Quran Apps in many lanuages:

Surah Al-Maeda Ayahs #98 Translated in Punjabi

يَا أَيُّهَا الَّذِينَ آمَنُوا لَيَبْلُوَنَّكُمُ اللَّهُ بِشَيْءٍ مِنَ الصَّيْدِ تَنَالُهُ أَيْدِيكُمْ وَرِمَاحُكُمْ لِيَعْلَمَ اللَّهُ مَنْ يَخَافُهُ بِالْغَيْبِ ۚ فَمَنِ اعْتَدَىٰ بَعْدَ ذَٰلِكَ فَلَهُ عَذَابٌ أَلِيمٌ
ਹੈ ਈਮਾਨ ਵਾਲਿਓ! ਅੱਲਾਹ ਤੁਹਾਨੂੰ ਉਸ ਸ਼ਿਕਾਰ ਦੇ ਰਾਹੀਂ ਇਮਤਿਹਾਨ ਵਿਚ ਪਾਵੇਗਾ ਜਿਹੜਾ ਸੰਪੂਰਨ ਰੂਪ ਵਿਚ ਤੁਹਾਡੇ ਹੱਥਾਂ ਅਤੇ ਤੁਹਾਡੇ ਬਰਛਿਆਂ ਦੀ ਪਹੁੰਚ ਵਿਚ ਹੋਵੇਗਾ। ਤਾਂ ਕਿ ਅੱਲਾਹ ਸਮਝੇ ਕਿ ਕਿਹੜਾ ਬੰਦਾ ਉਸ ਤੋਂ ਬਿਨ੍ਹਾਂ ਦੇਖੋ ਡਰਦਾ ਹੈ। ਤਾਂ ਜਿਸ ਨੇ ਉਸ ਤੋਂ ਬਾਅਦ ਜ਼ੁਲਮ ਕੀਤਾ ਤਾਂ ਉਸ ਲਈ ਪੀੜਾ ਦਾਇਕ ਸਜ਼ਾ ਹੈ।
يَا أَيُّهَا الَّذِينَ آمَنُوا لَا تَقْتُلُوا الصَّيْدَ وَأَنْتُمْ حُرُمٌ ۚ وَمَنْ قَتَلَهُ مِنْكُمْ مُتَعَمِّدًا فَجَزَاءٌ مِثْلُ مَا قَتَلَ مِنَ النَّعَمِ يَحْكُمُ بِهِ ذَوَا عَدْلٍ مِنْكُمْ هَدْيًا بَالِغَ الْكَعْبَةِ أَوْ كَفَّارَةٌ طَعَامُ مَسَاكِينَ أَوْ عَدْلُ ذَٰلِكَ صِيَامًا لِيَذُوقَ وَبَالَ أَمْرِهِ ۗ عَفَا اللَّهُ عَمَّا سَلَفَ ۚ وَمَنْ عَادَ فَيَنْتَقِمُ اللَّهُ مِنْهُ ۗ وَاللَّهُ عَزِيزٌ ذُو انْتِقَامٍ
ਹੇ ਈਮਾਨ ਵਾਲਿਓ! ਸ਼ਿਕਾਰ ਨੂੰ ਨਾ ਮਾਰੋ ਜਦੋਂ ਤੁਸੀਂ ਅਹਿਰਾਮ ਦੀ ਹਾਲਤ ਵਿਚ ਹੋਵੋ। ਅਤੇ ਤੁਹਾਡੇ ਵਿਚੋਂ ਜਿਹੜਾ ਬੰਦਾ ਜਾਣ ਬੁੱਝ ਕੇ ਸ਼ਿਕਾਰ ਕਰੇਗਾ ਤਾਂ ਉਸ ਦਾ ਫ਼ਲ ਉਸ ਤਰ੍ਹਾਂ ਦਾ ਜਾਨਵਰ ਹੈ, ਜਿਹੜਾ ਉਸ ਨੇ ਮਾਰਿਆ। ਜਿਸ ਦਾ ਫੈਸਲਾ ਤੁਹਾਡੇ ਵਿਚੋਂ ਦੋ ਇਨਸਾਫ ਪਸੰਦ ਬੰਦੇ ਕਰਨਗੇ, ਅਤੇ ਇਹ ਭੇਟਾ ਕਾਅਬੇ ਪਹੁੰਚਾਈ ਜਾਵੇਗੀ ਜਾਂ ਇਸ ਦੇ ਪਸਚਾਤਾਪ ਲਈ ਕੁਝ ਗਰੀਬਾਂ ਨੂੰ ਰੋਟੀ ਖਵਾਉਣੀ ਹੋਵੇਗੀ। ਜਾਂ ਉਸ ਦੇ ਬਰਾਬਰ ਰੋਜ਼ੇ ਰੱਖਣੇ ਹੋਣਗੇ ਤਾਂ ਕਿ ਉਹ ਆਪਣੇ ਕੀਤੇ ਦਾ ਦੰਡ ਭੁਗਤੇ। ਅੱਲਾਹ ਨੇ ਮੁਆਫ਼ ਕਰ ਦਿੱਤਾ ਜਿਹੜਾ ਕੁਝ ਹੋ ਜੁੱਕਿਆ। ਅਤੇ ਜਿਹੜਾ ਬੰਦਾ ਬੇਮੁੱਖ ਹੋਵੇਗਾ ਤਾਂ ਅੱਲਾਹ ਉਸ ਤੋਂ ਇਸ ਦਾ ਬਦਲਾ ਲਵੇਗਾ। ਅਤੇ ਅੱਲਾਹ ਸ਼ਕਤੀ ਵਾਲਾ ਬਦਲਾ ਲੈਣ ਵਾਲਾ ਹੈ।
أُحِلَّ لَكُمْ صَيْدُ الْبَحْرِ وَطَعَامُهُ مَتَاعًا لَكُمْ وَلِلسَّيَّارَةِ ۖ وَحُرِّمَ عَلَيْكُمْ صَيْدُ الْبَرِّ مَا دُمْتُمْ حُرُمًا ۗ وَاتَّقُوا اللَّهَ الَّذِي إِلَيْهِ تُحْشَرُونَ
ਤੁਹਾਡੇ ਲਈ ਸਮੁੰਦਰ ਦਾ ਸ਼ਿਕਾਰ ਅਤੇ ਉਸ ਦਾ ਖਾਣਾ ਤੁਹਾਡੇ ਲਾਭ ਅਤੇ ਕਾਫ਼ਲਿਆਂ ਦੇ ਲਈ ਹਲਾਲ ਕੀਤਾ ਗਿਆ ਹੈ। ਅਤੇ ਜਦੋਂ ਤੱਕ ਤੁਸੀਂ ਅਹਿਰਾਮ ਵਿਚ਼ ਹੋਵੇਂ ਤਾਂ ਉਸ ਧਰਤੀ ਦਾ ਸ਼ਿਕਾਰ ਤੁਹਾਡੇ ਲਈ ਹਰਾਮ ਕੀਤਾ ਗਿਆ ਹੈ। ਅਤੇ ਅੱਲਾਹ ਤੋਂ ਡਰੋ ਜਿਸ ਕੋਲ ਤੁਸੀਂ ਪੇਸ਼ ਕੀਤੇ ਜਾਉਂਗੇ
جَعَلَ اللَّهُ الْكَعْبَةَ الْبَيْتَ الْحَرَامَ قِيَامًا لِلنَّاسِ وَالشَّهْرَ الْحَرَامَ وَالْهَدْيَ وَالْقَلَائِدَ ۚ ذَٰلِكَ لِتَعْلَمُوا أَنَّ اللَّهَ يَعْلَمُ مَا فِي السَّمَاوَاتِ وَمَا فِي الْأَرْضِ وَأَنَّ اللَّهَ بِكُلِّ شَيْءٍ عَلِيمٌ
ਅੱਲਾਹ ਨੇ ਇੱਜ਼ਤ ਵਾਲੇ ਘਰ (ਕਾਅਬਾ) ਨੂੰ ਲੋਕਾਂ ਲਈ ਅਮਨ ਦਾ ਪ੍ਰਤੀਕ ਥਾਪਿਆ ਹੈ ਅਤੇ ਸਨਮਾਨਿਤ ਮਹੀਨਿਆਂ, ਕੁਰਬਾਨੀ ਅਤੇ ਉਨ੍ਹਾਂ ਜਾਨਵਰਾਂ ਨੂੰ ਜਿਨ੍ਹਾਂ ਦੇ ਗਲਾਂ ਵਿਚ ਪਟੇ ਬਣੇ ਹੋਏ ਹੋਣ। ਇਹ ਇਸ ਲਈ ਕਿ ਤੁਸੀਂ ਸਮਝ ਸਕੇ ਕਿ ਅੱਲਾਹ ਨੂੰ ਪਤਾ ਹੈ ਜੋ ਕੂਝ ਅਸਮਾਨਾਂ ਅਤੇ ਧਰਤੀ ਉੱਪਰ ਹੈ। ਅੱਲਾਹ ਇਸ ਨੂੰ ਜਾਣਦਾ ਹੈ।
اعْلَمُوا أَنَّ اللَّهَ شَدِيدُ الْعِقَابِ وَأَنَّ اللَّهَ غَفُورٌ رَحِيمٌ
ਸਮਝ ਲਵੋ ਕਿ ਅੱਲਾਹ ਦੀ ਸਜ਼ਾ ਸਖ਼ਤ ਹੈ ਅਤੇ ਬੇਸ਼ੱਕ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਵਾਲਾ ਵੀ ਹੈ।

Choose other languages: