Quran Apps in many lanuages:

Surah An-Nisa Ayahs #173 Translated in Punjabi

إِلَّا طَرِيقَ جَهَنَّمَ خَالِدِينَ فِيهَا أَبَدًا ۚ وَكَانَ ذَٰلِكَ عَلَى اللَّهِ يَسِيرًا
ਨਰਕ ਤੋਂ ਬਿਨਾਂ ਜਿਸ ਵਿਚ ਉਹ ਹਮੇਸ਼ਾ ਰਹਿਣਗੇ। ਅੱਲਾਹ ਲਈ ਇਹ ਗੱਲ ਆਸਾਨ ਹੈ।
يَا أَيُّهَا النَّاسُ قَدْ جَاءَكُمُ الرَّسُولُ بِالْحَقِّ مِنْ رَبِّكُمْ فَآمِنُوا خَيْرًا لَكُمْ ۚ وَإِنْ تَكْفُرُوا فَإِنَّ لِلَّهِ مَا فِي السَّمَاوَاتِ وَالْأَرْضِ ۚ وَكَانَ اللَّهُ عَلِيمًا حَكِيمًا
ਹੇ ਲੋਕੋ! ਤੁਹਾਡੇ ਕੋਲ ਰਸੂਲ ਆ ਗਿਆ ਹੈ। ਤੁਹਾਡੇ ਰੱਬ ਦੀ ਸਪੱਸ਼ਟ ਬਾਣੀ ਲੈ ਕੇ। ਇਸ ਲਈ ਮੰਨ ਲਵੋਂ ਤਾਂ ਕਿ ਤੁਹਾਡਾ ਭਲਾ ਹੋਵੇ। ਅਤੇ ਜੇਕਰ ਨਾ ਮੰਨੋਗੇ ਤਾਂ ਜੋ ਕੁਝ ਆਕਾਸ਼ਾਂ ਵਿਚ ਅਤੇ ਧਰਤੀ ਉੱਪਰ ਹੈ, ਇਹ ਸਭ ਅੱਲਾਹ ਦਾ ਹੀ ਹੈ ਅਤੇ ਅੱਲਾਹ ਜਾਣਨਵਾਲਾ ਅਤੇ ਬਿਬੇਕਸ਼ੀਲ ਹੈ।
يَا أَهْلَ الْكِتَابِ لَا تَغْلُوا فِي دِينِكُمْ وَلَا تَقُولُوا عَلَى اللَّهِ إِلَّا الْحَقَّ ۚ إِنَّمَا الْمَسِيحُ عِيسَى ابْنُ مَرْيَمَ رَسُولُ اللَّهِ وَكَلِمَتُهُ أَلْقَاهَا إِلَىٰ مَرْيَمَ وَرُوحٌ مِنْهُ ۖ فَآمِنُوا بِاللَّهِ وَرُسُلِهِ ۖ وَلَا تَقُولُوا ثَلَاثَةٌ ۚ انْتَهُوا خَيْرًا لَكُمْ ۚ إِنَّمَا اللَّهُ إِلَٰهٌ وَاحِدٌ ۖ سُبْحَانَهُ أَنْ يَكُونَ لَهُ وَلَدٌ ۘ لَهُ مَا فِي السَّمَاوَاتِ وَمَا فِي الْأَرْضِ ۗ وَكَفَىٰ بِاللَّهِ وَكِيلًا
ਹੇ ਕਿਤਾਬ ਵਾਲਿਓ! (ਯਹੂਦੀ ਅਤੇ ਈਸਾਈ) ਆਪਣੇ ਧਰਮ ਵਿਚ ਹੱਦ ਪਾਰ ਨਾ ਕਰੋ ਅਤੇ ਅੱਲਾਹ ਦੇ ਸਬੰਧ ਵਿਚ ਸੱਚੀ ਗੱਲ ਤੋਂ ਬਿਨ੍ਹਾਂ ਕੁਝ ਨਾ ਕਹੋਂ। ਮਰੀਅਮ ਦਾ ਬੇਟਾ ਈਸਾ ਤਾਂ ਸਿਰਫ਼ ਅੱਲਾਹ ਦਾ ਇਕ ਰਸੂਲ ਅਤੇ ਉਸ ਦਾ ਇਕ ਕਲਮਾ (ਸ਼ਬਦ) ਹੈ। ਜਿਸ ਨੂੰ ਉਸ ਨੇ ਮਰੀਅਮ ਵੱਲ ਭੇਜਿਆ, ਉਸ ਦੀ ਤਰਫ਼ੋ ਇਹ ਇਕ ਆਤਮਾ ਹੈ। ਇਸ ਲਈ ਅੱਲਾਹ ਅਤੇ ਉਸ ਦੇ ਰਸੂਲਾਂ ਉੱਪਰ ਈਮਾਨ ਲਿਆਉਂ ਅਤੇ ਇਹ ਨਾ ਕਹੋ ਕਿ ਤਿੰਨ ਅੱਲਾਹ ਹਨ। ਬਾਜ਼ ਆ ਜਾਉ ਇਹ ਹੀ ਤੁਹਾਡੇ ਲਈ ਚੰਗਾ ਹੈ। ਪੂਜਣ ਯੋਗ ਸਿਫ਼ਰ ਇਕ ਅੱਲਾਹ ਹੈ। ਉਹ ਇਸ ਗੱਲ ਤੋਂ ਪਵਿੱਤਰ ਹੈ, ਕਿ ਉਸ ਦੇ ਔਲਾਦ ਹੋਵੇ, ਜੋ ਕੁਝ ਅਸਮਾਨਾਂ ਉੱਪਰ ਅਤੇ ਧਰਤੀ ਵਿਚ ਹੈ। ਉਹ ਸਭ ਅੱਲਾਹ ਦਾ ਹੈ। ਅੱਲਾਹ ਹੀ ਕੰਮ ਬਣਾਉਣ ਲਈ ਕਾਫ਼ੀ ਹੈ।
لَنْ يَسْتَنْكِفَ الْمَسِيحُ أَنْ يَكُونَ عَبْدًا لِلَّهِ وَلَا الْمَلَائِكَةُ الْمُقَرَّبُونَ ۚ وَمَنْ يَسْتَنْكِفْ عَنْ عِبَادَتِهِ وَيَسْتَكْبِرْ فَسَيَحْشُرُهُمْ إِلَيْهِ جَمِيعًا
ਮਸੀਹ ਨੂੰ ਕਦੇ ਵੀ ਅੱਲਾਹ ਦਾ ਬੰਦਾ ਬਣਨ ਵਿਚ ਅਪਮਾਨ ਨਹੀਂ ਹੋਵੇਗਾ, ਅਤੇ ਨਾ ਹੀ ਨੇੜੇ ਰਹਿਣ ਵਾਲੇ ਫ਼ਰਿਸ਼ਤਿਆਂ ਦਾ ਅਪਮਾਨ ਹੋਵੇਗਾ ਅਤੇ ਜਿਹੜਾ ਅੱਲਾਹ ਦੀ ਬੰਦਗੀ ਤੋਂ ਸ਼ਰਮਾਵੇਗਾ, ਹੰਕਾਰ ਕਰੇਗਾ ਤਾਂ ਅੱਲਾਹ ਜ਼ਰੂਰ ਸਾਰਿਆ ਨੂੰ ਆਪਣੇ ਪਾਸ ਇਕੱਠਾ ਕਰੇਗਾ।
فَأَمَّا الَّذِينَ آمَنُوا وَعَمِلُوا الصَّالِحَاتِ فَيُوَفِّيهِمْ أُجُورَهُمْ وَيَزِيدُهُمْ مِنْ فَضْلِهِ ۖ وَأَمَّا الَّذِينَ اسْتَنْكَفُوا وَاسْتَكْبَرُوا فَيُعَذِّبُهُمْ عَذَابًا أَلِيمًا وَلَا يَجِدُونَ لَهُمْ مِنْ دُونِ اللَّهِ وَلِيًّا وَلَا نَصِيرًا
ਫਿਰ ਜਿਹੜੇ ਲੋਕ ਈਮਾਨ ਲਿਆਏ ਅਤੇ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਤਾਂ ਉਨ੍ਹਾਂ ਨੂੰ ਅੱਲਾਹ ਪੂਰਾ ਫ਼ਲ ਦੇਵੇਗਾ ਅਤੇ ਆਪਣੀ ਕਿਰਪਾ ਨਾਲ ਉਨ੍ਹਾਂ ਨੂੰ ਜ਼ਿਆਦਾ ਵੀ ਦੇਵੇਗਾ। ਅਤੇ ਜਿਨ੍ਹਾਂ ਲੋਕਾਂ ਨੇ ਤ੍ਰਿਸਕਾਰ ਕੀਤਾ ਅਤੇ ਹੰਕਾਰ ਕੀਤਾ ਹੋਵੇ ਗਾ ਉਸਨੂੰ ਦਰਦਨਾਕ ਸਜ਼ਾ ਦੇ ’ਗਾ। ਅਤੇ ਉਹ ਅੱਲਾਹ ਦੀ ਤੁਲਨਾ ਵਿਚ ਨਾ ਕਿਸੇ ਨੂੰ ਆਪਣਾ ਮਿੱਤਰ ਦੇਖਣਗੇ ਅਤੇ ਨਾ ਸਹਾਇਕ।

Choose other languages: