَمَاءُ ۗ إِنَّ اللَّهَ عَزِيزٌ غَفُورٌ
ਅਤੇ ਇਸ ਤਰ੍ਹਾਂ ਮਨੁੱਖਾਂ ਜੀਵਨਧਾਰੀਆਂ ਅਤੇ ਪਸ਼ੂਆਂ ਵਿਚ ਵੀ ਅਲੱਗ-ਅਲੱਗ ਰੰਗਾਂ ਦੇ ਹਨ। ਅੱਲਾਹ ਤੋਂ ਉਸ ਦੇ ਸ਼ੰਦਿਆਂ ਵਿਚੋਂ ਸਿਰਫ਼ ਉਹੀ ਲੋਕ ਭੈਅ ਰੱਖਦੇ ਹਨ ਜਿਹੜੇ ਗਿਆਨ ਵਾਲੇ ਹਨ। ਬੇਸ਼ੱਕ ਅੱਲਾਹ ਸ਼ਕਤੀਸ਼ਾਲੀ ਅਤੇ ਮੁਆਫ਼ ਕਰਨ ਵਾਲਾ ਹੈ।
إِنَّ الَّذِينَ يَتْلُونَ كِتَابَ اللَّهِ وَأَقَامُوا الصَّلَاةَ وَأَنْفَقُوا مِمَّا رَزَقْنَاهُمْ سِرًّا وَعَلَانِيَةً يَرْجُونَ تِجَارَةً لَنْ تَبُورَ
ਜਿਹੜੇ ਲੋਕ ਅੱਲਾਹ ਦੀ ਕਿਤਾਬ ਪੜ੍ਹਦੇ ਹਨ ਅਤੇ ਨਮਾਜ਼ ਸਥਾਪਿਤ ਅਤੇ ਅਪ੍ਰਤੱਖ ਖਰਚ ਕਰਦੇ ਹਨ। ਉਹ ਅਜਿਹੇ ਵਪਾਰ ਦੇ ਇੱਛੂਕ ਹਨ ਜਿਸ ਵਿਚ ਕਦੇ ਵੀ ਮੰਦਾ ਨਹੀਂ ਆਵੇਗਾ।
لِيُوَفِّيَهُمْ أُجُورَهُمْ وَيَزِيدَهُمْ مِنْ فَضْلِهِ ۚ إِنَّهُ غَفُورٌ شَكُورٌ
ਤਾਂ ਕਿ ਅੱਲਾਹ ਉਨ੍ਹਾਂ ਨੂੰ ਉਨ੍ਹਾਂ ਦਾ ਪੂਰਾ ਬਦਲਾ ਦੇਵੇ। ਅਤੇ ਉਨ੍ਹਾਂ ਲਈ ਆਪਣੀ ਕਿਰਪਾ ਨਾਲ ਹੋਰ ਜ਼ਿਆਦਾ ਬਖਸ਼ਿਸ਼ ਕਰੇ। ਬੇਸ਼ੱਕ ਉਹ ਮੁਆਫ਼ ਕਰਨ ਵਾਲਾ ਅਤੇ ਗੁਣਾਂ ਦਾ ਕਦਰਦਾਨ ਹੈ।
وَالَّذِي أَوْحَيْنَا إِلَيْكَ مِنَ الْكِتَابِ هُوَ الْحَقُّ مُصَدِّقًا لِمَا بَيْنَ يَدَيْهِ ۗ إِنَّ اللَّهَ بِعِبَادِهِ لَخَبِيرٌ بَصِيرٌ
ਅਤੇ ਅਸੀਂ ਤੁਹਾਡੇ ਵੱਲ ਜਿਹੜੀ ਪੁਸਤਕ ਵਹੀ (ਭੇਜੀ) ਦਿੱਤੀ ਹੈ। ਉਹ, ਉਸ ਦੀ ਗਵਾਹੀ ਦੇਣ ਵਾਲੀ ਹੈ ਜਿਹੜੀ ਇਸ ਤੋਂ ਪਹਿਲਾਂ ਤੋਂ ਮੌਜੂਦ ਹੈ। ਬੇਸ਼ੱਕ ਅੱਲਾਹ ਆਪਣੇ ਬੰਦਿਆਂ ਦੀ ਖ਼ਬਰ ਰੱਖਣ ਵਾਲੇ ਅਤੇ ਦੇਖਣ ਵਾਲਾ ਹੈ।
ثُمَّ أَوْرَثْنَا الْكِتَابَ الَّذِينَ اصْطَفَيْنَا مِنْ عِبَادِنَا ۖ فَمِنْهُمْ ظَالِمٌ لِنَفْسِهِ وَمِنْهُمْ مُقْتَصِدٌ وَمِنْهُمْ سَابِقٌ بِالْخَيْرَاتِ بِإِذْنِ اللَّهِ ۚ ذَٰلِكَ هُوَ الْفَضْلُ الْكَبِيرُ
ਫਿਰ ਅਸੀਂ ਉਨ੍ਹਾਂ ਲੋਕਾਂ ਨੂੰ ਕਿਤਾਬ ਦਾ ਵਾਰਿਸ ਬਣਾਇਆ ਜਿਨ੍ਹਾਂ ਨੂੰ ਅਸੀਂ ਆਪਣੇ ਬੰਦਿਆਂ ਵਿਚੋਂ ਚੁਣ ਲਿਆ ਸੀ। ਸੋ ਉਨ੍ਹਾਂ ਵਿਚੋਂ ਕੁਝ ਆਪਣੇ ਆਪ ਉੱਪਰ ਜ਼ੁਲਮ ਕਰਨ ਵਾਲੇ ਹਨ ਅਤੇ ਉਨ੍ਹਾਂ ਵਿਚੋਂ ਹੀਂ ਕੂਝ ਵਿਚਕਾਰਲੇ ਰਾਹ ਤੇ ਹਨ। ਅਤੇ ਉਨ੍ਹਾਂ ਵਿਚੋਂ ਕੁਝ ਅੱਲਾਹ ਦੀ ਕਿਰਪਾ ਨਾਲ ਚੰਗੇ ਕੰਮਾਂ ਵਿਚ ਅੱਗੇ ਜਾਣ ਵਾਲੇ ਹਨ। ਇਹ ਸਭ ਤੋਂ ਵੱਡੀ ਕਿਰਪਾ ਹੈ।

Choose other languages: