Quran Apps in many lanuages:

Surah Ash-Shura Ayahs #53 Translated in Punjabi

أَوْ يُزَوِّجُهُمْ ذُكْرَانًا وَإِنَاثًا ۖ وَيَجْعَلُ مَنْ يَشَاءُ عَقِيمًا ۚ إِنَّهُ عَلِيمٌ قَدِيرٌ
ਜਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਧੀਆਂ ਪੁੱਤਰਾਂ ਨੂੰ ਇਕੱਠੇ ਕਰ ਦਿੰਦਾ ਹੈ। ਅਤੇ ਜਿਸ ਨੂੰ ਚਾਹੁੰਦਾ ਹੈ ਬੇਔਲਾਦ ਰਖਦਾ ਹੈ। ਬੇਸ਼ੱਕ ਉਹ ਜਾਣਨ ਵਾਲਾ ਅਤੇ ਸਮਰੱਥਾ ਰੱਖਣ ਵਾਲਾ ਹੈ।
وَمَا كَانَ لِبَشَرٍ أَنْ يُكَلِّمَهُ اللَّهُ إِلَّا وَحْيًا أَوْ مِنْ وَرَاءِ حِجَابٍ أَوْ يُرْسِلَ رَسُولًا فَيُوحِيَ بِإِذْنِهِ مَا يَشَاءُ ۚ إِنَّهُ عَلِيٌّ حَكِيمٌ
ਅਤੇ ਕਿਸੇ ਮਨੁੱਖ ਕੋਲ ਇਹ ਤਾਕਤ ਨਹੀ ਕਿ ਉਸ ਅੱਲਾਹ ਨਾਲ ਗੱਲ ਕਰ ਸਕੇ, ਪਰੰਤੂ ਵਹੀ ਦੇ ਰਾਹੀ’ ਜਾ ਪਰਦੇ ਦੇ ਪਿੱਛੇ ਤੋਂ ਜਾਂ ਉਹ ਕਿਸੇ ਫ਼ਰਿਸ਼ਤੇ ਨੂੰ ਭੇਜ ਦੇਵੇ ਕਿ ਉਹ ਉਸ ਦੀ ਆਗਿਆ ਨਾਲ ਵਹੀ ਕਰ ਦੇਵੇ, ਜੇਕਰ ਉਹ ਚਾਹੇ। ਬੇਸ਼ੱਕ ਉਹ ਸਭ ਤੋਂ ਉੱਪਰ ਹੈ। ਬਿਬੇਕ ਵਾਲਾ ਹੈ।
وَكَذَٰلِكَ أَوْحَيْنَا إِلَيْكَ رُوحًا مِنْ أَمْرِنَا ۚ مَا كُنْتَ تَدْرِي مَا الْكِتَابُ وَلَا الْإِيمَانُ وَلَٰكِنْ جَعَلْنَاهُ نُورًا نَهْدِي بِهِ مَنْ نَشَاءُ مِنْ عِبَادِنَا ۚ وَإِنَّكَ لَتَهْدِي إِلَىٰ صِرَاطٍ مُسْتَقِيمٍ
ਅਤੇ ਇਸ ਤਰਾਂ ਅਸੀਂ ਤੁਹਾਡੇ ਵੱਲ ਪ੍ਰਕਾਸ਼ਨਾ ਕੀਤੀ ਹੈ। ਆਪਣੇ ਹੁਕਮ ਨਾਲ ਇੱਕ ਰੂਹ-ਹੁਲ-ਕੁਦੂਸ (ਹਜ਼ਰਤ ਜਿਬਰਾਈਲ ਫ਼ਰਿਸ਼ਤਾ) ਰਾਹੀਂ। ਤੁਸੀਂ ਨਾ ਜਾਣਦੇ ਸੀ ਕਿ ਕਿਤਾਬ ਕੀ ਚੀਜ਼ ਹੈ। ਅਤੇ ਨਾ ਇਹ ਜਾਣਦੇ ਸੀ ਕਿ ਈਮਾਨ ਕੀ ਚੀਜ਼ ਹੈ। ਪਰੰਤੂ ਅਸੀਂ ਇਸ ਚਾਹੁੰਦੇ ਹਾਂ, ਨਸੀਹਤ ਪ੍ਰਾਨ ਕਰਦੇ ਹਾਂ। ਬੇਸ਼ੱਕ ਤੁਸੀਂ ਇੱਕ ਸਿੱਧੇ ਰਾਹ ਤੇ ਹੋ ਅਤੇ ਮਾਰਗ ਦਰਸ਼ਨ ਕਰ ਰਹੇ ਹੋ।
صِرَاطِ اللَّهِ الَّذِي لَهُ مَا فِي السَّمَاوَاتِ وَمَا فِي الْأَرْضِ ۗ أَلَا إِلَى اللَّهِ تَصِيرُ الْأُمُورُ
ਉਸ ਅੱਲਾਹ ਦੇ ਰਾਹ ਵੱਲ ਜਿਸ ਦਾ ਉਹ ਸਾਰਾ ਕੁਝ ਹੈ ਜਿਹੜਾ ਆਕਾਸ਼ਾਂ ਅਤੇ ਧਰਤੀ ਵਿਚ ਹੈ। ਸੁਣ ਲਵੋ, ਸਾਰੇ ਮਾਮਲੇ ਅੱਲਾਹ ਹੀ ਵੱਲ ਮੋੜੇ ਜਾਣ ਵਾਲੇ ਹਨ।

Choose other languages: