Quran Apps in many lanuages:

Surah An-Naml Ayahs #37 Translated in Punjabi

قَالُوا نَحْنُ أُولُو قُوَّةٍ وَأُولُو بَأْسٍ شَدِيدٍ وَالْأَمْرُ إِلَيْكِ فَانْظُرِي مَاذَا تَأْمُرِينَ
ਉਨ੍ਹਾਂ ਨੇ ਆਖਿਆ, ਅਸੀਂ ਲੋਕ ਤਾਕਤਵਰ ਹਾਂ ਅਤੇ ਅਸੀਂ ਬਹੁਤ ਭਾਰੀ ਜੰਗਜ਼ੂ ਹਾਂ ਅਤੇ ਯੁੱਧ ਕਰਨ ਦੀ ਸਮਰੱਥਾ ਪ੍ਰਾਪਤ ਹੈ ਅਤੇ ਫੈਸਲਾ ਤੁਹਾਡੇ ਹੱਥ ਵਿਚ ਹੈ। ਇਸ ਲਈ ਤੁਸੀਂ ਦੇਖ ਲਵੋ ਕਿ ਤੁਸੀਂ ਕੀ ਹੁਕਮ ਦਿੰਦੇ ਹੋ।
قَالَتْ إِنَّ الْمُلُوكَ إِذَا دَخَلُوا قَرْيَةً أَفْسَدُوهَا وَجَعَلُوا أَعِزَّةَ أَهْلِهَا أَذِلَّةً ۖ وَكَذَٰلِكَ يَفْعَلُونَ
ਰਾਣੀ ਨੇ ਆਖਿਆ ਕਿ ਰਾਜਾ ਲੋਕ ਜਦੋਂ ਉਸ (ਸ਼ਹਿਰ) ਦੇ ਪਤਵੰਤਿਆਂ ਨੂੰ ਬੇ-ਇੱਜ਼ਤ ਕਰ ਦਿੰਦੇ ਹਨ। ਅਤੇ ਇਹ ਲੋਕ ਹੀ ਕਰਨਗੇ।
وَإِنِّي مُرْسِلَةٌ إِلَيْهِمْ بِهَدِيَّةٍ فَنَاظِرَةٌ بِمَ يَرْجِعُ الْمُرْسَلُونَ
ਅਤੇ ਮੈ’ ਉਨ੍ਹਾਂ ਵੱਲ ਇੱਕ ਤੋਹਫਾ ਭੇਜਦੀ ਹਾਂ, ਫਿਰ ਦੇਖਦੇ ਹਾਂ ਕਿ ਦੂਤ ਕੀ ਉੱਤਰ ਲਿਆਉਂਦੇ ਹਨ।
فَلَمَّا جَاءَ سُلَيْمَانَ قَالَ أَتُمِدُّونَنِ بِمَالٍ فَمَا آتَانِيَ اللَّهُ خَيْرٌ مِمَّا آتَاكُمْ بَلْ أَنْتُمْ بِهَدِيَّتِكُمْ تَفْرَحُونَ
ਫਿਰ ਜਦੋਂ ਦੂਤ ਸੁਲੇਮਾਨ ਦੇ ਕੋਲ ਆਏ, ਉਸ ਨੇ ਕਿਹਾ ਕਿ ਤੁਸੀਂ ਲੋਕ ਧਨ ਦੌਲਤ ਨਾਲ ਮੇਰੀ ਸਹਾਇਤਾ ਕਰਨਾ ਚਾਹੁੰਦੇ ਹੋ। ਅੱਲਾਹ ਨੇ ਜਿਹੜਾ ਕੂਝ ਮੈਨੂੰ ਦਿੱਤਾ ਹੈ, ਉਹ ਇਸ ਤੋਂ ਉੱਤਮ ਹੈ, ਜਿਹੜਾ ਉਸ ਨੇ ਤੁਹਾਨੂੰ ਦਿੱਤਾ। ਸਗੋਂ ਤੁਸੀਂ ਹੀ ਆਪਣਿਆਂ ਤੋਹਫਿਆਂ ਤੋਂ ਪ੍ਰਸੰਨ ਹੋਵੋ।
ارْجِعْ إِلَيْهِمْ فَلَنَأْتِيَنَّهُمْ بِجُنُودٍ لَا قِبَلَ لَهُمْ بِهَا وَلَنُخْرِجَنَّهُمْ مِنْهَا أَذِلَّةً وَهُمْ صَاغِرُونَ
ਉਨ੍ਹਾਂ ਦੇ ਕੋਲ ਵਾਪਿਸ ਜਾਵੋ। ਅਸੀਂ ਅਜਿਹੀਆਂ ਫੋਜਾਂ ਲੈ ਕੇ ਆਵਾਂਗੇ, ਜਿਨ੍ਹਾਂ ਦਾ ਸਾਹਮਣਾ ਉਹ ਨਹੀਂ ਕਰ ਸਕਣਗੇ। ਅਤੇ ਅਸੀਂ ਉਨ੍ਹਾਂ ਨੂੰ ਬੇ-ਇੱਜ਼ਤ ਕਰਕੇ ਉਥੋਂ ਕੱਢ ਦੇਵਾਂਗੇ। ਅਤੇ ਉਹ ਰੁਲਦੇ ਰਹਿਣਗੇ।

Choose other languages: