Quran Apps in many lanuages:

Surah Al-Maeda Ayahs #41 Translated in Punjabi

يُرِيدُونَ أَنْ يَخْرُجُوا مِنَ النَّارِ وَمَا هُمْ بِخَارِجِينَ مِنْهَا ۖ وَلَهُمْ عَذَابٌ مُقِيمٌ
ਉਹ ਚਾਹੁੰਣਗੇ ਕਿ ਅੱਗ ਤੋਂ ਬਚ ਨਿਕਲਣ, ਪਰੰਤੂ ਉਹ ਇਸ ਵਿਚੋਂ ਨਿਕਲ ਨਾ ਸਕਣਗੇ। ਇਹ ਉਨ੍ਹਾਂ ਲਈ ਪੱਕੀ ਸਜ਼ਾ ਹੈ।
وَالسَّارِقُ وَالسَّارِقَةُ فَاقْطَعُوا أَيْدِيَهُمَا جَزَاءً بِمَا كَسَبَا نَكَالًا مِنَ اللَّهِ ۗ وَاللَّهُ عَزِيزٌ حَكِيمٌ
ਅਤੇ ਚੋਰੀ ਕਰਨ ਫ਼ਲ ਹੈ। ਅਤੇ ਅੱਲਾਹ ਵੱਲੋਂ ਸਿੱਖਿਆ ਦਾਇਕ ਸਜ਼ਾ। ਅੱਲਾਹ ਸ਼ਕਤੀਵਾਨ ਅਤੇ ਬਿਬੇਕਸ਼ੀਲ ਹੈ।
فَمَنْ تَابَ مِنْ بَعْدِ ظُلْمِهِ وَأَصْلَحَ فَإِنَّ اللَّهَ يَتُوبُ عَلَيْهِ ۗ إِنَّ اللَّهَ غَفُورٌ رَحِيمٌ
ਫਿਰ ਜਿਸਨੇ ਆਪਣੇ ਅਤਿਆਜਾਰਾਂ ਤੋਂ ਬਾਅਦ ਤੌਬਾ ਕਰ ਲਈ ਅਤੇ ਸੁਧਾਰ ਕਰ ਲਿਆ ਤਾਂ ਬੇਸ਼ੱਕ ਅੱਲਾਹ ਉਨ੍ਹਾਂ ਵੱਲ ਧਿਆਨ ਦੇਵੇਗਾ। ਅਤੇ ਅੱਲਾਹ ਮੁਆਫ਼ ਕਰਨ ਵਾਲਾ ਰਹਿਮਤ ਕਰਨ ਵਾਲਾ ਹੈ।
أَلَمْ تَعْلَمْ أَنَّ اللَّهَ لَهُ مُلْكُ السَّمَاوَاتِ وَالْأَرْضِ يُعَذِّبُ مَنْ يَشَاءُ وَيَغْفِرُ لِمَنْ يَشَاءُ ۗ وَاللَّهُ عَلَىٰ كُلِّ شَيْءٍ قَدِيرٌ
ਕੀ ਤੁਸੀਂ ਨਹੀ ਜਾਣਦੇ ਕਿ ਅੱਲਾਹ ਧਰਤੀ ਅਤੇ ਆਕਾਸ਼ਾਂ ਦੇ ਸਾਮਰਾਜ ਦਾ ਮਾਲਕ ਹੈ। ਉਹ ਜਿਸ ਨੂੰ ਚਾਹੇ ਸਜ਼ਾ ਦੇਵੇ ਅਤੇ ਜਿਸ ਨੂੰ ਚਾਹੇ ਮੁਆਫ਼ ਕਰ ਦੇਵੇ। ਅੱਲਾਹ ਹਰ ਚੀਜ਼ ਦੀ ਸਮਰੱਥਾ ਰੱਖਦਾ ਹੈ।
يَا أَيُّهَا الرَّسُولُ لَا يَحْزُنْكَ الَّذِينَ يُسَارِعُونَ فِي الْكُفْرِ مِنَ الَّذِينَ قَالُوا آمَنَّا بِأَفْوَاهِهِمْ وَلَمْ تُؤْمِنْ قُلُوبُهُمْ ۛ وَمِنَ الَّذِينَ هَادُوا ۛ سَمَّاعُونَ لِلْكَذِبِ سَمَّاعُونَ لِقَوْمٍ آخَرِينَ لَمْ يَأْتُوكَ ۖ يُحَرِّفُونَ الْكَلِمَ مِنْ بَعْدِ مَوَاضِعِهِ ۖ يَقُولُونَ إِنْ أُوتِيتُمْ هَٰذَا فَخُذُوهُ وَإِنْ لَمْ تُؤْتَوْهُ فَاحْذَرُوا ۚ وَمَنْ يُرِدِ اللَّهُ فِتْنَتَهُ فَلَنْ تَمْلِكَ لَهُ مِنَ اللَّهِ شَيْئًا ۚ أُولَٰئِكَ الَّذِينَ لَمْ يُرِدِ اللَّهُ أَنْ يُطَهِّرَ قُلُوبَهُمْ ۚ لَهُمْ فِي الدُّنْيَا خِزْيٌ ۖ وَلَهُمْ فِي الْآخِرَةِ عَذَابٌ عَظِيمٌ
ਹੇ ਪੈਗੰਬਰ! ਤੁਹਾਨੂੰ ਉਹ ਲੋਕ ਗ਼ਮ ਵਿਚ ਨਾ ਪਾਉਣ, ਜਿਹੜੇ ਰੱਬ ਤੋਂ ਇਨਕਾਰ ਦੇ ਰਸਤੇ ਵਿਚ ਬੜੀ ਕਾਹਲੀ ਦਿਖਾ ਰਹੇ ਹਨ। ਚਾਹੇ ਉਹ ਉਨ੍ਹਾਂ ਵਿਚੋਂ ਹੋਣ ਜਿਹੜੇ ਆਪਣੇ ਮੂੰਹ ਤੋਂ ਕਹਿੰਦੇ ਹਨ ਕਿ ਅਸੀਂ ਈਮਾਨ ਲਿਆਏ, ਹਾਲਾਂਕਿ ਉਨ੍ਹਾਂ ਦੇ ਦਿਲ ਈਮਾਨ ਨਹੀ ਲਿਆਏ, ਜਾਂ ਉਨ੍ਹਾਂ ਵਿਚੋਂ ਹੋਣ ਜਿਹੜੇ ਯਹੂਦੀ ਹਨ, ਗਲਤ ਗਲਾਂ ਬਣਾਉਣ ਵਾਲੇ ਅਤੇ ਅਜਿਹੇ ਲੋਕਾਂ ਨੂੰ ਬਹਿਕਾਉਂਣ ਵਾਲੇ, ਜਿਹੜੇ ਤੁਹਾਡੇ ਕੋਲ ਨਹੀਂ ਆਏ। ਉਹ ਕਲਾਮ (ਸ਼ਬਦ) ਨੂੰ ਉਨ੍ਹਾਂ ਦੇ ਸਥਾਨ ਤੋਂ ਬਦਲ ਸਵੀਕਾਰ ਕਰ ਲੈਣਾ ਅਤੇ ਜੇਕਰ ਇਹ ਆਦੇਸ਼ ਨਾ ਮਿਲੇ ਤਾਂ ਉਸ ਤੋਂ ਬਚ ਕੇ ਰਹਿਣਾ। ਅਤੇ ਜਿਸ ਨੂੰ ਅੱਲਾਹ ਅਜਮਾਇਸ਼ ਵਿਚ ਪਾਉਣਾ ਚਾਹੇ ਤਾਂ ਤੁਸੀਂ ਅੱਲਾਹ ਦੇ ਮੁਕਾਬਲੇ ਉਨ੍ਹਾਂ ਦੇ ਮਾਮਲੇ ਵਿਚ ਕੁਝ ਨਹੀਂ ਕਰ ਸਕਦੇ। ਇਹ ਉਹ ਲੋਕ ਹਨ ਕਿ ਅੱਲਾਹ ਨਹੀ ਚਾਹੁੰਦਾ ਕਿ ਉਨ੍ਹਾਂ ਦੇ ਦਿਲਾਂ ਨੂੰ ਪਵਿੱਤਰ ਕਰੇ। ਉਨ੍ਹਾਂ ਲਈ ਸੰਸਾਰ ਵਿਚ ਅਪਮਾਨ ਹੈ ਅਤੇ ਪ੍ਰਲੋਕ ਵਿਚ ਵੱਡੀ ਸਜ਼ਾ ਹੈ।

Choose other languages: