Quran Apps in many lanuages:

Surah Al-Qamar Ayahs #10 Translated in Punjabi

فَتَوَلَّ عَنْهُمْ ۘ يَوْمَ يَدْعُ الدَّاعِ إِلَىٰ شَيْءٍ نُكُرٍ
ਸੋ ਉਨ੍ਹਾਂ ਤੋਂ ਮੂੰਹ ਮੋੜੋ। ਜਿਸ ਦਿਨ ਪੁਕਾਰਣ ਵਾਲਾ ਇੱਕ ਨਾ ਪਸੰਦ ਚੀਜ਼ ਵੱਲ ਪੁਕਾਰੇਗਾ।
خُشَّعًا أَبْصَارُهُمْ يَخْرُجُونَ مِنَ الْأَجْدَاثِ كَأَنَّهُمْ جَرَادٌ مُنْتَشِرٌ
ਅੱਖਾਂ ਨੀਵੀਆਂ ਕਰਦੇ ਹੋਏ ਕਬਰਾਂ ਤੋਂ (ਇੰਜ) ਨਿਕਲ ਪੈਣਗੇ ਜਿਵੇਂ ਉਹ ਖਿਲਰੀਆਂ ਹੋਈਆਂ ਟਿੱਡੀਆਂ ਹਨ।
مُهْطِعِينَ إِلَى الدَّاعِ ۖ يَقُولُ الْكَافِرُونَ هَٰذَا يَوْمٌ عَسِرٌ
ਭੱਜਦੇ ਹੋਏ ਪੁਕਾਰਣ ਵਾਲੇ ਵੱਲ। ਅਵੱਗਿਆਕਾਰੀ ਕਹਿਣਗੇ ਕਿ ਇਹ ਦਿਨ ਬੜਾ ਸਖ਼ਤ ਹੈ।
كَذَّبَتْ قَبْلَهُمْ قَوْمُ نُوحٍ فَكَذَّبُوا عَبْدَنَا وَقَالُوا مَجْنُونٌ وَازْدُجِرَ
ਇਨ੍ਹਾਂ ਤੋਂ ਪਹਿਲਾਂ ਨੂਹ ਦੀ ਕੌਮ ਨੇ ਅਵੱਗਿਆ ਕੀਤੀ। ਉਨ੍ਹਾਂ ਨੇ ਸਾਡੇ ਬੰਦੇ ਨੂੰ ਝੁਠਲਾਇਆ ਅਤੇ ਆਖਿਆ ਕਿ ਇਹ ਮਸਤਾਨਾਂ ਹੈ ਅਤੇ ਝਿੜਕ ਦਿੱਤਾ।
فَدَعَا رَبَّهُ أَنِّي مَغْلُوبٌ فَانْتَصِرْ
ਤਾਂ ਉਸ ਨੇ ਆਪਣੇ ਰੱਬ ਨੂੰ ਪੁਕਾਰਿਆ ਕਿ ਮੈਂ ਦੱਬਿਆ ਹੋਇਆ ਹਾਂ, ਤੂੰ ਬਦਲਾ ਲੈ।

Choose other languages: