Quran Apps in many lanuages:

Surah At-Taghabun Ayahs #17 Translated in Punjabi

اللَّهُ لَا إِلَٰهَ إِلَّا هُوَ ۚ وَعَلَى اللَّهِ فَلْيَتَوَكَّلِ الْمُؤْمِنُونَ
ਅੱਲਾਹ (ਜੋ ਬੰਦਗੀ ਦੇ ਯੋਗ ਹੈ) ਉਸ ਤੋਂ ਬਿਨਾ ਕੋਈ ਪੂਜਣਯੋਗ ਨਹੀਂ ਅਤੇ ਈਮਾਨ ਵਾਲਿਆਂ ਨੂੰ ਅੱਲਾਹ ਤੇ ਹੀ ਭਰੋਸਾ ਰੱਖਣਾ ਚਾਹੀਦਾ ਹੈ।
يَا أَيُّهَا الَّذِينَ آمَنُوا إِنَّ مِنْ أَزْوَاجِكُمْ وَأَوْلَادِكُمْ عَدُوًّا لَكُمْ فَاحْذَرُوهُمْ ۚ وَإِنْ تَعْفُوا وَتَصْفَحُوا وَتَغْفِرُوا فَإِنَّ اللَّهَ غَفُورٌ رَحِيمٌ
ਹੇ ਈਮਾਨ ਵਾਲਿਓ! ਤੁਹਾਡੀਆਂ ਪਤਨੀਆਂ ਤੇ ਤੁਹਾਡੀਆਂ ਔਲਾਦਾਂ ਵਿਚੋਂ ਕੁਝ ਤੁਹਾਡੇ ਵੈਰੀ ਹਨ। ਸੋ ਤੁਸੀਂ ਉਨ੍ਹਾਂ ਤੋਂ ਸਾਵਧਾਨ ਰਹੋ। ਅਤੇ ਜੇਕਰ ਤੁਸੀਂ ਮੁਆਫ਼ ਕਰ ਦੇਵੋ ਅਤੇ ਦਰ ਗੁਜ਼ਰ ਕਰ ਦਿਓ, ਤਾਂ ਅੱਲਾਹ ਮੁਆਫ਼ ਕਰਨ ਵਾਲਾ ਅਤੇ ਰਹਿਮ ਕਰਨ ਵਾਲਾ ਹੈ।
إِنَّمَا أَمْوَالُكُمْ وَأَوْلَادُكُمْ فِتْنَةٌ ۚ وَاللَّهُ عِنْدَهُ أَجْرٌ عَظِيمٌ
ਤੁਹਾਡੀ ਜਇਦਾਦ ਅਤੇ ਤੁਹਾਡੀ ਔਲਾਦ ਇਮਾਤਿਹਾਨ ਦੀ ਵਸਤੂ ਹੈ। ਅਤੇ ਅੱਲਾਹ ਦੇ ਕੋਲ ਬਹੁਤ ਵੱਡਾ ਬਦਲਾ ਹੈ।
فَاتَّقُوا اللَّهَ مَا اسْتَطَعْتُمْ وَاسْمَعُوا وَأَطِيعُوا وَأَنْفِقُوا خَيْرًا لِأَنْفُسِكُمْ ۗ وَمَنْ يُوقَ شُحَّ نَفْسِهِ فَأُولَٰئِكَ هُمُ الْمُفْلِحُونَ
ਸੋ ਤੁਸੀਂ ਜਿਥੋਂ ਤੱਕ ਹੋ ਸਕੇ ਅੱਲਾਹ ਤੋਂ ਡਰੋਂ। ਸੁਣੋਂ, ਮੰਨੋ ਅਤੇ ਖਰਚ ਕਰੋ। ਇਹ ਤੁਹਾਡੇ ਲਈ ਬਿਹਤਰ ਹੈ ਅਤੇ ਜਿਹੜਾ ਸੰਦਾ ਦਿਲ ਦੀ ਤੰਗੀ (ਕੰਜੂਸੀ? ਤੋਂ ਬਚਿਆ ਰਿਹਾ, ਤਾਂ ਅਜਿਹੇ ਲੋਕ ਸਫ਼ਲਤਾ ਪਾਉਣ ਵਾਲੇ ਹਨ।)
إِنْ تُقْرِضُوا اللَّهَ قَرْضًا حَسَنًا يُضَاعِفْهُ لَكُمْ وَيَغْفِرْ لَكُمْ ۚ وَاللَّهُ شَكُورٌ حَلِيمٌ
ਜੇਕਰ ਤੁਸੀਂ ਅੱਲਾਹ ਨੂੰ ਚੰਗਾ ਕਰਜ਼ਾ (ਨਿਸ਼ਕਾਮ ਸੇਵਾ) ਦੇਵੋਗੇ ਤਾਂ ਉਹ ਉਸ ਨੂੰ ਤੁਹਾਡੇ ਲਈ ਕਈ ਗੁਣਾ ਵਧਾ ਦੇਵੇਗਾ। ਅਤੇ ਤੁਹਾਨੂੰ ਮੁਆਫ਼ ਕਰ ਦੇਵੇਗਾ। ਅੱਲਾਹ ਕਦਰਦਾਨ ਅਤੇ ਸਹਿਣਸ਼ੀਲ ਹੈ।

Choose other languages: