Quran Apps in many lanuages:

Surah Al-Mumenoon Ayahs #30 Translated in Punjabi

قَالَ رَبِّ انْصُرْنِي بِمَا كَذَّبُونِ
ਨੂਹ ਨੇ ਆਖਿਆ ਹੇ ਮੇਰੇ ਪਾਲਣਹਾਰ! ਤੂੰ ਮੇਰੀ ਮਦਦ ਕਰ ਕਿਉਂਕਿ ਇਨ੍ਹਾਂ ਨੇ ਮੈਨੂੰ ਝੁਠਲਾ ਦਿੱਤਾ ਹੈ।
فَأَوْحَيْنَا إِلَيْهِ أَنِ اصْنَعِ الْفُلْكَ بِأَعْيُنِنَا وَوَحْيِنَا فَإِذَا جَاءَ أَمْرُنَا وَفَارَ التَّنُّورُ ۙ فَاسْلُكْ فِيهَا مِنْ كُلٍّ زَوْجَيْنِ اثْنَيْنِ وَأَهْلَكَ إِلَّا مَنْ سَبَقَ عَلَيْهِ الْقَوْلُ مِنْهُمْ ۖ وَلَا تُخَاطِبْنِي فِي الَّذِينَ ظَلَمُوا ۖ إِنَّهُمْ مُغْرَقُونَ
ਤਾਂ ਅਸੀਂ ਉਨ੍ਹਾਂ ਨੂੰ ਇੱਕ ਵਹੀ ਭੇਜੀ ਕਿ ਤੁਸੀਂ ਸਾਡੇ ਸਾਹਮਣੇ ਇੱਕ ਕਿਸ਼ਤੀ ਤਿਆਰ ਕਰੋ ਸਾਡੇ ਮਾਰਗ ਦਰਸ਼ਨ ਦੇ ਅਨੁਸਾਰ। ਅਤੇ ਜਦੋਂ ਸਾਡਾ ਹੁਕਮ ਆ ਜਾਵੇ ਅਤੇ ਧਰਤੀ ਦਾ ਪਾਣੀ ਉਬਲ ਪਵੇ ਤਾਂ ਹਰੇਕ ਕਿਸਮ ਦੇ ਜਾਨਵਰਾਂ ਵਿਚੋਂ ਇੱਕ-ਇੱਕ ਜੋੜਾ ਲੈ ਕੇ ਉਸ (ਕਿਸ਼ਤੀ) ਵਿਚ ਸਵਾਰ ਹੋ ਜਾਵੋ। ਅਤੇ ਆਪਣੇ ਘਰ ਵਾਲਿਆਂ ਨੂੰ ਵੀ ਸਿਲ੍ਹਾਂ ਉਨ੍ਹਾਂ ਦੇ ਜਿਨ੍ਹਾਂ ਦੇ ਸਬੰਧ ਵਿਚ ਪਹਿਲਾਂ ਫ਼ੈਸਲਾ ਹੋ ਜ਼ੁੱਕਿਆ ਹੈ (ਨਾਲ ਲੈ ਲਵੋ? ਅਤੇ ਜਿਨ੍ਹਾਂ ਨੇ ਜ਼ੁਲਮ ਕੀਤਾ ਹੈ ਉਨ੍ਹਾਂ ਦੇ ਮਾਮਲੇ ਵਿਚ ਮੇਰੇ ਨਾਲ ਗੱਲ ਨਾ ਕਰੋਂ। ਬੇਸ਼ੱਕ ਉਨ੍ਹਾਂ ਨੇ ਡੱਬਣਾ ਹੈ।)
فَإِذَا اسْتَوَيْتَ أَنْتَ وَمَنْ مَعَكَ عَلَى الْفُلْكِ فَقُلِ الْحَمْدُ لِلَّهِ الَّذِي نَجَّانَا مِنَ الْقَوْمِ الظَّالِمِينَ
ਫਿਰ ਜਦੋਂ ਤੁਸੀਂ ਅਤੇ ਤੁਹਾਡੇ ਸਾਥੀ ਕਿਸ਼ਤੀ ਵਿਚ ਬੈਠ ਜਾਣ ਤਾਂ ਆਖੋ ਕਿ ਸਿਫਤ ਹੈ ਅੱਲਾਹ ਦੀ ਜਿਸ ਨੇ ਸਾਨੂੰ ਜ਼ਾਲਿਮ ਲੋਕਾਂ ਤੋਂ ਬਚਾਇਆ।
وَقُلْ رَبِّ أَنْزِلْنِي مُنْزَلًا مُبَارَكًا وَأَنْتَ خَيْرُ الْمُنْزِلِينَ
ਅਤੇ ਆਖੋਂ ਕਿ ਹੈ ਮੇਰੇ ਪਾਲਣਹਾਰ! ਤੂੰ ਮੈਨੂੰ ਬਰਕਤ ਵਾਲੀ ਥਾਂ ਉੱਪਰ ਉਤਾਰ ਅਤੇ ਤੂੰ ਸਭ ਤੋਂ ਵਧੀਆ ਉਤਾਰਨ ਵਾਲਾ ਹੈ।
إِنَّ فِي ذَٰلِكَ لَآيَاتٍ وَإِنْ كُنَّا لَمُبْتَلِينَ
ਬੇਸ਼ੱਕ ਇਸ ਵਿਚ ਨਿਸ਼ਾਨੀਆਂ ਹਨ ਅਤੇ ਬੇਸ਼ੱਕ ਅਸੀਂ ਬੰਦਿਆਂ ਦਾ ਇਮਤਿਹਾਨ ਲੈਂਦੇ ਹਾਂ।

Choose other languages: