Quran Apps in many lanuages:

Surah An-Nur Ayahs #24 Translated in Punjabi

وَلَوْلَا فَضْلُ اللَّهِ عَلَيْكُمْ وَرَحْمَتُهُ وَأَنَّ اللَّهَ رَءُوفٌ رَحِيمٌ
ਅਤੇ ਜੇਕਰ ਤੁਹਾਡੇ ਤੇ ਅੱਲਾਹ ਦੀ ਕਿਰਪਾ ਅਤੇ ਉਸ ਦੀ ਦਇਆ ਨਾ ਹੁੰਦੀ। ਅਤੇ ਇਹ ਕਿ ਅੱਲਾਹ ਨਰਮੀ ਕਰਨ ਵਾਲਾ ਅਤੇ ਰਹਿਮਤ ਕਰਨ ਵਾਲਾ ਹੈ।
يَا أَيُّهَا الَّذِينَ آمَنُوا لَا تَتَّبِعُوا خُطُوَاتِ الشَّيْطَانِ ۚ وَمَنْ يَتَّبِعْ خُطُوَاتِ الشَّيْطَانِ فَإِنَّهُ يَأْمُرُ بِالْفَحْشَاءِ وَالْمُنْكَرِ ۚ وَلَوْلَا فَضْلُ اللَّهِ عَلَيْكُمْ وَرَحْمَتُهُ مَا زَكَىٰ مِنْكُمْ مِنْ أَحَدٍ أَبَدًا وَلَٰكِنَّ اللَّهَ يُزَكِّي مَنْ يَشَاءُ ۗ وَاللَّهُ سَمِيعٌ عَلِيمٌ
ਹੇ ਈਮਾਨ ਵਾਲਿਓ! ਤੁਸੀਂ ਸ਼ੈਤਾਨ ਦੇ ਪਦ ਚਿੰਨ੍ਹਾ ਤੇ ਨਾ ਚੱਲੋ। ਅਤੇ ਜਿਹੜਾ ਬੰਦਾ ਸ਼ੈਤਾਨ ਦੇ ਪਦ ਚਿੰਨ੍ਹਾ ਦਾ ਪਾਲਣ ਕਰੇਗਾ ਤਾਂ ਉਹ ਉਸ ਨੂੰ ਅਸ਼ਲੀਲਤਾ ਅਤੇ ਬੁਰਾਈ ਦਾ ਹੀ ਕੰਮ ਕਰਨ ਨੂੰ ਕਹੇਗਾ। ਅਤੇ ਜੇਕਰ ਤੁਹਾਡੇ ਉੱਪਰ ਅੱਲਾਹ ਦੀ ਕਿਰਪਾ ਅਤੇ ਉਸ ਦੀ ਰਹਿਮਤ ਨਾ ਹੁੰਦੀ ਤਾਂ ਤੁਹਾਡੇ ਵਿਚੋਂ ਕੋਈ ਬੰਦਾ ਪਵਿੱਤਰ ਨਹੀਂ’ ਹੋ ਸਕਦਾ। ਲੇਕਿਨ ਅੱਲਾਹ ਜਿਸ ਨੂੰ ਚਾਹੁੰਦਾ ਹੈ ਪਵਿੱਤਰ ਕਰ ਦਿੰਦਾ ਹੈ। ਅੱਲਾਹ ਸੁਣਨ ਵਾਲਾ ਅਤੇ ਜਾਣਨ ਵਾਲਾ ਹੈ।
وَلَا يَأْتَلِ أُولُو الْفَضْلِ مِنْكُمْ وَالسَّعَةِ أَنْ يُؤْتُوا أُولِي الْقُرْبَىٰ وَالْمَسَاكِينَ وَالْمُهَاجِرِينَ فِي سَبِيلِ اللَّهِ ۖ وَلْيَعْفُوا وَلْيَصْفَحُوا ۗ أَلَا تُحِبُّونَ أَنْ يَغْفِرَ اللَّهُ لَكُمْ ۗ وَاللَّهُ غَفُورٌ رَحِيمٌ
ਅਤੇ ਤੁਹਾਡੇ ਵਿਚੋਂ ਜਿਹੜੇ ਲੋਕ ਸਮਰੱਥਾ ਰੱਖਣ ਵਾਲੇ ਅਤੇ ਸੰਪੰਨ ਹਨ, ਉਹ ਇਸ ਗੱਲ ਦੀ ਸਹੁੰ ਨਾ ਖਾਣ ਕਿ ਉਹ ਆਪਣੇ ਰਿਸ਼ਤੇਦਾਰਾਂ ਅਤੇ ਕੰਗਾਲਾਂ ਅਤੇ ਅੱਲਾਹ ਦੇ ਰਾਹ ਵਿਚ ਹਿਜਰਤ ਕਰਨ ਵਾਲਿਆਂ ਨੂੰ ਕੂਝ ਖ਼ਰਚਾ ਪਾਣੀ ਨਹੀ ਦੇਣਗੇ। ਅਤੇ ਚਾਹੀਦਾ ਹੈ ਕਿ ਉਹ ਮੁਆਫ਼ ਕਰ ਦੇਣ ਅਤੇ ਛੱਡ ਦੇਣ। ਕੀ ਤੁਸੀਂ ਅਤੇ ਰਹਿਮਤ ਵਾਲਾ ਹੈ।
إِنَّ الَّذِينَ يَرْمُونَ الْمُحْصَنَاتِ الْغَافِلَاتِ الْمُؤْمِنَاتِ لُعِنُوا فِي الدُّنْيَا وَالْآخِرَةِ وَلَهُمْ عَذَابٌ عَظِيمٌ
ਬੇਸ਼ੱਕ ਜਿਹੜੇ ਲੋਕ ਨੇਕ ਕਿਰਦਾਰ ਵਾਲੇ, ਭੋਲੀ-ਭਾਲੀ ਅਤੇ ਇਮਾਨਦਾਰ ਔਰਤਾਂ ਉੱਪਰ ਝੂਠਾ ਦੌਸ਼ ਲਾਉਂਦੇ ਹਨ, ਉਨ੍ਹਾਂ ਉੱਪਰ ਸੰਸਾਰ ਅਤੇ ਪ੍ਰਲੋਕ ਵਿਚ ਲਾਹਣਤ ਹੈ ਅਤੇ ਉਨ੍ਹਾਂ ਲਈ ਵੱਡੀ ਸਜ਼ਾ ਹੈ।
يَوْمَ تَشْهَدُ عَلَيْهِمْ أَلْسِنَتُهُمْ وَأَيْدِيهِمْ وَأَرْجُلُهُمْ بِمَا كَانُوا يَعْمَلُونَ
ਉਸ ਦਿਨ ਜਦੋਂ ਉਨ੍ਹਾਂ ਦੇ ਮੂੰਹ ਉਨ੍ਹਾਂ ਦੇ ਵਿਰੁੱਧ ਗਵਾਹੀ ਦੇਣਗੇ। ਅਤੇ ਉਨ੍ਹਾਂ ਦੇ ਹੱਥ ਪੈਰ ਵੀ ਉਨ੍ਹਾਂ ਦੇ ਕਰਮਾਂ ਦੀ (ਗਵਾਹੀ) ਦੇਣਗੇ ਜਿਹੜੇ ਇਹ ਕਰਦੇ ਸੀ।

Choose other languages: