Quran Apps in many lanuages:

Surah Al-Kahf Ayahs #58 Translated in Punjabi

وَلَقَدْ صَرَّفْنَا فِي هَٰذَا الْقُرْآنِ لِلنَّاسِ مِنْ كُلِّ مَثَلٍ ۚ وَكَانَ الْإِنْسَانُ أَكْثَرَ شَيْءٍ جَدَلًا
ਅਸੀਂ ਇਸ ਕੁਰਆਨ ਵਿਚ ਲੋਕਾਂ ਦੀ ਹਰਾਇਤ ਲਈ ਹਰੇਕ ਪ੍ਰਕਾਰ ਦੀਆਂ ਦਲੀਲਾਂ ਬਿਆਨ ਕੀਤੀਆਂ ਹਨ। ਅਤੇ ਮਨੁੱਖ ਸਭ ਤੋਂ ਵੱਧ ਝਗੜਾਲੂ ਹੈ।
وَمَا مَنَعَ النَّاسَ أَنْ يُؤْمِنُوا إِذْ جَاءَهُمُ الْهُدَىٰ وَيَسْتَغْفِرُوا رَبَّهُمْ إِلَّا أَنْ تَأْتِيَهُمْ سُنَّةُ الْأَوَّلِينَ أَوْ يَأْتِيَهُمُ الْعَذَابُ قُبُلًا
ਅਤੇ ਲੋਕਾਂ ਨੂੰ ਇਸ ਤੋਂ ਬਾਅਦ ਕਿ ਉਨ੍ਹਾਂ ਨੂੰ ਹਦਾਇਤ ਹੋ ਚੁੱਕੀ ਹੈ, ਈਮਾਨ ਲਿਆਉਣ ਅਤੇ ਮੁਆਫੀ ਮੰਗਣ ਤੋਂ ਨਹੀਂ ਰੋਕਿਆ ਸਿਵਾਏ ਉਸ ਵਸਤੂ ਦੇ ਕਿ ਪਿਛਲਿਆਂ ਦਾ ਮਾਮਲਾ ਉਨ੍ਹਾਂ ਲਈ ਵੀ ਪ੍ਰਗਟ ਹੋ ਜਾਵੇ ਜਾਂ ਆਫ਼ਤ (ਅਜ਼ਾਸ਼) ਉਨ੍ਹਾਂ ਦੇ ਸਾਹਮਣੇ ਵੀ ਆ ਖੜ੍ਹੀ ਹੋਵੇ।
وَمَا نُرْسِلُ الْمُرْسَلِينَ إِلَّا مُبَشِّرِينَ وَمُنْذِرِينَ ۚ وَيُجَادِلُ الَّذِينَ كَفَرُوا بِالْبَاطِلِ لِيُدْحِضُوا بِهِ الْحَقَّ ۖ وَاتَّخَذُوا آيَاتِي وَمَا أُنْذِرُوا هُزُوًا
ਅਤੇ ਅਸੀਂ ਰਸੂਲਾਂ ਨੂੰ ਸਿਰਫ਼ ਖੁਸ਼ਖ਼ਬਰੀ ਦੇਣ ਵਾਲਾ ਅਤੇ ਡਰਾਉਣ ਵਾਲਾ ਬਣਾ ਕੇ ਭੇਜਦੇ ਹਾਂ। ਅਤੇ ਇਨਕਾਰੀ ਲੋਕ ਸੱਚੀਆਂ ਗੱਲਾਂ ਲੈ ਕੇ ਝੂਠਾ ਝਗੜਾ ਕਰਦੇ ਹਨ, ਤਾਂ ਕਿ ਉਸ ਦੇ ਰਾਹੀਂ ਸੱਚ ਨੂੰ ਨੀਂਵਾ ਕਰ ਦੇਣ ਅਤੇ ਉਨ੍ਹਾਂ ਨੇ ਮੇਰੀਆਂ ਨਿਸ਼ਾਨੀਆਂ ਨੂੰ ਅਤੇ ਜਿਹੜੇ ਡਰ ਸੁਣਾਏ ਗਏ, ਉਨ੍ਹਾਂ ਦਾ ਮਜ਼ਾਕ ਉਡਾਇਆ।
وَمَنْ أَظْلَمُ مِمَّنْ ذُكِّرَ بِآيَاتِ رَبِّهِ فَأَعْرَضَ عَنْهَا وَنَسِيَ مَا قَدَّمَتْ يَدَاهُ ۚ إِنَّا جَعَلْنَا عَلَىٰ قُلُوبِهِمْ أَكِنَّةً أَنْ يَفْقَهُوهُ وَفِي آذَانِهِمْ وَقْرًا ۖ وَإِنْ تَدْعُهُمْ إِلَى الْهُدَىٰ فَلَنْ يَهْتَدُوا إِذًا أَبَدًا
ਉਸ ਤੋਂ ਵੱਡਾ ਜ਼ਾਲਿਮ ਕੌਣ ਹੋਵੇਗਾ, ਜਿਸ ਨੂੰ ਉਸਦੇ ਰੱਬ ਦੀਆਂ ਆਇਤਾਂ ਦੇ ਰਾਹੀਂ ਪਾਲਣ ਕਰਵਾਇਆ ਜਾਵੇ ਤਾਂ ਉਹ ਉਸ ਤੋਂ ਮੂੰਹ ਮੋੜ ਲੈਣ ਅਤੇ ਆਪਣੇ ਹੱਥਾਂ ਦੁਆਰਾ ਕੀਤੇ ਅਮਲਾਂ ਨੂੰ ਗੁੱਲ ਜਾਣ। ਅਸੀਂ ਉਨ੍ਹਾਂ ਦੇ ਦਿਲਾਂ ਵਿਚ ਪਰਦੇ ਦਾ ਦਿੱਤੇ ਕਿ ਉਹ ਇਸ ਨੂੰ ਨਾ ਸਮਝਣ ਅਤੇ ਉਨ੍ਹਾਂ ਦੇ ਕੰਨਾਂ ਵਿਚ ਭਿਣਕ ਹੈ ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਚੰਗੇ ਰਾਹ ਵੱਲ ਬੁਲਾਓ ਤਾ ਉਹ ਕਦੇ ਵੀ ਰਾਹ ਤੇ ਆਉਣ ਵਾਲੇ ਨਹੀਂ।
وَرَبُّكَ الْغَفُورُ ذُو الرَّحْمَةِ ۖ لَوْ يُؤَاخِذُهُمْ بِمَا كَسَبُوا لَعَجَّلَ لَهُمُ الْعَذَابَ ۚ بَلْ لَهُمْ مَوْعِدٌ لَنْ يَجِدُوا مِنْ دُونِهِ مَوْئِلًا
ਅਤੇ ਤੁਹਾਡਾ ਰੱਬ ਮੁਆਫ਼ ਕਰਨ ਵਾਲਾ, ਰਹਿਮ ਕਰਨ ਵਾਲਾ ਹੈ। ਜੇਕਰ ਉਹ ਉਨ੍ਹਾਂ ਦੇ ਕੀਤੇ ਹੋਏ ਲਈ ਉਨ੍ਹਾਂ ਨੂੰ ਫੜ੍ਹੇ ਤਾਂ ਜਲਦੀ ਉਨ੍ਹਾਂ ਉੱਪਰ ਆਫ਼ਤ ਭੇਜ ਦੇ, ਪਰ ਉਨ੍ਹਾਂ ਲਈ ਨਿਰਧਾਰਿਤ ਵਖ਼ਤ ਹੈ। `ਅਤੇ ਉਹ ਉਸ ਦੇ ਮੁਕਾਬਲੇ ਵਿਚ ਕੋਈ ਸੁਰੱਖਿਅਤ ਸਥਾਨ ਨਹੀਂ ਪਾਉਣਗੇ।

Choose other languages: