Quran Apps in many lanuages:

Surah Al-Kahf Ayahs #84 Translated in Punjabi

وَأَمَّا الْغُلَامُ فَكَانَ أَبَوَاهُ مُؤْمِنَيْنِ فَخَشِينَا أَنْ يُرْهِقَهُمَا طُغْيَانًا وَكُفْرًا
ਅਤੇ ਲੜਕੇ ਦਾ ਮਾਮਲਾ ਇਸ ਤਰ੍ਹਾਂ ਹੈ ਕਿ ਉਸ ਦੇ ਮਾਤਾ ਪਿਤਾ ਈਮਾਨਦਾਰ ਸਨ। ਸਾਨੂੰ ਸ਼ੱਕ ਹੋਇਆ ਕਿ ਉਹ ਵੱਡਾ ਹੋ ਕੇ ਆਪਣੇ ਬਾਗ਼ੀਪੁਣੇ ਕਾਰਨ ਅਤੇ ਅਵੱਗਿਆ ਕਾਰਨ ਉਨ੍ਹਾਂ ਨੂੰ ਦੁੱਖ ਦੇਵੇਗਾ।
فَأَرَدْنَا أَنْ يُبْدِلَهُمَا رَبُّهُمَا خَيْرًا مِنْهُ زَكَاةً وَأَقْرَبَ رُحْمًا
ਇਸ ਲਈ ਅਸੀਂ ਸੋਚਿਆ ਕਿ ਉਨ੍ਹਾਂ ਦਾ ਰੱਬ ਉਸ ਦੀ ਜਗ੍ਹਾ ਉੱਪਰ ਉਨ੍ਹਾਂ ਨੂੰ ਅਜਿਹੀ ਸੰਤਾਨ ਦੇਵੇ ਜਿਹੜੀ ਪਵਿੱਰਤਤਾ ਵਿਚ ਇਸ ਤੋਂ ਉੱਤਮ ਅਤੇ ਪਿਆਰ ਕਰਨ ਵਾਲੀ ਹੋਵੇ।
وَأَمَّا الْجِدَارُ فَكَانَ لِغُلَامَيْنِ يَتِيمَيْنِ فِي الْمَدِينَةِ وَكَانَ تَحْتَهُ كَنْزٌ لَهُمَا وَكَانَ أَبُوهُمَا صَالِحًا فَأَرَادَ رَبُّكَ أَنْ يَبْلُغَا أَشُدَّهُمَا وَيَسْتَخْرِجَا كَنْزَهُمَا رَحْمَةً مِنْ رَبِّكَ ۚ وَمَا فَعَلْتُهُ عَنْ أَمْرِي ۚ ذَٰلِكَ تَأْوِيلُ مَا لَمْ تَسْطِعْ عَلَيْهِ صَبْرًا
ਅਤੇ ਦੀਵਾਰ ਦਾ ਮਸਲਾ ਇਹ ਹੈ ਕਿ ਇਹ ਸ਼ਹਿਰ ਦੇ ਦੋ ਅਨਾਥ ਲੜਕਿਆਂ ਦੀ ਸੀ ਇਸ ਦੀਵਾਰ ਦੇ ਥੱਲੇ ਉਨ੍ਹਾਂ ਦਾ ਇੱਕ ਖਜ਼ਾਨਾ ਦੱਬਿਆ ਹੋਇਆ ਸੀ। ਉਨ੍ਹਾਂ ਦਾ ਪਿਤਾ ਇਕ ਚੰਗਾ ਇਨਸਾਨ ਸੀ, ਇਸ ਲਈ ਤੁਹਾਡੇ ਰੱਬ ਨੇ ਚਾਹਿਆ, ਕਿ ਉਹ ਦੌਵੇਂ ਆਪਣੀ ਜਵਾਨੀ ਵਿਚ ਪਹੁੰਚਣ ਅਤੇ ਆਪਣਾ ਖਜ਼ਾਨਾ ਕੱਢ ਲੈਣ। ਇਹ ਤੁਹਾਡੇ ਰੱਬ ਦੀ ਕਿਰਪਾ ਨਾਲ ਹੋਇਆ ਅਤੇ ਮੈਂ’ ਇਸ ਨੂੰ ਆਪਣੀ ਇੱਛਾ ਨਾਲ ਨਹੀਂ ਕੀਤਾ। ਇਹ ਹੈ ਉਨ੍ਹਾਂ ਗੱਲਾਂ ਦੀ ਅਸਲੀਅਤ ਜਿਸ ਉੱਪਰ ਤੁਸੀਂ ਧੀਰਜ ਨਾ ਰੱਖ ਸਕੇ।
وَيَسْأَلُونَكَ عَنْ ذِي الْقَرْنَيْنِ ۖ قُلْ سَأَتْلُو عَلَيْكُمْ مِنْهُ ذِكْرًا
ਅਤੇ ਉਹ ਤੁਹਾਡੇ ਤੋਂ ਜ਼ੁਲ-ਕਰਨੈਨ ਦਾ ਹਾਲ ਪੁੱਛਦੇ ਹਨ। ਆਖੋ, ਕਿ ਮੈਂ ਉਸਦਾ ਕੂਝ ਹਾਲ ਤੁਹਾਡੇ ਸਾਹਮਣੇ ਬਿਆਨ ਕਰਾਂਗਾ।
إِنَّا مَكَّنَّا لَهُ فِي الْأَرْضِ وَآتَيْنَاهُ مِنْ كُلِّ شَيْءٍ سَبَبًا
ਅਸੀਂ ਉਸ ਨੂੰ ਧਰਤੀ ਉੱਪਰ ਸੱਤਾ ਪ੍ਰਦਾਨ ਕੀਤੀ। ਅਤੇ ਉਸ ਨੂੰ ਅਸੀਂ ਹਰ ਤਰ੍ਹਾਂ ਦੇ ਸਾਧਨ ਮੁਹੱਈਆ ਕਰਵਾਏ ਸਨ।

Choose other languages: