Quran Apps in many lanuages:

Surah Az-Zamar Ayahs #75 Translated in Punjabi

وَسِيقَ الَّذِينَ كَفَرُوا إِلَىٰ جَهَنَّمَ زُمَرًا ۖ حَتَّىٰ إِذَا جَاءُوهَا فُتِحَتْ أَبْوَابُهَا وَقَالَ لَهُمْ خَزَنَتُهَا أَلَمْ يَأْتِكُمْ رُسُلٌ مِنْكُمْ يَتْلُونَ عَلَيْكُمْ آيَاتِ رَبِّكُمْ وَيُنْذِرُونَكُمْ لِقَاءَ يَوْمِكُمْ هَٰذَا ۚ قَالُوا بَلَىٰ وَلَٰكِنْ حَقَّتْ كَلِمَةُ الْعَذَابِ عَلَى الْكَافِرِينَ
ਅਤੇ ਜਿਨ੍ਹਾਂ ਲੋਕਾਂ ਨੇ ਝੁਠਲਾਇਆ ਉਹ ਜੋੜੇ-ਜੋੜੇ (ਸਮੂਹ) ਬਣਾਕੇ ਉਸ ਦੇ ਦੁਆਰ ਖੌਲ੍ਹ ਦਿੱਤੇ ਜਾਣਗੇ ਅਤੇ ਉਸ ਦੇ ਪਹਿਰੇਦਾਰ ਉਨ੍ਹਾਂ ਨੂੰ ਕਹਿਣਗੇ ਤੁਹਾਡੇ ਰੱਬ ਦੀਆਂ ਆਇਤਾਂ ਸੁਣਾਉਂਦੇ ਸਨ ਅਤੇ ਤੁਹਾਨੂੰ ਤੁਹਾਡੇ ਇਸ ਦਿਨ ਦੀ ਮੁਲਾਕਾਤ ਤੋਂ ਡਰਾਉਂਦੇ ਸਨ। ਉਹ ਕਹਿਣਗੇ ਹਾਂ। ਪਰੰਤੂ ਸਜ਼ਾ ਦਾ ਵਾਅਦਾ ਅਵਗਿਅਕਾਰੀਆਂ ਦੇ ਉੱਪਰ ਪੂਰਾ ਹੋ ਕੇ ਰਹੇਗਾ।
قِيلَ ادْخُلُوا أَبْوَابَ جَهَنَّمَ خَالِدِينَ فِيهَا ۖ فَبِئْسَ مَثْوَى الْمُتَكَبِّرِينَ
ਆਖਿਆ ਜਾਵੇਗਾ ਕਿ ਨਰਕ ਦੇ ਦਰਵਾਜ਼ਿਆਂ ਵਿਚ ਦਾਖ਼ਿਲ ਹੋ ਜਾਉ ਉਸ ਵਿਚ ਹਮੇਸ਼ਾ ਰਹਿਣ ਲਈ ਸੋ ਹੰਕਾਰ ਕਰਨ ਵਾਲਿਆਂ ਲਈ ਕਿਹੋ ਜਿਹਾ ਬ਼ੂਰਾ ਟਿਕਾਣਾ ਹੈ।
وَسِيقَ الَّذِينَ اتَّقَوْا رَبَّهُمْ إِلَى الْجَنَّةِ زُمَرًا ۖ حَتَّىٰ إِذَا جَاءُوهَا وَفُتِحَتْ أَبْوَابُهَا وَقَالَ لَهُمْ خَزَنَتُهَا سَلَامٌ عَلَيْكُمْ طِبْتُمْ فَادْخُلُوهَا خَالِدِينَ
ਅਤੇ ਜਿਹੜੇ ਲੋਕ ਆਪਣੇ ਰੱਬ ਤੋਂ ਡਰੇ ਉਹ ਅਲੱਗ-ਅਲੱਗ ਕਰਕੇ ਜੰਨਤ ਵੱਲ ਲਿਜਾਏ ਜਾਣਗੇ। ਇੱਥੋਂ ਤੱਕ ਜਦੋਂ ਉਹ ਉੱਤੇ ਪਹੁੰਚਣਗੇ ਤਾਂ ਉਸ ਦੇ ਦਰਵਾਜ਼ੇ ਖੌਲ੍ਹ ਦਿੱਤੇ ਜਾਣਗੇ ਅਤੇ ਉਸ ਦੇ ਪਹਿਰੇਦਾਰ ਵੀ ਉਨ੍ਹਾਂ ਨੂੰ ਕਹਿਣਗੇ ਕਿ ਤੁਹਾਨੂੰ ਸਲਾਮ ਹੋਵੇ ਖੂਸ਼ ਰਹੋ ਅਤੇ ਇਸ ਵਿਚ ਦਾਖ਼ਿਲ ਹੋ ਜਾਵੋ ਹਮੇਸ਼ਾ ਲਈ।
وَقَالُوا الْحَمْدُ لِلَّهِ الَّذِي صَدَقَنَا وَعْدَهُ وَأَوْرَثَنَا الْأَرْضَ نَتَبَوَّأُ مِنَ الْجَنَّةِ حَيْثُ نَشَاءُ ۖ فَنِعْمَ أَجْرُ الْعَامِلِينَ
ਅਤੇ ਉਹ ਕਹਿਣਗੇ ਕਿ ਸ਼ੁਕਰ ਹੈ, ਉਸ ਅੱਲਾਹ ਦਾ, ਜਿਸ ਨੇ ਸਾਡੇ ਨਾਲ ਆਪਣਾ ਵਾਅਦਾ ਪੂਰਾ ਕਰ ਦਿਖਾਇਆ ਹੈ ਅਤੇ ਸਾਨੂੰ ਇਸ ਧਰਤੀ ਦਾ ਵਾਰਿਸ ਬਣਾ ਦਿੱਤਾ ਹੈ। ਅਸੀਂ ਸਵਰਗ ਵਿਚ ਜਿਥੇ ਚਾਹੀਏ ਵਾਸ ਕਰੀਏ। ਤਾਂ ਖੂਬ ਬਦਲਾ ਹੈ (ਚੰਗੇ) ਕਰਮ ਕਰਨ ਵਾਲਿਆਂ ਦਾ।
وَتَرَى الْمَلَائِكَةَ حَافِّينَ مِنْ حَوْلِ الْعَرْشِ يُسَبِّحُونَ بِحَمْدِ رَبِّهِمْ ۖ وَقُضِيَ بَيْنَهُمْ بِالْحَقِّ وَقِيلَ الْحَمْدُ لِلَّهِ رَبِّ الْعَالَمِينَ
ਅਤੇ ਤੁਸੀਂ ਫ਼ਰਿਸ਼ਤਿਆਂ ਨੂੰ ਦੇਖੌਗੇ ਕਿ ਸਿੰਘਾਸਣ ਦੇ ਚਾਰੇ ਪਾਸੇ ਘੇਰਾ ਬਣਾ ਕੇ ਆਪਣੇ ਰੱਬ ਦੀ ਪ੍ਰਸੰਸਾ ਅਤੇ ਸਿਫ਼ਤ ਸਲਾਹ ਕਰਦੇ ਹੋਣਗੇ। ਅਤੇ ਲੋਕਾਂ ਦੇ ਵਿਚਕਾਰ ਠੀਕ-ਠੀਕ ਫ਼ੈਸਲਾ ਕਰ ਦਿੱਤਾ ਜਾਵੇਗਾ ਅਤੇ ਆਖਿਆ ਜਾਵੇਗਾ ਕਿ ਸਾਰੀ ਪ੍ਰਸੰਸਾ ਅੱਲਾਹ ਲਈ ਹੈ ਜਿਹੜਾ ਸਾਰੇ ਸੰਸਾਰ ਦਾ ਮਾਲਕ ਹੈ।

Choose other languages: