Quran Apps in many lanuages:

Surah Ash-Shura Ayahs #46 Translated in Punjabi

إِنَّمَا السَّبِيلُ عَلَى الَّذِينَ يَظْلِمُونَ النَّاسَ وَيَبْغُونَ فِي الْأَرْضِ بِغَيْرِ الْحَقِّ ۚ أُولَٰئِكَ لَهُمْ عَذَابٌ أَلِيمٌ
ਦੌਸ਼ ਸਿਰਫ਼ ਉਨ੍ਹਾਂ ਤੇ ਹੈ, ਜਿਹੜੇ ਲੋਕਾਂ ਤੇ ਜ਼ੁਲਮ ਕਰਦੇ ਹਨ ਅਤੇ ਧਰਤੀ ਤੇ ਨਜਾਇਜ਼ ਤੌਰ ਤੇ ਵਿਰੋਧ ਕਰਦੇ ਹਨ। ਇਹ ਹੀ ਲੋਕ ਹਨ ਜਿਨ੍ਹਾਂ ਲਈ ਦਰਦਨਾਕ ਸਜ਼ਾ ਹੈ।
وَلَمَنْ صَبَرَ وَغَفَرَ إِنَّ ذَٰلِكَ لَمِنْ عَزْمِ الْأُمُورِ
ਅਤੇ ਜਿਸ ਬੰਦੇ ਨੇ ਧੀਰਜ ਰੱਖਿਆ ਅਤੇ ਮੁਆਫ਼ ਕਰ ਦਿੱਤਾ, ਤਾਂ ਬੇਸ਼ੱਕ ਇਹ ਹਿੰਮਤ ਦਾ ਕੰਮ ਹੈ।
وَمَنْ يُضْلِلِ اللَّهُ فَمَا لَهُ مِنْ وَلِيٍّ مِنْ بَعْدِهِ ۗ وَتَرَى الظَّالِمِينَ لَمَّا رَأَوُا الْعَذَابَ يَقُولُونَ هَلْ إِلَىٰ مَرَدٍّ مِنْ سَبِيلٍ
ਅਤੇ ਜਿਹੜੇ ਬੰਦੇ ਨੂੰ ਅੱਲਾਹ ਕੁਰਾਹੇ ਪਾ ਦੇਵੇ ਤਾਂ ਉਸ ਤੋਂ ਬਾਅਦ ਉਸ ਦਾ ਕੋਈ ਸਾਥੀ ਨਹੀਂ। ਅਤੇ ਤੁਸੀਂ ਜ਼ਾਲਮਾਂ ਨੂੰ ਦੇਖੋਗੇ ਕਿ ਜਦੋਂ ਉਹ ਸਜ਼ਾ ਨੂੰ ਪ੍ਰਾਪਤ ਕਰਨਗੇ ਤਾਂ ਉਹ ਆਖਣਗੇ ਕਿ ਕੀ ਵਾਪਿਸ ਜਾਣ ਦਾ ਕੋਈ ਤਰੀਕਾ ਹੈ। ਅਤੇ ਤੁਸੀਂ ਉਨ੍ਹਾਂ ਨੂੰ ਦੇਖੋਗੇ ਕਿ ਉਹ ਨਰਕ ਦੇ ਸਾਹਮਣੇ ਲਿਆਏ ਜਾਣਗੇ।
وَتَرَاهُمْ يُعْرَضُونَ عَلَيْهَا خَاشِعِينَ مِنَ الذُّلِّ يَنْظُرُونَ مِنْ طَرْفٍ خَفِيٍّ ۗ وَقَالَ الَّذِينَ آمَنُوا إِنَّ الْخَاسِرِينَ الَّذِينَ خَسِرُوا أَنْفُسَهُمْ وَأَهْلِيهِمْ يَوْمَ الْقِيَامَةِ ۗ أَلَا إِنَّ الظَّالِمِينَ فِي عَذَابٍ مُقِيمٍ
ਉਹ ਅਪਮਾਨ ਨਾਲ ਝੁੱਕੇ ਹੋਏ ਹੋਣਗੇ। ਛੁਪੀਆਂ ਹੋਈਆਂ ਨਜ਼ਰਾਂ ਨਾਲ ਦੇਖਦੇ ਹੋਣਗੇ। ਅਤੇ ਈਮਾਨ ਵਾਲੇ ਆਖਣਗੇ ਕਿ ਘਾਟੇ ਵਾਲੇ ਉਹ ਹੀ ਲੋਕ ਹਨ, ਜਿਨ੍ਹਾਂ ਨੇ ਕਿਆਮਤ ਦੇ ਦਿਨ ਦੇ ਦਿਨ ਆਪਣੇ ਆਪ ਨੂੰ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਘਾਟੇ ਵਿਚ ਪਾ ਦਿੱਤਾ। ਸੁਣ ਲਵੋ, ਜ਼ਾਲਿਮ ਲੋਕ ਹਮੇਸ਼ਾ ਸਜ਼ਾ ਵਿਚ ਰਹਿਣਗੇ।
وَمَا كَانَ لَهُمْ مِنْ أَوْلِيَاءَ يَنْصُرُونَهُمْ مِنْ دُونِ اللَّهِ ۗ وَمَنْ يُضْلِلِ اللَّهُ فَمَا لَهُ مِنْ سَبِيلٍ
ਅਤੇ ਉਨ੍ਹਾਂ ਲਈ ਕੋਈ ਸਹਾਇਕ ਨਹੀਂ’ ਹੋਵੇਗਾ, ਜਿਹੜਾ ਅੱਲਾਹ ਦੇ ਮੁਕਾਬਲੇ ਉਸ ਦੀ ਮਦਦ ਕਰੇ। ਅੱਲਾਹ ਜਿਸ ਨੂੰ ਕੁਰਾਹੇ ਪਾ ਦੇਵੇ, ਤਾਂ ਉਸ ਲਈ ਕੋਈ ਰਾਹ ਨਹੀਂ।

Choose other languages: