Quran Apps in many lanuages:

Surah An-Nisa Ayahs #83 Translated in Punjabi

مَا أَصَابَكَ مِنْ حَسَنَةٍ فَمِنَ اللَّهِ ۖ وَمَا أَصَابَكَ مِنْ سَيِّئَةٍ فَمِنْ نَفْسِكَ ۚ وَأَرْسَلْنَاكَ لِلنَّاسِ رَسُولًا ۚ وَكَفَىٰ بِاللَّهِ شَهِيدًا
ਤੁਹਾਨੂੰ ਜੋ ਨੇਕੀ ਵੀ ਪਹੁੰਚਦੀ ਹੈ ਉਹ ਅੱਲਾਹ ਦੇ ਵੱਲੋਂ ਹੀ ਪਹੁੰਚਦੀ ਹੈ, ਅਤੇ ਜੋ ਤੁਹਾਨੂੰ ਬੁਰਾਈ ਪਹੁੰਚਦੀ ਹੈ, ਉਹ ਤੁਹਾਡੇ ਆਪਣੇ ਹੀ ਕਰਮਾ ਕਾਰਨ ਹੈ ਅਸੀਂ ਤੁਹਾਨੂੰ ਮਨੁੱਖਾਂ ਦੇ ਵੱਲ ਪੈਗ਼ੰਬਰ ਬਣਾ ਕੇ ਭੇਜਿਆ ਹੈ। ਅੱਲਾਹ ਦੀ ਗਵਾਹੀ ਭਾਰੀ ਹੈ।
مَنْ يُطِعِ الرَّسُولَ فَقَدْ أَطَاعَ اللَّهَ ۖ وَمَنْ تَوَلَّىٰ فَمَا أَرْسَلْنَاكَ عَلَيْهِمْ حَفِيظًا
ਜਿਸਨੇ ਰਸੂਲ ਦੀ ਆਗਿਆ ਦਾ ਪਾਲਣ ਕੀਤਾ। ਉਸ ਨੇ ਅੱਲਾਹ ਦੀ ਆਗਿਆ ਦਾ ਪਾਲਣ ਕੀਤਾ, ਤੇ ਜਿਹੜਾ ਹੁਕਮ ਤੋ ਫਿਰਿਆ ਤਾਂ ਅਸੀਂ ਉਨ੍ਹਾਂ ਉੱਪਰ ਤੁਹਾਨੂੰ ਰੱਖਿਅਕ ਬਣਾ ਕੇ ਨਹੀਂ ਭੇਜਿਆ ਹੈ।
وَيَقُولُونَ طَاعَةٌ فَإِذَا بَرَزُوا مِنْ عِنْدِكَ بَيَّتَ طَائِفَةٌ مِنْهُمْ غَيْرَ الَّذِي تَقُولُ ۖ وَاللَّهُ يَكْتُبُ مَا يُبَيِّتُونَ ۖ فَأَعْرِضْ عَنْهُمْ وَتَوَكَّلْ عَلَى اللَّهِ ۚ وَكَفَىٰ بِاللَّهِ وَكِيلًا
ਇਹ ਲੋਕ ਕਹਿੰਦੇ ਹਨ ਕਿ ਸਾਨੂੰ ਸਵੀਕਾਰ ਹੈ। ਫਿਰ ਜਦੋਂ ਤੁਹਾਡੇ ਕੋਲੋ ਨਿਕਲਦੇ ਹਨ ਤਾਂ ਉਨ੍ਹਾਂ ਵਿਚੋਂ ਇੱਕ ਵਰਗ ਉਨ੍ਹਾਂ ਦੇ ਵਿਰੁੱਧ ਸਲਾਹ ਕਰਦਾ ਹੈ, ਜੋ ਉਹ ਕਹਿ ਚੁੱਕਿਆ ਸੀ। ਅੱਲਾਹ ਉਨ੍ਹਾਂ ਦੀਆਂ ਕਾਨਾਫੁਸੀਆਂ ਨੂੰ ਲਿਖ ਰਿਹਾ ਹੈ। ਇਸ ਲਈ ਤੁਸੀਂ ਉਨ੍ਹਾਂ ਤੋਂ ਬਚੋਂ ਅਤੇ ਅੱਲਾਹ ਤੇ ਭਰੋਸਾ ਰੱਖੋ ਕਿਉਂਕਿ ਅੱਲਾਹ ਭਰੋਸੇ ਲਈ ਕਾਫ਼ੀ ਹੈ।
أَفَلَا يَتَدَبَّرُونَ الْقُرْآنَ ۚ وَلَوْ كَانَ مِنْ عِنْدِ غَيْرِ اللَّهِ لَوَجَدُوا فِيهِ اخْتِلَافًا كَثِيرًا
ਕੀ ਇਹ ਲੋਕ ਕੁਰਆਨ ਉੱਪਰ ਵਿਚਾਰ ਨਹੀਂ ਕਰਦੇ, ਜੇਕਰ ਇਹ ਅੱਲਾਹ ਤੋਂ ਬਿਨਾਂ ਕਿਸੇ ਹੋਰ ਦੇ ਵੱਲੋਂ ਹੁੰਦਾ ਤਾਂ ਉਹ ਇਸਦੇ ਅੰਦਰ ਵਿਰੋਧਾਭਾਸ ਪਾਉਂਦੇ।
وَإِذَا جَاءَهُمْ أَمْرٌ مِنَ الْأَمْنِ أَوِ الْخَوْفِ أَذَاعُوا بِهِ ۖ وَلَوْ رَدُّوهُ إِلَى الرَّسُولِ وَإِلَىٰ أُولِي الْأَمْرِ مِنْهُمْ لَعَلِمَهُ الَّذِينَ يَسْتَنْبِطُونَهُ مِنْهُمْ ۗ وَلَوْلَا فَضْلُ اللَّهِ عَلَيْكُمْ وَرَحْمَتُهُ لَاتَّبَعْتُمُ الشَّيْطَانَ إِلَّا قَلِيلًا
ਜਦੋਂ ਉਨ੍ਹਾਂ ਨੂੰ ਕੋਈ ਗੱਲ ਸ਼ਾਂਤੀ ਜਾਂ ਡਰ ਦੀ ਪਹੁੰਚਦੀ ਹੈ ਤਾਂ ਉਹ ਉਸ ਨੂੰ ਫੈਲਾ ਦਿੰਦੇ ਹਨ। ਜੇਕਰ ਉਹ ਰਸੂਲ ਤੱਕ ਜਾਂ ਆਪਣੇ ਜ਼ਿੰਮੇਦਾਰ ਵਿਅਕਤੀਆਂ ਤੱਕ ਦੀ ਅਸਲੀਅਤ ਨੂੰ ਜਾਣ ਲੈਂਦੇ। ਜੇਕਰ ਤੁਹਾਡੇ ਉੱਪਰ ਅੱਲਾਹ ਦੀ ਕਿਰਪਾ ਅਤੇ ਰਹਿਮਤ ਨਾ ਹੁੰਦੀ ਤਾਂ ਕੁਝ ਲੋਕਾਂ ਤੋਂ ਬਿਨਾਂ ਤੁਸੀਂ ਸਾਰੇ ਸ਼ੈਤਾਨ ਦੇ ਪਿੱਛੇ ਲੱਗ ਜਾਂਦੇ।

Choose other languages: