Quran Apps in many lanuages:

Surah An-Nur Ayahs #16 Translated in Punjabi

لَوْلَا إِذْ سَمِعْتُمُوهُ ظَنَّ الْمُؤْمِنُونَ وَالْمُؤْمِنَاتُ بِأَنْفُسِهِمْ خَيْرًا وَقَالُوا هَٰذَا إِفْكٌ مُبِينٌ
ਜਦੋਂ ਤੁਸੀ’ ਲੋਕਾਂ ਨੇ ਇਸ ਨੂੰ ਸੁਣਿਆ ਤਾਂ ਈਮਾਨ ਵਾਲੇ ਆਦਮੀਆਂ ਅਤੇ ਔਰਤਾਂ ਨੇ ਇਕ ਦੂਜੇ ਦੇ ਸਸ਼ੰਧ ਵਿਚ ਚੰਗਾ ਵਿਚਾਰ ਕਿਉਂ ਨਾ ਕੀਤਾ ਅਤੇ ਕਿਉਂ ਨਾ ਆਖਿਆ ਕਿ ਇਹ ਸਪੱਸ਼ਟ ਰੂਪ ਵਿਚ ਝੂਠਾ ਦੋਸ਼ ਹੈ।
لَوْلَا جَاءُوا عَلَيْهِ بِأَرْبَعَةِ شُهَدَاءَ ۚ فَإِذْ لَمْ يَأْتُوا بِالشُّهَدَاءِ فَأُولَٰئِكَ عِنْدَ اللَّهِ هُمُ الْكَاذِبُونَ
ਇਹ ਲੋਕ ਇਸ ਲਈ ਚਾਰ ਗਵਾਹ ਕਿਉਂ ਨਾ ਲਿਆਏ। ਅਤੇ ਜਦੋਂ ਉਹ ਗਵਾਹ ਨਹੀਂ ਲਿਆਏ ਤਾਂ ਅੱਲਾਹ ਦੇ ਨੇੜੇ ਉਹ ਝੂਠੇ ਹਨ।
وَلَوْلَا فَضْلُ اللَّهِ عَلَيْكُمْ وَرَحْمَتُهُ فِي الدُّنْيَا وَالْآخِرَةِ لَمَسَّكُمْ فِي مَا أَفَضْتُمْ فِيهِ عَذَابٌ عَظِيمٌ
ਅਤੇ ਜੇਕਰ ਤੁਸੀਂ’ ਲੋਕਾਂ ਉੱਪਰ ਸੰਸਾਰ ਅਤੇ ਪ੍ਰਲੋਕ ਵਿਚ ਅੱਲਾਹ ਦੀ ਰਹਿਮਤ ਨਾ ਹੁੰਦੀ ਤਾਂ ਜਿਨ੍ਹਾਂ ਗੱਲਾਂ ਵਿਚ ਤੁਸੀਂ ਪੈ ਗਏ ਸੀ, ਉਸ ਦੇ ਕਾਰਨ ਤੁਹਾਡੇ ਤੇ ਕੋਈ ਵੱਡੀ ਬਿਪਤਾ ਆ ਜਾਂਦੀ।
إِذْ تَلَقَّوْنَهُ بِأَلْسِنَتِكُمْ وَتَقُولُونَ بِأَفْوَاهِكُمْ مَا لَيْسَ لَكُمْ بِهِ عِلْمٌ وَتَحْسَبُونَهُ هَيِّنًا وَهُوَ عِنْدَ اللَّهِ عَظِيمٌ
ਜਦੋਂ’ ਤੁਸੀਂ ਇਸ ਦਾ ਆਪਣੇ ਮੂੰਹ ਤੋਂ ਉਲੇਖ ਕਰ ਰਹੇ ਸੀ। ਅਤੇ ਆਪਣੇ ਮੂੰਹ ਤੋਂ ਅਜਿਹੀ ਗੱਲ ਕਹਿ ਰਹੇ ਸੀ, ਜਿਸ ਵਾ ਤੁਹਾਨੂੰ ਕੋਈ ਗਿਆਨ ਨਹੀਂ ਸੀ। ਅਤੇ ਤੁਸੀਂ ਇਸ ਨੂੰ ਸਧਾਰਨ ਗੱਲ ਸਮਝ ਰਹੇ ਸੀ। ਜਦ ਕਿ ਉਹ ਅੱਲਾਹ ਦੇ ਨੇੜੇ ਬਹੁਤ ਭਾਰੀ ਗੱਲ ਸੀ।
وَلَوْلَا إِذْ سَمِعْتُمُوهُ قُلْتُمْ مَا يَكُونُ لَنَا أَنْ نَتَكَلَّمَ بِهَٰذَا سُبْحَانَكَ هَٰذَا بُهْتَانٌ عَظِيمٌ
ਅਤੇ ਜਦੋਂ ਤੁਸੀਂ ਇਸ ਨੂੰ ਸੁਣਿਆ ਤਾਂ ਇਸ ਤਰਾਂ ਕਿਉਂ ਨਾ ਕਿਹਾ ਕਿ ਸਾਡੇ ਲਈ ਯੋਗ ਨਹੀਂ ਕਿ ਅਸੀਂ ਅਜਿਹੀ ਗੱਲ ਮੂੰਹ ਤੋਂ ਕੱਢੀਏ। ਅੱਲਾਹ ਦੀ ਪਨਾਹ, ਇਹ ਬਹੁਤ ਵੱਡਾ ਝੂਠਾ ਦੋਸ਼ ਹੈ।

Choose other languages: