Quran Apps in many lanuages:

Surah An-Naml Ayahs #61 Translated in Punjabi

فَأَنْجَيْنَاهُ وَأَهْلَهُ إِلَّا امْرَأَتَهُ قَدَّرْنَاهَا مِنَ الْغَابِرِينَ
ਫਿਰ ਅਸੀਂ ਉਸ ਨੂੰ ਅਤੇ ਉਸ ਦੇ ਲੋਕਾਂ ਨੂੰ ਬਚਾ ਲਿਆ, ਬਿਨਾ ਉਸ ਦੀ ਪਤਨੀ ਦੇ ਜਿਸ ਦਾ ਪਿੱਛੇ ਰਹਿ ਜਾਣਾ ਅਸੀਂ ਨਿਸ਼ਚਿਤ ਕਰ ਦਿੱਤਾ ਸੀ।
وَأَمْطَرْنَا عَلَيْهِمْ مَطَرًا ۖ فَسَاءَ مَطَرُ الْمُنْذَرِينَ
ਅਤੇ ਅਸੀਂ ਉਨ੍ਹਾਂ ਉੱਪਰ ਇੱਕ ਭਿਆਨਕ ਬਰਸਾਤ ਕੀਤੀ। ਫਿਰ(ਉਹ) ਉਨ੍ਹਾਂ ਉੱਪਰ ਕਿਹੋਂ ਜਿਹੀ ਬੁਰੀ ਵਰਖਾ ਸੀ। ਜਿਨ੍ਹਾ ਨੂੰ ਖ਼ਬਰਦਾਰ ਕੀਤਾ ਜਾ ਚੁੱਕਾ ਸੀ।
قُلِ الْحَمْدُ لِلَّهِ وَسَلَامٌ عَلَىٰ عِبَادِهِ الَّذِينَ اصْطَفَىٰ ۗ آللَّهُ خَيْرٌ أَمَّا يُشْرِكُونَ
ਆਖੋ, ਪ੍ਰਸੰਸਾ ਹੈ ਅੱਲਾਹ ਲਈ ਅਤੇ ਸਲਾਮ ਹੈ ਉਸ ਦੇ ਉਨ੍ਹਾਂ ਬੰਦਿਆਂ ਤੇ ਜਿਨ੍ਹਾ ਨੂੰ ਉਸ ਨੇ ਜੁਣਿਆ। ਕੀ ਅੱਲਾਹ ਬਿਹਤਰ ਹੈ ਜਾਂ ਉਹ ਜਿਨ੍ਹਾ ਨੂੰ ਉਹ ਸ਼ਰੀਕ ਠਹਿਰਾਉਂਦੇ ਹਨ।
أَمَّنْ خَلَقَ السَّمَاوَاتِ وَالْأَرْضَ وَأَنْزَلَ لَكُمْ مِنَ السَّمَاءِ مَاءً فَأَنْبَتْنَا بِهِ حَدَائِقَ ذَاتَ بَهْجَةٍ مَا كَانَ لَكُمْ أَنْ تُنْبِتُوا شَجَرَهَا ۗ أَإِلَٰهٌ مَعَ اللَّهِ ۚ بَلْ هُمْ قَوْمٌ يَعْدِلُونَ
ਭਲਾ ਉਹ ਕੌਣ ਹੈ ਜਿਸਨੇ ਆਕਾਸ਼ਾਂ ਅਤੇ ਧਰਤੀ ਨੂੰ ਪੈਦਾ ਕੀਤਾ ਅਤੇ ਤੁਹਾਡੇ ਲਈ ਆਕਾਸ਼ਾਂ ਵਿਚੋਂ ਮੀਂਹ ਵਰਸਾਇਆ ਫਿਰ ਅਸੀ ਉਸ ਤੋਂ ਹਰੇ ਭਰੇ ਬਾਗ਼ ਪੈਦਾ ਕੀਤੇ। ਤੁਹਾਡੇ ਵੱਸ ਵਿਚ ਨਹੀਂ ਸੀ ਕਿ ਤੁਸੀਂ ਉਨ੍ਹਾਂ ਰੁੱਖਾਂ ਨੂੰ ਉਗਾ ਸਕਦੇ। ਕੀ ਅੱਲਾਹ ਦੇ ਬਰਾਬਰ ਕੋਈ ਹੋਰ ਪੂਜਣਯੋਗ ਹੈ। (ਨਹੀਂ) ਸਗੋਂ ਇਹ ਰਾਹ ਤੋਂ ਭਟਕਣ ਵਾਲੇ ਲੋਕ ਹਨ।
أَمَّنْ جَعَلَ الْأَرْضَ قَرَارًا وَجَعَلَ خِلَالَهَا أَنْهَارًا وَجَعَلَ لَهَا رَوَاسِيَ وَجَعَلَ بَيْنَ الْبَحْرَيْنِ حَاجِزًا ۗ أَإِلَٰهٌ مَعَ اللَّهِ ۚ بَلْ أَكْثَرُهُمْ لَا يَعْلَمُونَ
ਭਲਾਂ ਕਿਸ ਨੇ ਧਰਤੀ ਨੂੰ ਠਹਿਰਣ ਯੋਗ ਬਣਾਇਆ ਅਤੇ ਉਸ ਦੇ ਵਿਚਕਾਰ ਨਦੀਆਂ ਪੈਦਾ ਕੀਤੀਆਂ। ਅਤੇ ਇਸ ਲਈ ਉਸ ਨੇ ਪਹਾੜ ਬਣਾਏ। ਅਤੇ ਸਮੁੰਦਰਾਂ ਦੇ ਵਿਚਕਾਰ ਪਰਦਾ ਪਾ ਦਿੱਤਾ। ਕੀ ਅੱਲਾਹ ਦੇ ਬਰਾਬਰ ਕੌਈ ਹੋਰ ਪੂਜਣ ਯੋਗ ਹੈ। (ਨਹੀਂ) ਸਗੋਂ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ।

Choose other languages: