Quran Apps in many lanuages:

Surah Ash-Shura Ayahs #50 Translated in Punjabi

وَمَا كَانَ لَهُمْ مِنْ أَوْلِيَاءَ يَنْصُرُونَهُمْ مِنْ دُونِ اللَّهِ ۗ وَمَنْ يُضْلِلِ اللَّهُ فَمَا لَهُ مِنْ سَبِيلٍ
ਅਤੇ ਉਨ੍ਹਾਂ ਲਈ ਕੋਈ ਸਹਾਇਕ ਨਹੀਂ’ ਹੋਵੇਗਾ, ਜਿਹੜਾ ਅੱਲਾਹ ਦੇ ਮੁਕਾਬਲੇ ਉਸ ਦੀ ਮਦਦ ਕਰੇ। ਅੱਲਾਹ ਜਿਸ ਨੂੰ ਕੁਰਾਹੇ ਪਾ ਦੇਵੇ, ਤਾਂ ਉਸ ਲਈ ਕੋਈ ਰਾਹ ਨਹੀਂ।
اسْتَجِيبُوا لِرَبِّكُمْ مِنْ قَبْلِ أَنْ يَأْتِيَ يَوْمٌ لَا مَرَدَّ لَهُ مِنَ اللَّهِ ۚ مَا لَكُمْ مِنْ مَلْجَإٍ يَوْمَئِذٍ وَمَا لَكُمْ مِنْ نَكِيرٍ
ਤੁਸੀਂ ਆਪਣੇ ਰੱਬ ਦਾ ਸੱਦਾ ਕਬੂਲ ਕਰੋਂ, ਇਸ ਤੋਂ ਪਹਿਲਾਂ ਕਿ ਅਜਿਹਾ ਦਿਨ ਆ ਜਾਵੇ, ਜਦੋਂ ਅੱਲਾਹ ਵੱਲੋਂ ਟਲਣਾ ਨਹੀਂ ਹੋਵੇਗਾ। ਉਸ ਦਿਨ ਤੁਹਾਡੇ ਲਈ ਨਾ ਕੋਈ ਸ਼ਰਣ ਹੋਵੇਗੀ ਅਤੇ ਨਾ ਤੁਸੀਂ ਕਿਸੇ ਚੀਜ਼ ਤੋਂ ਮੂੰਹ ਮੋੜ ਸਕੋਗੇ।
فَإِنْ أَعْرَضُوا فَمَا أَرْسَلْنَاكَ عَلَيْهِمْ حَفِيظًا ۖ إِنْ عَلَيْكَ إِلَّا الْبَلَاغُ ۗ وَإِنَّا إِذَا أَذَقْنَا الْإِنْسَانَ مِنَّا رَحْمَةً فَرِحَ بِهَا ۖ وَإِنْ تُصِبْهُمْ سَيِّئَةٌ بِمَا قَدَّمَتْ أَيْدِيهِمْ فَإِنَّ الْإِنْسَانَ كَفُورٌ
ਇਸ ਲਈ ਜਦੋਂ ਉਹ ਮੂੰਹ ਮੋੜਣ ਤਾਂ ਅਸੀਂ ਤੁਹਾਨੂੰ ਉਨ੍ਹਾਂ ਉੱਪਰ ਰਖਵਾਲੇ ਬਣਾ ਕੇ ਨਹੀਂ ਭੇਜਿਆ। ਤੁਹਾਡੀ ਜਿੰਮੇਵਾਰੀ ਸਿਰਫ਼ (ਸੁਨੇਹਾ) ਪਹੁੰਚਾਉਂਣਾ ਹੈ। ਅਤੇ ਮਨੁੱਖ ਨੂੰ ਜਦੋਂ ਅਸੀਂ ਆਪਣੀ ਕਿਰਪਾ ਨਾਲ ਨਿਹਾਲ ਕਰਦੇ ਹਾਂ, ਤਾਂ ਉਹ ਉਸ ਨਾਲ ਖੁਸ਼ ਹੋ ਜਾਂਦਾ ਹੈ। ਅਤੇ ਜੇਕਰ ਉਨ੍ਹਾਂ ਦੇ ਕੀਤੇ ਕਰਮਾ ਦੇ ਬਦਲੇ ਉਨ੍ਹਾਂ ਨੂੰ ਕੋਈ ਤਕਲੀਫ਼ ਆ ਜਾਂਦੀ ਹੈ, ਤਾਂ ਇਨਸਾਨ ਨਾ-ਸ਼ੁਕਰੀ ਕਰਨ ਲੱਗ ਜਾਂਦਾ ਹੈ।
لِلَّهِ مُلْكُ السَّمَاوَاتِ وَالْأَرْضِ ۚ يَخْلُقُ مَا يَشَاءُ ۚ يَهَبُ لِمَنْ يَشَاءُ إِنَاثًا وَيَهَبُ لِمَنْ يَشَاءُ الذُّكُورَ
ਆਕਾਸ਼ਾਂ ਅਤੇ ਧਰਤੀ ਦੀ ਬਾਦਸ਼ਾਹੀ ਅੱਲਾਹ ਲਈ ਹੀ ਹੈ, ਉਹ ਜਿਸ ਨੂੰ ਚਾਹੁੰਦਾ ਹੈ ਪੈਦਾ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਧੀਆਂ ਬਖਸ਼ਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਪੁੱਤਰ ਪ੍ਰਦਾਨ ਕਰਦਾ ਹੈ।
أَوْ يُزَوِّجُهُمْ ذُكْرَانًا وَإِنَاثًا ۖ وَيَجْعَلُ مَنْ يَشَاءُ عَقِيمًا ۚ إِنَّهُ عَلِيمٌ قَدِيرٌ
ਜਾਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀਆਂ ਧੀਆਂ ਪੁੱਤਰਾਂ ਨੂੰ ਇਕੱਠੇ ਕਰ ਦਿੰਦਾ ਹੈ। ਅਤੇ ਜਿਸ ਨੂੰ ਚਾਹੁੰਦਾ ਹੈ ਬੇਔਲਾਦ ਰਖਦਾ ਹੈ। ਬੇਸ਼ੱਕ ਉਹ ਜਾਣਨ ਵਾਲਾ ਅਤੇ ਸਮਰੱਥਾ ਰੱਖਣ ਵਾਲਾ ਹੈ।

Choose other languages: